Banner
Banner

ਕੈਨੇਡਾ ਪੁਲਿਸ ਦੀ ਵੱਡੀ ਕਾਰਵਾਈ: $2 ਮਿਲੀਅਨ ਦੇ ਭੰਗ ਦੀ ਚੋਰੀ ਕਰਨ ਦੇ ਮਾਮਲੇ ‘ਚ ਭਾਰਤੀ ਮੂਲ ਦੇ ਪੰਜ ਨੌਜਵਾਨ ਹਿਰਾਸਤ ‘ਚ

Canada Crime News: ਕਨੇਡਾ ਦੇ ਓਨਟਾਰੀਓ ਸੂਬੇ ਵਿੱਚ ਭਾਰਤੀ ਮੂਲ ਦੇ ਪੰਜ ਨੌਜਵਾਨਾਂ ਨੂੰ ਮਿਲੀਅਨ ਡਾਲਰ (ਲਗਭਗ 12 ਕਰੋੜ ਰੁਪਏ) ਤੋਂ ਵੱਧ ਦੀ ਕੀਮਤ ਦੇ ਭੰਗ ਉਤਪਾਦਾਂ (Cannabis Products) ਦੀ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਯੌਰਕ ਰੀਜਨਲ ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ। ਨਿਆਗਰਾ ਤੋਂ ਚੋਰੀ ਹੋਇਆ […]
Khushi
By : Updated On: 07 May 2026 10:51:AM
ਕੈਨੇਡਾ ਪੁਲਿਸ ਦੀ ਵੱਡੀ ਕਾਰਵਾਈ: $2 ਮਿਲੀਅਨ ਦੇ ਭੰਗ ਦੀ ਚੋਰੀ ਕਰਨ ਦੇ ਮਾਮਲੇ ‘ਚ ਭਾਰਤੀ ਮੂਲ ਦੇ ਪੰਜ ਨੌਜਵਾਨ ਹਿਰਾਸਤ ‘ਚ

Canada Crime News: ਕਨੇਡਾ ਦੇ ਓਨਟਾਰੀਓ ਸੂਬੇ ਵਿੱਚ ਭਾਰਤੀ ਮੂਲ ਦੇ ਪੰਜ ਨੌਜਵਾਨਾਂ ਨੂੰ ਮਿਲੀਅਨ ਡਾਲਰ (ਲਗਭਗ 12 ਕਰੋੜ ਰੁਪਏ) ਤੋਂ ਵੱਧ ਦੀ ਕੀਮਤ ਦੇ ਭੰਗ ਉਤਪਾਦਾਂ (Cannabis Products) ਦੀ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਯੌਰਕ ਰੀਜਨਲ ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ।

ਨਿਆਗਰਾ ਤੋਂ ਚੋਰੀ ਹੋਇਆ ਸੀ ਟ੍ਰੇਲਰ

ਪੁਲਿਸ ਅਨੁਸਾਰ, ਇਹ ਟ੍ਰੇਲਰ ਨਿਆਗਰਾ ਖੇਤਰ ਤੋਂ ਚੋਰੀ ਹੋਇਆ ਸੀ, ਜਿਸ ਵਿੱਚ ਲਾਇਸੰਸਸ਼ੁਦਾ ਡਿਸਪੈਂਸਰੀਆਂ ਲਈ ਕਾਨੂੰਨੀ ਭੰਗ ਉਤਪਾਦਾਂ ਦੀ ਵੱਡੀ ਖੇਪ ਲੱਦੀ ਹੋਈ ਸੀ। 15 ਅਪ੍ਰੈਲ ਨੂੰ ਮਿਸੀਸਾਗਾ ਵਿੱਚ ਹਾਈਵੇਅ 401 ਅਤੇ ਮੈਕਲਾਫਲਿਨ ਰੋਡ ਨੇੜੇ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਨੇ ਛਾਪਾ ਮਾਰਿਆ, ਤਾਂ ਚੋਰੀ ਹੋਇਆ ਟ੍ਰੇਲਰ ਉੱਥੋਂ ਬਰਾਮਦ ਹੋ ਗਿਆ।

ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ:
ਪੁਲਿਸ ਵੱਲੋਂ ਕਾਬੂ ਕੀਤੇ ਗਏ ਪੰਜੇ ਨੌਜਵਾਨ ਭਾਰਤੀ ਮੂਲ ਦੇ ਹਨ:

  • ਮਨਵੀਰ ਸਿੰਘ (21), ਬਰੈਂਪਟਨ
  • ਸਰਬਜੀਤ ਸਿੰਘ (32), ਬਰੈਂਪਟਨ
  • ਦਿਲਖਾਬ ਸਿੰਘ (21), ਬਰੈਂਪਟਨ
  • ਜਸਕਵਾਂ ਮੱਲ੍ਹੀ (23), ਬਰੈਂਪਟਨ
  • ਕਰਨ ਕੁਮਾਰ (25), ਹੈਮਿਲਟਨ

33 ਅਪਰਾਧਿਕ ਦੋਸ਼ ਕੀਤੇ ਗਏ ਦਰਜ

ਪੁਲਿਸ ਨੇ ਇਨ੍ਹਾਂ ਪੰਜਾਂ ਵਿਰੁੱਧ ਕੁੱਲ 33 ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ ਵਿੱਚ ਚੋਰੀ, ਚੋਰੀ ਦੀ ਜਾਇਦਾਦ ਰੱਖਣ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਅਪਰਾਧਿਕ ਸਾਜ਼ਿਸ਼ਾਂ ਸ਼ਾਮਲ ਹਨ।

ਜਾਂਚ ਜਾਰੀ

ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਿਸ ਵੱਲੋਂ ਇਸ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਚੋਰੀ ਜਾਂ ਮੁਲਜ਼ਮਾਂ ਬਾਰੇ ਕੋਈ ਹੋਰ ਜਾਣਕਾਰੀ ਹੈ, ਤਾਂ ਉਹ ਤੁਰੰਤ ਕ੍ਰਾਈਮ ਸਟੌਪਰਸ ਨਾਲ ਸੰਪਰਕ ਕਰਨ।

Read Latest News and Breaking News at Daily Post TV, Browse for more News

Ad
Ad