Banner
Banner

ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਅੰਤਿਮ ਪੜਾਅ ‘ਤੇ: 5 ਜ਼ਿਲ੍ਹਿਆਂ ਦੇ 319 ਕੇਂਦਰ ਅੱਜ ਤੋਂ ਬੰਦ

Wheat Procurement Punjab: ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਹੁਣ ਆਪਣੇ ਆਖ਼ਰੀ ਪੜਾਅ ‘ਤੇ ਪਹੁੰਚ ਗਈ ਹੈ। ਖੁਰਾਕ ਸਿਵਲ ਸਪਲਾਈ ਵਿਭਾਗ ਦੀ ਸਿਫ਼ਾਰਸ਼ ‘ਤੇ ਪੰਜਾਬ ਮੰਡੀ ਬੋਰਡ ਨੇ ਸੂਬੇ ਦੇ ਪੰਜ ਪ੍ਰਮੁੱਖ ਜ਼ਿਲ੍ਹਿਆਂ ਦੇ 319 ਖ਼ਰੀਦ ਕੇਂਦਰਾਂ ਵਿੱਚ ਅੱਜ ਸ਼ਾਮ ਤੋਂ ਖ਼ਰੀਦ ਪ੍ਰਕਿਰਿਆ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੰਡੀ ਬੋਰਡ ਦੇ ਸਕੱਤਰ ਕੁਮਾਰ […]
Khushi
By : Updated On: 07 May 2026 07:49:AM
ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਅੰਤਿਮ ਪੜਾਅ ‘ਤੇ: 5 ਜ਼ਿਲ੍ਹਿਆਂ ਦੇ 319 ਕੇਂਦਰ ਅੱਜ ਤੋਂ ਬੰਦ
Wheat procurement begins in the market

Wheat Procurement Punjab: ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਹੁਣ ਆਪਣੇ ਆਖ਼ਰੀ ਪੜਾਅ ‘ਤੇ ਪਹੁੰਚ ਗਈ ਹੈ। ਖੁਰਾਕ ਸਿਵਲ ਸਪਲਾਈ ਵਿਭਾਗ ਦੀ ਸਿਫ਼ਾਰਸ਼ ‘ਤੇ ਪੰਜਾਬ ਮੰਡੀ ਬੋਰਡ ਨੇ ਸੂਬੇ ਦੇ ਪੰਜ ਪ੍ਰਮੁੱਖ ਜ਼ਿਲ੍ਹਿਆਂ ਦੇ 319 ਖ਼ਰੀਦ ਕੇਂਦਰਾਂ ਵਿੱਚ ਅੱਜ ਸ਼ਾਮ ਤੋਂ ਖ਼ਰੀਦ ਪ੍ਰਕਿਰਿਆ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਵੱਲੋਂ ਜਾਰੀ ਪੱਤਰ ਅਨੁਸਾਰ, ਸਿਰਫ਼ ਮੁੱਖ ਯਾਰਡ ਅਤੇ ਸਬ-ਯਾਰਡ ਹੀ ਖ਼ਰੀਦ ਲਈ ਖੁੱਲ੍ਹੇ ਰਹਿਣਗੇ।

ਜ਼ਿਲ੍ਹਿਆਂ ਅਨੁਸਾਰ ਬੰਦ ਹੋਏ ਕੇਂਦਰਾਂ ਦਾ ਵੇਰਵਾ:

ਮੰਡੀ ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਪ੍ਰਭਾਵ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲਿਆ ਹੈ:

  • ਬਠਿੰਡਾ: ਕੁੱਲ 148 ਕੇਂਦਰ ਬੰਦ ਕੀਤੇ ਗਏ ਹਨ। ਇਸ ਵਿੱਚ ਰਾਮਪੁਰਾ (31), ਮੌੜ (20), ਨਥਾਣਾ (14), ਅਤੇ ਗੋਨਿਆਣਾ (16) ਸਮੇਤ ਤਲਵੰਡੀ ਸਾਬੋ ਤੇ ਰਾਮਾਂ ਦੀਆਂ ਮੰਡੀਆਂ ਸ਼ਾਮਲ ਹਨ।
  • ਸ੍ਰੀ ਮੁਕਤਸਰ ਸਾਹਿਬ: ਇੱਥੇ 98 ਕੇਂਦਰਾਂ ਵਿੱਚ ਖ਼ਰੀਦ ਬੰਦ ਹੋਈ ਹੈ। ਮੁਕਤਸਰ ਮਾਰਕੀਟ ਕਮੇਟੀ ਅਧੀਨ 35, ਮਲੋਟ ਦੀਆਂ 24, ਗਿੱਦੜਬਾਹਾ ਦੀਆਂ 19 ਅਤੇ ਬਰੀਵਾਲਾ ਤੇ ਕਿੱਲਿਆਂਵਾਲੀ ਦੀਆਂ 10-10 ਮੰਡੀਆਂ ਹੁਣ ਬੰਦ ਰਹਿਣਗੀਆਂ।
  • ਫ਼ਿਰੋਜ਼ਪੁਰ: ਜ਼ਿਲ੍ਹੇ ਦੇ 50 ਕੇਂਦਰ ਬੰਦ ਹੋਏ ਹਨ, ਜਿਨ੍ਹਾਂ ਵਿੱਚ ਫ਼ਿਰੋਜ਼ਪੁਰ ਛਾਉਣੀ, ਸ਼ਹਿਰ, ਗੁਰੂਹਰਸਹਾਏ ਅਤੇ ਜ਼ੀਰਾ ਦੇ ਕੇਂਦਰ ਸ਼ਾਮਲ ਹਨ।
  • ਸੰਗਰੂਰ: ਇੱਥੇ 17 ਕੇਂਦਰ ਬੰਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਭਵਾਨੀਗੜ੍ਹ ਦੀਆਂ 8 ਅਤੇ ਚੀਮਾ ਦੀਆਂ 3 ਮੰਡੀਆਂ ਪ੍ਰਮੁੱਖ ਹਨ।
  • ਤਰਨ ਤਾਰਨ: ਸਭ ਤੋਂ ਘੱਟ 11 ਕੇਂਦਰ ਬੰਦ ਹੋਏ ਹਨ, ਜਿਸ ਵਿੱਚ ਭਿੱਖੀਵਿੰਡ, ਨੌਸ਼ਹਿਰਾ ਪੰਨੂਆਂ, ਝਬਾਲ ਅਤੇ ਖਡੂਰ ਸਾਹਿਬ ਦੀਆਂ ਮੰਡੀਆਂ ਸ਼ਾਮਲ ਹਨ।

ਕਿਉਂ ਲਿਆ ਗਿਆ ਇਹ ਫ਼ੈਸਲਾ?

ਸਰਕਾਰ ਵੱਲੋਂ ਇਹ ਫ਼ੈਸਲਾ ਕਣਕ ਦੀ ਆਮਦ ਘਟਣ ਅਤੇ ਖ਼ਰੀਦ ਪ੍ਰਕਿਰਿਆ ਲਗਭਗ ਮੁਕੰਮਲ ਹੋਣ ਕਾਰਨ ਲਿਆ ਗਿਆ ਹੈ। ਹਾਲਾਂਕਿ, ਜਿਨ੍ਹਾਂ ਕਿਸਾਨਾਂ ਕੋਲ ਅਜੇ ਵੀ ਕਣਕ ਬਾਕੀ ਹੈ, ਉਹ ਆਪਣੇ ਨਜ਼ਦੀਕੀ ਮੁੱਖ ਯਾਰਡਾਂ ਵਿੱਚ ਜਾ ਕੇ ਆਪਣੀ ਫ਼ਸਲ ਵੇਚ ਸਕਦੇ ਹਨ।

Read Latest News and Breaking News at Daily Post TV, Browse for more News

Ad
Ad