Banner
Banner

ਸਾਵਧਾਨ! ਨਿਊਜੀਲੈਂਡ ਨੇ ਬਦਲੇ ਵੀਜ਼ਾ ਨਿਯਮ; ਹਰ 10 ਵਿੱਚੋ 4 ਭਾਰਤੀਆਂ ਦੀਆਂ ਅਰਜ਼ੀਆਂ ਹੋ ਰਹੀਆਂ ਰੱਦ

New Zealand Visa Rules 2026: ਨਿਊਜ਼ੀਲੈਂਡ ਸਰਕਾਰ ਵੱਲੋਂ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਕੀਤੇ ਗਏ ਵੱਡੇ ਬਦਲਾਅ ਭਾਰਤੀਆਂ, ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਚੁਣੌਤੀ ਬਣ ਗਏ ਹਨ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਜਿੱਥੇ ਵੀਜ਼ਾ ਰੱਦ ਹੋਣ ਦੀ ਦਰ ਵਧੀ ਹੈ, ਉੱਥੇ ਹੀ ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ‘ਤੇ ਸਖ਼ਤੀ ਵੀ ਵਧਾ ਦਿੱਤੀ ਗਈ ਹੈ। ਰਿਪੋਰਟਾਂ […]
Khushi
By : Updated On: 05 May 2026 08:29:AM
ਸਾਵਧਾਨ! ਨਿਊਜੀਲੈਂਡ ਨੇ ਬਦਲੇ ਵੀਜ਼ਾ ਨਿਯਮ; ਹਰ 10 ਵਿੱਚੋ 4 ਭਾਰਤੀਆਂ ਦੀਆਂ ਅਰਜ਼ੀਆਂ ਹੋ ਰਹੀਆਂ ਰੱਦ

New Zealand Visa Rules 2026: ਨਿਊਜ਼ੀਲੈਂਡ ਸਰਕਾਰ ਵੱਲੋਂ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਕੀਤੇ ਗਏ ਵੱਡੇ ਬਦਲਾਅ ਭਾਰਤੀਆਂ, ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਚੁਣੌਤੀ ਬਣ ਗਏ ਹਨ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਜਿੱਥੇ ਵੀਜ਼ਾ ਰੱਦ ਹੋਣ ਦੀ ਦਰ ਵਧੀ ਹੈ, ਉੱਥੇ ਹੀ ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ‘ਤੇ ਸਖ਼ਤੀ ਵੀ ਵਧਾ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ, ਪਿਛਲੇ ਇੱਕ ਹਫ਼ਤੇ ਵਿੱਚ ਪੰਜਾਬ ਦੇ ਦੋ ਵਿਅਕਤੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਵਿਦਿਆਰਥੀ ਵੀਜ਼ਾ ‘ਤੇ ਵੱਡੀ ਕੈਂਚੀ
ਤਾਜ਼ਾ ਅੰਕੜਿਆਂ ਮੁਤਾਬਕ, ਨਿਊਜ਼ੀਲੈਂਡ ਦੇ ਲਗਭਗ 42 ਪ੍ਰਤੀਸ਼ਤ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤੇ ਗਏ ਹਨ। ਪੰਜਾਬ ਤੋਂ ਹਰ ਸਾਲ ਕਰੀਬ 10,000 ਵਿਦਿਆਰਥੀ ਉੱਚ ਸਿੱਖਿਆ ਲਈ ਉੱਥੇ ਜਾਂਦੇ ਹਨ, ਪਰ ਹੁਣ ਹਰ 10 ਵਿੱਚੋਂ 4 ਵਿਦਿਆਰਥੀਆਂ ਦਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ।

ਨਵੇਂ ਨਿਯਮਾਂ ਦੀਆਂ ਮੁੱਖ ਸ਼ਰਤਾਂ:

  • ਵਿੱਤੀ ਸਬੂਤ: ਹੁਣ ਬਿਨੈਕਾਰਾਂ ਨੂੰ ਆਪਣੇ ਬੈਂਕ ਖਾਤੇ ਵਿੱਚ ₹11.20 ਲੱਖ ਦੇ ਫੰਡ ਦਿਖਾਉਣੇ ਲਾਜ਼ਮੀ ਹੋਣਗੇ।
  • ਵਰਕ ਪਰਮਿਟ ਦੀ ਸੀਮਾ: ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਸਿਰਫ਼ ਇੱਕ ਵਾਰ ਹੀ ਵਰਕ ਪਰਮਿਟ ਦਿੱਤਾ ਜਾਵੇਗਾ।
  • ਅੰਗਰੇਜ਼ੀ ਲਾਜ਼ਮੀ: ਹੁਣ ਸਿਰਫ਼ ਪੜ੍ਹਾਈ ਲਈ ਹੀ ਨਹੀਂ, ਸਗੋਂ ਸਫਾਈ ਸੇਵਕਾਂ, ਫੈਕਟਰੀ ਵਰਕਰਾਂ ਅਤੇ ਡਰਾਈਵਰਾਂ ਵਰਗੀਆਂ ਨੌਕਰੀਆਂ ਲਈ ਵੀ ਅੰਗਰੇਜ਼ੀ ਮੁਹਾਰਤ ਟੈਸਟ (IELTS/PTE) ਪਾਸ ਕਰਨਾ ਜ਼ਰੂਰੀ ਹੈ।
  • ਤੁਰੰਤ ਦੇਸ਼ ਨਿਕਾਲਾ: ਜੇਕਰ ਕੋਈ ਵਿਅਕਤੀ ਹਵਾਈ ਅੱਡੇ ‘ਤੇ ਅਚਾਨਕ ਲਈ ਗਈ ਇੰਟਰਵਿਊ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਉਸ ਨੂੰ ਤੁਰੰਤ ਵਾਪਸ ਭੇਜ ਦਿੱਤਾ ਜਾਵੇਗਾ।

ਵਰਕ ਵੀਜ਼ਾ ਵਿੱਚ ਵੀ ਵੱਡੀ ਗਿਰਾਵਟ

ਸਾਲ 2026 ਦੌਰਾਨ ਵਰਕ ਵੀਜ਼ਾ ਰੱਦ ਹੋਣ ਦੀ ਦਰ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਮੌਜੂਦਾ ਸਮੇਂ ਵਿੱਚ ਹਰ 10 ਵਿੱਚੋਂ 3 ਤੋਂ 4 ਭਾਰਤੀ ਬਿਨੈਕਾਰਾਂ ਦੀਆਂ ਵਰਕ ਵੀਜ਼ਾ ਅਰਜ਼ੀਆਂ ਨਾਮਨਜ਼ੂਰ ਹੋ ਰਹੀਆਂ ਹਨ। ਵੀਜ਼ਾ ਫੀਸਾਂ ਵਿੱਚ ਵਾਧਾ ਹੋਣ ਕਾਰਨ ਹੁਣ ਵਿਦੇਸ਼ ਜਾਣ ਦਾ ਖਰਚਾ ਵੀ ਪਹਿਲਾਂ ਨਾਲੋਂ ਵੱਧ ਗਿਆ ਹੈ।

ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਸਰਕਾਰ ਹੁਣ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਤਰਜੀਹ ਦੇ ਰਹੀ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ ਮਾਹਰ ਹਨ ਅਤੇ ਜਿਨ੍ਹਾਂ ਕੋਲ ਲੋੜੀਂਦੀ ਵਿੱਤੀ ਸਮਰੱਥਾ ਹੈ।

Read Latest News and Breaking News at Daily Post TV, Browse for more News

Ad
Ad