Banner
Banner

15 ਸਾਲ ਦੇ ਵਿਦਿਆਰਥੀ ਦਾ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ, ਭਰਾ ਦੀ ਹਾਲਤ ਨਾਜ਼ੁਕ

Sangrur Crime News: ਸੰਗਰੂਰ ਦੇ ਪਟਿਆਲਾ ਗੇਟ ਨੇੜੇ ਕ੍ਰਿਸ਼ਨਾ ਬਸਤੀ ਇਲਾਕੇ ਵਿੱਚ ਨੌਜਵਾਨਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਹਮਲਾਵਰਾਂ ਨੇ ਇੱਕ 15 ਸਾਲਾ ਲੜਕੇ ਨੂੰ ਹਥੌੜਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅੰਕਸ਼ ਵਜੋਂ ਹੋਈ ਹੈ, ਜੋ 10ਵੀਂ ਜਮਾਤ ਦਾ […]
Khushi
By : Updated On: 05 May 2026 13:34:PM
15 ਸਾਲ ਦੇ ਵਿਦਿਆਰਥੀ ਦਾ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ, ਭਰਾ ਦੀ ਹਾਲਤ ਨਾਜ਼ੁਕ

Sangrur Crime News: ਸੰਗਰੂਰ ਦੇ ਪਟਿਆਲਾ ਗੇਟ ਨੇੜੇ ਕ੍ਰਿਸ਼ਨਾ ਬਸਤੀ ਇਲਾਕੇ ਵਿੱਚ ਨੌਜਵਾਨਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਹਮਲਾਵਰਾਂ ਨੇ ਇੱਕ 15 ਸਾਲਾ ਲੜਕੇ ਨੂੰ ਹਥੌੜਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅੰਕਸ਼ ਵਜੋਂ ਹੋਈ ਹੈ, ਜੋ 10ਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਘਟਨਾ ਵਿੱਚ ਉਸਦਾ ਚਚੇਰਾ ਭਰਾ ਅਵਨੀਤ ਸਿੰਘ ਉਰਫ਼ ਆਦਿੱਤਿਆ(18) ਵੀ ਜ਼ਖਮੀ ਹੋਇਆ ਹੈ। ਜਿਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫਰ ਕੀਤਾ ਗਿਆ ਹੈ।

ਪਿਤਾ ਨੂੰ ਚਾਹ ਦੇਣ ਗਿਆ ਸੀ ਪੁੱਤਰ

ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਅੰਕੁਸ਼ ਕੰਮ ਤੋਂ ਵਾਪਸ ਆਉਣ ਅਤੇ ਨਹਾਉਣ ਤੋਂ ਬਾਅਦ ਆਪਣੇ ਪਿਤਾ ਨੂੰ ਚਾਹ ਪਿਲਾਉਣ ਲਈ ਘਰੋਂ ਬਾਹਰ ਨਿਕਲਿਆ ਸੀ। ਪਿਤਾ, ਜੋ ਸੁਨਾਮੀ ਗੇਟ ਨੇੜੇ ਚਿਕਨ ਸਟਾਲ ਚਲਾਉਂਦੇ ਹਨ, ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਰਹਿੰਦੇ ਹਨ। ਉਨ੍ਹਾਂ ਨੇ ਅੰਕੁਸ਼ ਨੂੰ ਕਿਸੇ ਬਹਾਨੇ ਬੁਲਾਇਆ ਅਤੇ ਉਸ ‘ਤੇ ਹਥੌੜੇ ਅਤੇ ਤੇਜ਼ਧਾਰ ਹਥਿਆਰ (ਕਿਰਚ) ਨਾਲ ਹਮਲਾ ਕਰ ਦਿੱਤਾ।

ਮੌਕੇ ‘ਤੇ ਹੀ ਨਿਕਲ ਗਈ ਜਾਨ

ਚਸ਼ਮਦੀਦਾਂ ਅਨੁਸਾਰ ਸ਼ੁਰੂ ਵਿੱਚ ਨੌਜਵਾਨ ਆਮ ਗੱਲਬਾਤ ਕਰ ਰਹੇ ਸਨ ਪਰ ਅਚਾਨਕ ਝਗੜਾ ਵੱਧ ਗਿਆ। ਜਦੋਂ ਤੱਕ ਕੋਈ ਮਦਦ ਲਈ ਪਹੁੰਚਦਾ, ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ। ਸਰਕਾਰੀ ਹਸਪਤਾਲ ਦੀ ਡਾਕਟਰ ਨੀਤਿਕਾ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਅੰਕੁਸ਼ ਦੀ ਮੌਤ ਹੋ ਚੁੱਕੀ ਸੀ। ਉਸ ਦੀ ਲੱਤ ‘ਤੇ ਗੰਭੀਰ ਸੱਟ ਦੇ ਨਿਸ਼ਾਨ ਸਨ।

ਪਰਿਵਾਰ ਦਾ ਰੋ-ਰੋ ਬੁਰਾ ਹਾਲ

ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਬੱਚੇ ਮਿਹਨਤ ਮਜ਼ਦੂਰੀ ਕਰਕੇ ਘਰ ਪਰਤੇ ਸਨ ਅਤੇ ਨਕੋਦਰ ਮੱਥਾ ਟੇਕਣ ਜਾਣ ਦੀ ਤਿਆਰੀ ਕਰ ਰਹੇ ਸਨ। ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਉਸ ਦਾ ਪੁੱਤਰ ਬੇਹੱਦ ਸਾਊ ਸੀ ਅਤੇ ਕਦੇ ਕਿਸੇ ਨਾਲ ਨਹੀਂ ਲੜਦਾ ਸੀ।

ਸੰਗਰੂਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad