Banner
Banner

ਬਠਿੰਡਾ ‘ਚ ਖੂਨੀ ਟੱਕਰ, ਰੰਜਿਸ਼ ਦੇ ਚਲਦੇ ਵਿਰੋਧੀਆਂ ‘ਤੇ ਚੜ੍ਹਾਈ ਗੱਡੀ, ਇੱਕ ਦੀ ਮੌਕੇ ‘ਤੇ ਮੌਤ

Bathinda village clash; ਬਠਿੰਡਾ ਦੇ ਪਿੰਡ ਸਿੰਘੋ ਵਿੱਚ ਪੁਰਾਣੀ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ। ਦੋ ਧਿਰਾਂ ਵਿਚਾਲੇ ਚੱਲ ਰਹੇ ਵਿਵਾਦ ਦੇ ਚਲਦੇ ਇੱਕ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਆਪਣੀ ਗੱਡੀ ਦੂਜੀ ਧਿਰ ਦੇ ਲੋਕਾਂ ਉੱਤੇ ਚੜ੍ਹਾ ਦਿੱਤੀ। ਇਸ ਦਰਦਨਾਕ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ […]
Jaspreet Singh
By : Updated On: 07 May 2026 22:01:PM
ਬਠਿੰਡਾ ‘ਚ ਖੂਨੀ ਟੱਕਰ, ਰੰਜਿਸ਼ ਦੇ ਚਲਦੇ ਵਿਰੋਧੀਆਂ ‘ਤੇ ਚੜ੍ਹਾਈ ਗੱਡੀ, ਇੱਕ ਦੀ ਮੌਕੇ ‘ਤੇ ਮੌਤ

Bathinda village clash; ਬਠਿੰਡਾ ਦੇ ਪਿੰਡ ਸਿੰਘੋ ਵਿੱਚ ਪੁਰਾਣੀ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ। ਦੋ ਧਿਰਾਂ ਵਿਚਾਲੇ ਚੱਲ ਰਹੇ ਵਿਵਾਦ ਦੇ ਚਲਦੇ ਇੱਕ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਆਪਣੀ ਗੱਡੀ ਦੂਜੀ ਧਿਰ ਦੇ ਲੋਕਾਂ ਉੱਤੇ ਚੜ੍ਹਾ ਦਿੱਤੀ। ਇਸ ਦਰਦਨਾਕ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਡੋਗਰ ਸਿੰਘ ਅਤੇ ਗੁਲਾਬ ਸਿੰਘ ਵਿਚਾਲੇ ਕਾਫੀ ਸਮੇਂ ਤੋਂ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸੇ ਰੰਜਿਸ਼ ਦੇ ਚਲਦੇ ਗੁਲਾਬ ਸਿੰਘ ਨੇ ਤੇਜ਼ ਰਫ਼ਤਾਰ ਨਾਲ ਆਪਣੀ ਗੱਡੀ ਡੋਗਰ ਸਿੰਘ ਵੱਲ ਮੋੜ ਦਿੱਤੀ। ਉਸ ਸਮੇਂ ਡੋਗਰ ਸਿੰਘ ਆਪਣੇ ਖੇਤ ਦੇ ਸੀਰੀ ਸੁਖਦੇਵ ਸਿੰਘ ਅਤੇ ਜੰਟਾ ਸਿੰਘ ਨਾਲ ਜਾ ਰਿਹਾ ਸੀ।

ਪੁਲਿਸ ਮੁਤਾਬਕ ਗੱਡੀ ਦੀ ਟੱਕਰ ਦੌਰਾਨ ਜੰਟਾ ਸਿੰਘ ਗੱਡੀ ਹੇਠਾਂ ਆ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹੋਰ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਗੁਲਾਬ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਸਬੂਤ ਵਜੋਂ ਖੰਗਾਲਿਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad