Banner
Banner

ਬੇਬੁਨਿਆਦ ਹੈ ਅੱਜ ਦਾ ਵਿਸ਼ੇਸ਼ ਇਜਲਾਸ? CM ਮਾਨ ਨੇ ਪ੍ਰਤਾਪ ਬਾਜਵਾ ਨੂੰ ਦਿੱਤਾ ਜਵਾਬ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਇਹ ਇੱਕ ਦਿਨਾਂ ਇਜਲਾਸ ਦੇਸ਼ ਦੇ ਮਿਹਨਤਕਸ਼ ਮਜ਼ਦੂਰਾਂ ਤੇ ਕਿਰਤੀਆਂ ਨੂੰ ਸਮਰਪਿਤ ਹੈ। ਹਾਲਾਂਕਿ, ਵਿਧਾਨ ਸਭਾ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ‘ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਨੇ ਪਹਿਲਾਂ ਬੁਲਾਏ ਗਏ ਵਿਸ਼ੇਸ਼ […]
Amritpal Singh
By : Updated On: 01 May 2026 14:17:PM
ਬੇਬੁਨਿਆਦ ਹੈ ਅੱਜ ਦਾ ਵਿਸ਼ੇਸ਼ ਇਜਲਾਸ? CM ਮਾਨ ਨੇ ਪ੍ਰਤਾਪ ਬਾਜਵਾ ਨੂੰ ਦਿੱਤਾ ਜਵਾਬ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਇਹ ਇੱਕ ਦਿਨਾਂ ਇਜਲਾਸ ਦੇਸ਼ ਦੇ ਮਿਹਨਤਕਸ਼ ਮਜ਼ਦੂਰਾਂ ਤੇ ਕਿਰਤੀਆਂ ਨੂੰ ਸਮਰਪਿਤ ਹੈ। ਹਾਲਾਂਕਿ, ਵਿਧਾਨ ਸਭਾ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ‘ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਨੇ ਪਹਿਲਾਂ ਬੁਲਾਏ ਗਏ ਵਿਸ਼ੇਸ਼ ਇਜਲਾਸਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ‘ਚ ਨਾ ਕੋਈ Question Hour, Zero Hour ਸੀ ਤੇ ਨਾ ਹੀ ਕਿਸੇ ਵਿਧਾਇਕ ਨੂੰ ਆਪਣੀ ਗੱਲ ਰੱਖਣ ਲਈ ਸਮਾਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਜੋ ਵੀ ਸੈਸ਼ਨ ਹੋਏ ਉਨ੍ਹਾਂ ‘ਚ ਕੋਈ ਵੀ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਨੇ ਅੱਜ ਦੇ ਸੈਸ਼ਨ ‘ਤੇ ਵੀ ਸਵਾਲ ਚੁੱਕੇ।

ਬੇਅਦਬੀ ਖਿਲਾਫ਼ ਕਾਨੂੰਨ ਵਿਸ਼ੇਸ਼ ਇਜਲਾਸ ਦਾ ਨਤੀਜ਼ਾ: ਸੀਐਮ
ਵਿਰੋਧੀ ਧਿਰ ਵੱਲੋਂ ਚੁੱਕੇ ਗਏ ਇਸ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ਼ ਬਿੱਲ(ਸੋਧ) ਬਣਾਇਆ ਸੀ ਤੇ ਇਸ ਤੋਂ ਬਾਅਦ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਉਸ ‘ਤੇ ਦਸਤਖ਼ਤ ਕੀਤੇ। ਇਹ ਸਭ ਸਪੈਸ਼ਲ ਸੈਸ਼ਨ ਦਾ ਹੀ ਨਤੀਜ਼ਾ ਹੈ। ਅਸੀਂ ਗੁਰੂ ਸਾਹਿਬ ਜੀ ਦੀ ਬੇਅਦਬੀ ਖਿਲਾਫ਼ (ਸੋਧ) ਬਿੱਲ ਲੈ ਕੇ ਆਏ ਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਲੈ ਕੇ ਗਏ, ਇਹ ਸਭ ਸਪੈਸ਼ਲ ਸੈਸ਼ਨ ਦਾ ਨਤੀਜ਼ਾ ਹੈ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਸਪੈਸ਼ਲ ਸੈਸ਼ਨ ਬੇਸਲੈੱਸ (ਬੇਬੁਨਿਆਦ) ਜਾਂ ਮੀਨਿੰਗਲੈੱਸ (ਬੇਮਤਲਬ) ਹੁੰਦੇ ਹਨ।

ਵਿਰੋਧੀ ਧਿਰ ਨੂੰ ਘੇਰਿਆ
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਸ ਵਿਸ਼ੇਸ਼ ਇਜਲਾਸ ਦਾ ਕੋਈ ਸਿੱਟਾ ਨਹੀਂ ਨਿਕਲਦਾ। ਕੀ ਤੁਸੀਂ ਇੱਥੇ ਆਉਣਾ ਨਹੀਂ ਚਾਹੁੰਦੇ ਹੋ ਜਾਂ ਬਾਈਕਾਟ ਕਰਨਾ ਚਾਹੁੰਦੇ ਹੋ? ਮੈਨੂੰ ਇਹ ਸਮਝ ਨਹੀਂ ਹੈ ਰਹੀ ਕਿ ਤੁਹਾਨੂੰ ਸਪੈਸ਼ਲ ਸੈਸ਼ਨ ‘ਚ ਕਿੰਨੇ ਸਵਾਲ ਕਰਨੇ ਹਨ। ਮਾਨਸੂਨ ਆਵੇਗਾ, ਉਸ ‘ਚ ਹਜ਼ਾਰਾਂ ਹੀ ਤੁਹਾਡੇ ਸਵਾਲ ਲੈ ਲਵਾਂਗਾ, ਪਰ ਤੁਸੀਂ ਇਹ ਯਕੀਨੀ ਬਣਾ ਲੈਣਾ ਕਿ ਤੁਸੀਂ ਵਿਧਾਨ ਸਭਾ ਦਾ ਬਾਈਕਾਟ ਕਰ ਦਿਓ।

ਮਜ਼ਦੂਰ ਦਿਵਸ ‘ਤੇ ਬੁਲਾਏ ਗਏ ਸੈਸ਼ਨ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਜੇਕਰ Good Gesture (ਚੰਗਾ ਸੰਕੇਤ) ਦੇ ਦੇਈਏ ਕਿ ਪੰਜਾਬ ਦੀ ਵਿਧਾਨ ਸਭਾ ‘ਚ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੁੰਦੀਆਂ ਹਨ। ਸਪੈਸ਼ਲ ਸੈਸ਼ਨ ਦੌਰਾਨ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਦੇ ਮਾਮਲੇ ‘ਚ ਡਿਬੇਟ ਹੋਵੇਗੀ।
ਬਾਜਵਾ ਦਾ ਜਵਾਬ
ਹਾਲਾਂਕਿ, ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇੱਕ-ਅੱਧੇ ਸੈਸ਼ਨ ‘ਚ ਚੰਗਾ ਨਤੀਜ਼ਾ ਵੀ ਆਇਆ। ਪਰ ਮੇਰੀ, ਇਹ ਬੇਨਤੀ ਹੈ ਕਿ ਸੈਸ਼ਨ ‘ਚ ਸਭ ਕੁੱਝ ਹੋਵੇ, ਜਿਵੇਂ ਸਵਾਲ-ਜਵਾਬ ਤੇ ਵਿਧਾਇਕਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਮਿਲੇ।

Read Latest News and Breaking News at Daily Post TV, Browse for more News

Ad
Ad