Journalism Of Hope
BREAKING NEWS
ਪੰਜਾਬ ‘ਚ 27 ਅਗਸਤ ਨੂੰ ਸਰਕਾਰੀ ਕਰਕਮਚਾਰੀਆਂ ਦੀ ਹੜਤਾਲ: ਪੜ੍ਹੋ ਕੀ ਰਹੇਗਾ ਬੰਦ ਅਤੇ ਕੀ ਰਹੇਗਾ ਖੁੱਲ੍ਹਾ ?.......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਗਿੱਦੜਬਾਹਾ ਦੇ ਪਿੰਡ ਲੁੰਡੇਵਾਲਾ ‘ਚ ਛੱਤ ਡਿੱਗਣ ਨਾਲ ਨੂੰਹ ਦੀ ਮੌਤ, ਸੱਸ ਗੰਭੀਰ ਜ਼ਖ਼ਮੀ

GidderBaha News : ਗਿੱਦੜਬਾਹਾ ਦੇ ਪਿੰਡ ਲੁੰਡੇਵਾਲਾ ਵਿੱਚ ਰਾਤ ਸਮੇਂ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ, ਰਾਤ ਕਰੀਬ ਤਿੰਨ ਵਜੇ ਸੁੱਤੀ ਪਈ ਨੂੰਹ ਅਤੇ ਸੱਸ ਉੱਤੇ ਅਚਾਨਕ ਮਕਾਨ ਦੀ ਛੱਤ (Roor Collapse) ਡਿੱਗ ਪਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਮਿੰਦਰ ਸਿੰਘ ਅਤੇ ਗੁਰਚਰਨ ਸਿੰਘ […]
Nishant Malyan
By : Updated On: 07 May 2026 13:09:PM
ਗਿੱਦੜਬਾਹਾ ਦੇ ਪਿੰਡ ਲੁੰਡੇਵਾਲਾ ‘ਚ ਛੱਤ ਡਿੱਗਣ ਨਾਲ ਨੂੰਹ ਦੀ ਮੌਤ, ਸੱਸ ਗੰਭੀਰ ਜ਼ਖ਼ਮੀ

GidderBaha News : ਗਿੱਦੜਬਾਹਾ ਦੇ ਪਿੰਡ ਲੁੰਡੇਵਾਲਾ ਵਿੱਚ ਰਾਤ ਸਮੇਂ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ, ਰਾਤ ਕਰੀਬ ਤਿੰਨ ਵਜੇ ਸੁੱਤੀ ਪਈ ਨੂੰਹ ਅਤੇ ਸੱਸ ਉੱਤੇ ਅਚਾਨਕ ਮਕਾਨ ਦੀ ਛੱਤ (Roor Collapse) ਡਿੱਗ ਪਈ।

ਇਸ਼ਤਿਹਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਮਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਜਗਵੀਰ ਸਿੰਘ ਦੀ ਪਤਨੀ ਅਮਨਦੀਪ ਕੌਰ (38)ਅਤੇ ਉਸ ਦੀ ਮਾਤਾ ਹਰਜੀਤ ਕੌਰ ਘਰ ਵਿੱਚ ਸੁੱਤੇ ਪਏ ਸਨ, ਜਦ ਇਹ ਹਾਦਸਾ ਵਾਪਰਿਆ। ਪਰਿਵਾਰਕ ਮੈਂਬਰਾਂ ਨੇ ਮਲਬੇ ਹੇਠੋਂ ਦੋਹਾਂ ਨੂੰ ਬਾਹਰ ਕੱਢਿਆ।

ਹਾਦਸੇ ਵਿੱਚ ਅਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹਰਜੀਤ ਕੌਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਮਕਾਨ ਕਾਫ਼ੀ ਪੁਰਾਣਾ ਸੀ। ਪਰਿਵਾਰ ਵੱਲੋਂ ਨਵੀਂ ਕੋਠੀ ਬਣਾਈ ਜਾ ਰਹੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਲੈਂਟਰ ਪਾਇਆ ਗਿਆ ਸੀ। ਜਲਦ ਹੀ ਉੱਥੇ ਸ਼ਿਫਟ ਹੋਣ ਦੀ ਤਿਆਰੀ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਦੁੱਖਦਾਈ ਘਟਨਾ ਵਾਪਰ ਗਈ।

ਇਹ ਵੀ ਦੱਸਿਆ ਗਿਆ ਕਿ ਜਗਵੀਰ ਸਿੰਘ ਅਤੇ ਉਸਦਾ ਪੁੱਤਰ ਉਸ ਸਮੇਂ ਘਰ ਦੇ ਦੂਜੇ ਕਮਰੇ ਵਿੱਚ ਸੁੱਤੇ ਹੋਏ ਸਨ, ਜਿਸ ਕਾਰਨ ਉਹ ਸੁਰੱਖਿਅਤ ਬਚ ਗਏ।ਉਨ੍ਹਾਂ ਪ੍ਰਸ਼ਾਸਨ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News