ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਤੋਂ ਸ਼ੁਰੂ ਕਰਨਗੇ ‘ਸ਼ੁਕਰਾਨਾ ਯਾਤਰਾ’
Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ‘ਸ਼ੁਕਰਾਨਾ ਯਾਤਰਾ’ ਦੀ ਸ਼ੁਰੂਆਤ ਕਰਨਗੇ। ਉਹ ਚਾਰ ਦਿਨਾਂ ਦੌਰੇ ਦੌਰਾਨ ਸੂਬੇ ਭਰ ਦੇ ਸ਼ਰਧਾਲੂਆਂ ਨਾਲ ਮੁਲਾਕਾਤ ਕਰਨਗੇ। ‘ਸ਼ੁਕਰਾਨਾ ਯਾਤਰਾ’ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਲਾਗੂ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।
ਯਾਤਰਾ ਦੇ ਪਹਿਲੇ ਦਿਨ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣਗੇ ਤੇ ਯਾਤਰਾ ਆਰੰਭ ਕਰਨਗੇ। ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ੁਕਰਾਨਾ ਯਾਤਰਾ ਰੋਪੜ, ਬਲਾਚੌਰ, ਬੰਗਾ, ਫਗਵਾੜਾ ਤੋਂ ਹੋ ਕੇ ਲੰਘੇਗੀ। ਦੂਜੇ ਦਿਨ ਇਹ ਯਾਤਰਾ ਬਾਬਾ ਬਕਾਲਾ, ਅੰਮ੍ਰਿਤਸਰ, ਤਰਨਤਾਰਨ, ਜ਼ੀਰਾ, ਫਰੀਦਕੋਟ, ਕੋਟਕਪੂਰਾ ਸਮੇਤ ਜਲੰਧਰ ਤੋਂ ਹੁੰਦੀ ਹੋਈ ਯਾਤਰਾ ਕਰੇਗੀ।
ਤੀਸਰੇ ਦਿਨ ਉਹ ਬਠਿੰਡਾ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ, ਬਰਨਾਲਾ, ਸੁਨਾਮ ਵਿਖੇ ਸ਼ੁਕਰਾਨੇ ਵਜੋਂ ਅਰਦਾਸ ਕਰਨਗੇ। ਅੰਤ ਵਿਚ ਯਾਤਰਾ ਸੰਗਰੂਰ, ਸਮਾਣਾ ਅਤੇ ਪਟਿਆਲਾ ਹੁੰਦੇ ਹੋਏ ਸ੍ਰੀ ਫਤਿਹਗੜ੍ਹ ਸਾਹਿਬ ਵਿਚ ਸਮਾਪਤ ਹੋਵੇਗੀ। ਯਾਤਰਾ 9 ਮਈ ਨੂੰ ਸਮਾਪਤ ਹੋਵੇਗੀ।