Banner
Banner

BJP ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ- ਚੀਮਾ

Punjab News: ਬੀਤੀ ਰਾਤ, ਮੰਗਲਵਾਰ ਨੂੰ ਜਲੰਧਰ ਤੇ ਅੰਮ੍ਰਿਤਸਰ ‘ਚ ਹੋਏ ਧਮਾਕਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਲਜ਼ਾਮ ਲਗਾ ਚੁੱਕੇ ਹਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ‘ਚ ਚੋਣਾਂ ਕਾਰਨ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ, ਹੁਣ ਉਨ੍ਹਾਂ […]
Amritpal Singh
By : Updated On: 06 May 2026 15:13:PM
BJP ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ- ਚੀਮਾ

Punjab News: ਬੀਤੀ ਰਾਤ, ਮੰਗਲਵਾਰ ਨੂੰ ਜਲੰਧਰ ਤੇ ਅੰਮ੍ਰਿਤਸਰ ‘ਚ ਹੋਏ ਧਮਾਕਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਲਜ਼ਾਮ ਲਗਾ ਚੁੱਕੇ ਹਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ‘ਚ ਚੋਣਾਂ ਕਾਰਨ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ, ਹੁਣ ਉਨ੍ਹਾਂ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧਮਾਕਿਆਂ ਪਿੱਛੇ ਸਿੱਧਾ-ਸਿੱਧਾ ਭਾਜਪਾ ਦਾ ਹੱਥ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਅਸੀਂ ਭਾਜਪਾ ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਵੀ ਸੂਬੇ ‘ਚ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ ਹਨ, ਉੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ ਡਿਜ਼ਾਇਨ ਸਾਹਮਣੇ ਆਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਸ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਸ ਸੂਬੇ ‘ਚ ਜਾਤ-ਧਰਮ ਦੇ ਨਾਮ ‘ਤੇ ਦੰਗੇ ਤੇ ਬੰਬ ਬਲਾਸਟ ਕਰਵਾਉਣਾ, ਉੱਥੇ ਸ਼ਾਂਤੀ ਭੰਗ ਕਰਨਾ ਤੇ ਲਾਅ ਐਂਡ ਆਰਡਰ ਤੋੜ੍ਹਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਕਰਦੀ ਹੈ।

ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਜਿਵੇਂ ਹੀ ਅਸਾਮ, ਤਾਮਿਲਨਾਡੂ, ਪੱਛਮੀ ਬੰਗਾਲ, ਪੁਡੂਚਰੀ ਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਖ਼ਤਮ ਹੋਈਆਂ ਤਾਂ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ ਤੇ ਕੱਲ੍ਹ ਤੋਂ ਹੁਣ ਉਹ ਡਿਜ਼ਾਇਨ ਇਨ੍ਹਾਂ ਨੇ ਪੰਜਾਬ ‘ਚ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ‘ਚ ਕਿਵੇਂ ਨਫ਼ਰਤ ਫੈਲਾਈ ਜਾਵੇ ਕਿ ਕਿਵੇਂ ਲੋਕਾਂ ਨੂੰ ਜਾਤ ਤੇ ਧਰਮ ਦੇ ਨਾਮ ‘ਤੇ ਵੰਡਿਆਂ ਜਾਵੇ ਤੇ ਸਿਆਸਤ ਕੀਤੀ ਜਾਵੇ।

ਭਾਜਪਾ ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ: ਚੀਮਾ
ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਗੁਰੂ-ਪੀਰਾਂ, ਸ਼ੂਰਵੀਰ-ਯੋਧਿਆਂ ਦੀ ਧਰਤੀ ਹੈ। ਪੰਜਾਬ ‘ਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ। 3 ਕਰੋੜ ਪੰਜਾਬੀ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਅਜਿਹੇ ਖ਼ਤਰਨਾਕ ਡਿਜ਼ਾਇਨ ਨੂੰ ਅੱਜ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ। ਜਿੰਨੇ ਵੀ ਇਹ ਬੰਬ ਬਲਾਸਟ ਜਾਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਦੇ ਪਿੱਛੇ ਸਿੱਧਾ-ਸਿੱਧਾ ਭਾਰਤੀ ਜਨਤਾ ਪਾਰਟੀ ਹੈ। ਉਸ ਦੀਆਂ ਏਜੰਸੀਆਂ ਹੀ ਅਜਿਹਾ ਮਾਹੌਲ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਹਨ, ਜਿਵੇਂ ਪੱਛਮੀ ਬੰਗਾਲ ਤੇ ਹੋਰ ਸੂਬਿਆਂ ‘ਚ ਕੀਤਾ ਹੈ। ਪਰ, 3 ਕਰੋੜ ਪੰਜਾਬ ਅਜਿਹਾ ਸਹਿਣ ਨਹੀਂ ਕਰਨਗੇ।

Read Latest News and Breaking News at Daily Post TV, Browse for more News

Ad
Ad