Banner
Banner

ਰਾਘਵ ਚੱਢਾ ਦਾ ਜਾਣਾ 24 ਘੰਟੇ ਦੀ ਕਹਾਣੀ ਸੀ, ਸਾਡੇ ਲਈ ਖ਼ਤਮ ਹੋ ਚੁੱਕੀ ਹੈ: ਅਮਨ ਅਰੋੜਾ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਦੇ ਪਾਰਟੀ ਛੱਡ ਜਾਣ ਦੇ ਮੁੱਦੇ ‘ਤੇ ਗੱਲ ਕਰਦਿਆਂ ਕਿਹਾ ਕਿ, “ਰਾਘਵ ਚੱਢਾ 24 ਘੰਟੇ ਦੀ (ਖ਼ਬਰਾਂ ਵਾਲੀ) ਕਹਾਣੀ ਸੀ ਅਤੇ ਇਹ ਸਾਡੇ ਲਈ ਖ਼ਤਮ ਹੋ ਚੁੱਕੀ ਹੈ।’’ ਜਲੰਧਰ ਦੇ ਸੀ ਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਆਮ ਆਦਮੀ ਪਾਰਟੀ ਆਪਣੀ […]
Amritpal Singh
By : Updated On: 29 Apr 2026 16:51:PM
ਰਾਘਵ ਚੱਢਾ ਦਾ ਜਾਣਾ 24 ਘੰਟੇ ਦੀ ਕਹਾਣੀ ਸੀ, ਸਾਡੇ ਲਈ ਖ਼ਤਮ ਹੋ ਚੁੱਕੀ ਹੈ: ਅਮਨ ਅਰੋੜਾ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਦੇ ਪਾਰਟੀ ਛੱਡ ਜਾਣ ਦੇ ਮੁੱਦੇ ‘ਤੇ ਗੱਲ ਕਰਦਿਆਂ ਕਿਹਾ ਕਿ, “ਰਾਘਵ ਚੱਢਾ 24 ਘੰਟੇ ਦੀ (ਖ਼ਬਰਾਂ ਵਾਲੀ) ਕਹਾਣੀ ਸੀ ਅਤੇ ਇਹ ਸਾਡੇ ਲਈ ਖ਼ਤਮ ਹੋ ਚੁੱਕੀ ਹੈ।’’

ਜਲੰਧਰ ਦੇ ਸੀ ਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਆਮ ਆਦਮੀ ਪਾਰਟੀ ਆਪਣੀ ਮੈਗਾ ਆਬਜ਼ਰਵਰ ਮੀਟਿੰਗ ਦੀ ਮੇਜ਼ਬਾਨੀ ਕਰ ਰਹੀ ਹੈ, ਵਿੱਚ ਅਰੋੜਾ ਨੇ ਹੋਰ ਵਿਧਾਇਕਾਂ ਦੇ ਦਬਾਅ ਹੇਠ ਹੋਣ ਜਾਂ ਦੂਜੀਆਂ ਪਾਰਟੀਆਂ ਤੋਂ ਫੋਨ ਆਉਣ ਦੀਆਂ ਅਫਵਾਹਾਂ ਨੂੰ ਨਕਾਰਦਿਆਂ ਕਿਹਾ – “ਮੇਰੇ ਕੋਲ ਅਜਿਹੀ ਕਿਸੇ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ।”

‘ਆਪ’ ਦੇ ਸੱਤ ਸੰਸਦ ਮੈਂਬਰਾਂ ਦੇ ਪਾਰਟੀ ਛੱਡਣ ਬਾਰੇ ਬੋਲਦਿਆਂ ਅਰੋੜਾ ਨੇ ਕਿਹਾ, “ਰਾਘਵ ਚੱਢਾ ਜਾਂ ਹੋਰ ਵਿਧਾਇਕਾਂ ਦਾ ਮੁੱਦਾ ਸਾਡੇ ਲਈ ਖ਼ਤਮ ਹੋ ਚੁੱਕਾ ਹੈ। ਉਹ ਕਹਾਣੀ ਖ਼ਤਮ ਹੈ। ਇਹ ਸਿਰਫ਼ ਮੀਡੀਆ ਹੀ ਹੈ ਜੋ ਇਸ ਨੂੰ ਬੇਲੋੜਾ ਉਛਾਲ ਰਿਹਾ ਹੈ।”

