Journalism Of Hope
BREAKING NEWS
ਝੋਟਾ ਕਤਲ ਕਾਂਡ: ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਟੀਮ, ਪੁਲਿਸ ਨੇ ਸੌਂਪੀਆਂ ਕੇਸ ਦੀਆਂ ਫਾਈਲਾਂ......ਪੰਜਾਬ ਵਿੱਚ ਅੱਜ ਤੋਂ ਬੱਸਾਂ ਦਾ ਚੱਕਾ ਜਾਮ: ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ.....ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ, ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ........ਪੈਰਿਸ ਤੋਂ ਵਾਪਸੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ ਨੇ ਲਾਏ ਇਲਜ਼ਾਮ.......ਟਾਈਗਰ ਸ਼ਰਾਫ਼ ’ਤੇ ਗੋਲੀਬਾਰੀ ਮਾਮਲੇ ’ਚ ਵੱਡਾ ਖੁਲਾਸਾ: ਨਿਸ਼ਾਨੇ ’ਤੇ ਸੀ ਕੋਈ ਹੋਰ ਵੱਡੀ ਬਾਲੀਵੁੱਡ ਹਸਤੀ !.........ਕਾਂਗਰਸ ਦੇ ਸਾਬਕਾ ਵਿਧਾਇਕ ਦਾ ਗੰਨਮੈਨ ਅਫ਼ੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ......ਗੁ: ਬੰਗਲਾ ਸਾਹਿਬ ