Banner
Banner

ਤਾਂਬੇ ਦੇ ਗਿਲਾਸ ‘ਚ ਪਾਣੀ ਪੀਣ ਦੇ ਫਾਇੰਦੇ ਜਾਣੋ

ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਪੀਣਾ ਪੇਟ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਪਾਣੀ ਦਾ ਸੇਵਨ ਪਾਚਨ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ; ਇਹ ਪੇਟ ਦੀ ਸੋਜ ਅਤੇ ਐਸੀਡਿਟੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈ ਅਤੇ ਜਿਗਰ ਅਤੇ ਗੁਰਦਿਆਂ […]
Khushi
By : Updated On: 07 May 2026 13:33:PM

ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਪੀਣਾ ਪੇਟ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਪਾਣੀ ਦਾ ਸੇਵਨ ਪਾਚਨ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ; ਇਹ ਪੇਟ ਦੀ ਸੋਜ ਅਤੇ ਐਸੀਡਿਟੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈ ਅਤੇ ਜਿਗਰ ਅਤੇ ਗੁਰਦਿਆਂ ਦੋਵਾਂ ਦੇ ਕੰਮਕਾਜ ਨੂੰ ਵਧਾਉਂਦਾ ਹੈ।

ਜੇਕਰ ਤੁਹਾਨੂੰ ਲੱਗਦਾ ਕਿ ਪਰੋਪਰ ਡਾਇੰਟ ਕਰਨ ਦੇ ਬਾਵਜੂਦ ਵੀ ਤੁਹਾਡਾ ਭਾਰ ਨਹੀਂ ਘਟ ਰਿਹਾ ਹੈ, ਤਾਂ ਤਾਂਬੇ ਦੇ ਬਰਤਨ ‘ਚ ਪਾਣੀ ਪੀਣ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਤਾਂਬੇ ਵਾਲਾ ਪਾਣੀ ਸ਼ਰੀਰ ਵਿੱਚ ਜੰਮੀ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਤਾਂਬੇ ਦਾ ਪਾਣੀ ਭਾਰ ਘਟਾਉਣ ਦੇ ਨਾਲ ਨਾਲ ਹੱਡਿਆਂ ਮਜ਼ਬੂਤ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕਰਦਾ ਹੈ । ਗਠਿਆਂ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ।

ਤਾਂਬਾ ਦਿਮਾਗ ਦੇ ਅੰਦਰ ਸਿਗਨਲਾਂ ਦੇ ਸੰਚਾਰ ਦੀ ਗਤੀ ਨੂੰ ਤੇਜ਼ ਕਰਦਾ ਹੈ। ਇਹ ਐਂਟੀ-ਕਨਵਲਸੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਦਿਮਾਗ ਨੂੰ ਕਿਰਿਆਸ਼ੀਲ ਅਤੇ ਤਿੱਖਾ ਰੱਖਣ ਵਿੱਚ ਮਦਦ ਕਰਦਾ ਹੈ।

ਤਾਂਬਾ ਕੁਦਰਤੀ ਤੌਰ ‘ਤੇ ‘ਓਲੀਗੋਡਾਇਨਾਮਿਕ’ ਪ੍ਰਭਾਵ ਪ੍ਰਦਰਸ਼ਿਤ ਕਰਦਾ ਹੈ, ਜੋ ਇਸਨੂੰ ਬੈਕਟੀਰੀਆ ਨੂੰ ਖਤਮ ਕਰਨ ਦੇ ਯੋਗ ਬਣਾਉਂਦਾ ਹੈ। ਖਾਸ ਤੌਰ ‘ਤੇ, ਇਹ ਈ. ਕੋਲੀ ਵਰਗੇ ਬੈਕਟੀਰੀਆ ਨੂੰ ਨਸ਼ਟ ਕਰਕੇ ਪਾਣੀ ਨੂੰ ਸ਼ੁੱਧ ਕਰਦਾ ਹੈ, ਜਿਸ ਨਾਲ ਦਸਤ ਅਤੇ ਪੀਲੀਆ ਵਰਗੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਜੋਖਮ ਘੱਟ ਜਾਂਦਾ ਹੈ।

Ad
Ad