ਸੰਸਦ ਮੈਂਬਰਾਂ ਦੇ ਜਾਣ ਦੇ ਡੂੰਘੇ ਪ੍ਰਭਾਵ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਅਰੋੜਾ ਨੇ ਕਿਹਾ, “ਅਜਿਹਾ ਕੁੱਝ ਵੀ ਨਹੀਂ ਹੈ। ਇਹ ਉਨ੍ਹਾਂ ਨੇਤਾਵਾਂ ਦਾ ਮਾਮਲਾ ਹੈ ਜੋ ਫੀਲਡ ਤੋਂ ਕੰਮ ਕਰਦੇ ਹਨ। ਲੋਕ ਉਨ੍ਹਾਂ ਨੇਤਾਵਾਂ ਦੇ ਪਿੱਛੇ ਕਿਉਂ ਜਾਣਗੇ ਜਿਨ੍ਹਾਂ ਦਾ ਜ਼ਮੀਨੀ ਪੱਧਰ ‘ਤੇ ਕੋਈ ਸੰਪਰਕ ਨਹੀਂ ਹੈ।” ਇਹ ਪੁੱਛੇ ਜਾਣ ‘ਤੇ ਕਿ ਅਜਿਹੇ ਨੇਤਾ ਵੀ ‘ਆਪ’ ਵੱਲੋਂ ਖੁਦ ਚੁਣੇ ਗਏ ਸਨ, ਅਰੋੜਾ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਇਸ ਲਈ ਚੁਣਿਆ ਕਿਉਂਕਿ ਉਹ ਪ੍ਰਮੁੱਖ ਚਿਹਰੇ ਸਨ। ਜੇ ਉਹ ਆਪਣਾ ਆਧਾਰ ਨਹੀਂ ਬਚਾ ਸਕੇ, ਤਾਂ ਅਸੀਂ ਕੀ ਕਰ ਸਕਦੇ ਹਾਂ?”

ਹੋਰ ਵਿਧਾਇਕਾਂ ‘ਤੇ ਦਬਾਅ ਅਤੇ ਕੀ ਸੰਸਦ ਮੈਂਬਰਾਂ ਦੇ ਜਾਣ ਨਾਲ ‘ਆਪ’ ਨੂੰ ਕੋਈ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਅਰੋੜਾ ਨੇ ਕਿਹਾ, “ਮੈਨੂੰ ਕਿਸੇ ਨੇ ਵੀ ਅਜਿਹੀ ਕੋਈ ਗੱਲ ਨਹੀਂ ਕਹੀ ਹੈ ਕਿ ਉਹ ਦੂਜੀਆਂ ਪਾਰਟੀਆਂ ਦੇ ਸੰਪਰਕ ਵਿੱਚ ਹਨ ਜਾਂ ਦਬਾਅ ਹੇਠ ਹਨ। ਦਬਾਅ ਮਹਿਸੂਸ ਕਰਨ ਦੀ ਗੱਲ ਹੈ। ਜੋ ਲੋਕ ਦਬਾਅ ਮਹਿਸੂਸ ਨਹੀਂ ਕਰਦੇ, ਉਹ ਪ੍ਰਭਾਵਿਤ ਨਹੀਂ ਹੁੰਦੇ।

‘ਆਪ’ ‘ਤੇ ਕੋਈ ਡੈਂਟ (ਨੁਕਸਾਨ) ਨਹੀਂ ਪਿਆ ਹੈ। ਉਨ੍ਹਾਂ ਅੱਗੇ ਕਿਹਾ, “ਆਮ ਆਦਮੀ ਪਾਰਟੀ ਦਾ ਕੰਮ ਲੋਕਾਂ ਤੱਕ ਪਹੁੰਚਣਾ ਹੈ। ਅਸੀਂ ਭਾਜਪਾ ਵਾਂਗ ਈ ਡੀ ਅਤੇ ਹੋਰ ਏਜੰਸੀਆਂ ਦੀ ਵਰਤੋਂ ਕਰਕੇ ਡਰਾਉਣ-ਧਮਕਾਉਣ ਦੀ ਰਾਜਨੀਤੀ ਨਹੀਂ ਕਰਦੇ। ਜਦੋਂ ਕੋਈ ਜ਼ਮੀਨੀ ਹੁੰਗਾਰਾ ਨਹੀਂ ਮਿਲਦਾ, ਤਾਂ ਉਹ (ਭਾਜਪਾ) ਅਜਿਹੀਆਂ ਕਾਰਵਾਈਆਂ ਕਰਦੇ ਹਨ।”

ਕੀ ‘ਆਪ’ ਚੱਢਾ ਜਾਂ ਪਾਠਕ ਦੇ ਨਜ਼ਦੀਕੀ ਵਿਧਾਇਕਾਂ ‘ਤੇ ਨਜ਼ਰ ਰੱਖ ਰਹੀ ਹੈ, ਬਾਰੇ ਸਵਾਲ ਦਾ ਜਵਾਬ ਦਿੰਦਿਆਂ ਅਰੋੜਾ ਨੇ ਕਿਹਾ, “ਉਹ ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਾ ਲਈ ‘ਆਪ’ ਵਿੱਚ ਸ਼ਾਮਲ ਹੋਏ ਸਨ, ਉਹ ਨਿੱਜੀ ਤੌਰ ‘ਤੇ ਚੱਢਾ ਜਾਂ ਪਾਠਕ ਨਾਲ ਨਹੀਂ ਜੁੜੇ ਸਨ। ਪਾਰਟੀ ਨਾਲ ਉਨ੍ਹਾਂ ਦਾ ਸਬੰਧ ਕੁਦਰਤੀ ਹੈ।”

ਅੱਜ ਦੀ ਮੀਟਿੰਗ ਦੇ ਮਕਸਦ ਬਾਰੇ ਬੋਲਦਿਆਂ ਅਰੋੜਾ ਨੇ ਦੁਹਰਾਇਆ, “ਇਹ ਸਾਡੇ 1000 ਨਿਗਰਾਨਾਂ (observers) ਦੀ ਇੱਕ ਨਿਯਮਤ, ਰੁਟੀਨ ਮੀਟਿੰਗ ਹੈ ਜਿਨ੍ਹਾਂ ਨੂੰ ਲੋਕਾਂ ਦੀ ਨਬਜ਼ ਸਮਝਣ ਅਤੇ ਜ਼ਮੀਨੀ ਮੁੱਦਿਆਂ ‘ਤੇ ਫੀਡਬੈਕ ਲੈਣ ਲਈ ਭੇਜਿਆ ਗਿਆ ਸੀ, ਜਿਨ੍ਹਾਂ ਦੀ ਨਿਗਰਾਨੀ ਕਰਨ ਦਾ ਕੰਮ ਉਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਦਿੱਤਾ ਗਿਆ ਸੀ।”

ਪਾਰਟੀ ਵਿੱਚੋਂ ਅਰੋੜਾ ਪਰਿਵਾਰ ਦੇ ਸੰਭਾਵੀ ਬਾਹਰ ਜਾਣ ਬਾਰੇ ਵਿਰੋਧੀ ਧਿਰ ਦੇ ਤਨਜ਼ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, “ਪਿਛਲੇ 5 ਸਾਲਾਂ ਤੋਂ ਹਰ 6 ਮਹੀਨਿਆਂ ਬਾਅਦ ਉਹ ਕਹਿੰਦੇ ਸਨ ਕਿ ਅਮਨ ਅਰੋੜਾ ਚਲੇ ਜਾਣਗੇ। ਮੈਂ ਇੱਥੇ ਖੜ੍ਹਾ ਹਾਂ, ਜਦੋਂ ਕਿ ਬਾਕੀ ਜਾਂਦੇ ਰਹੇ। ਸੰਜੀਵ ਅਰੋੜਾ ਨੇ ਵੀ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।”

Read Latest News and Breaking News at Daily Post TV, Browse for more News

Ad
Ad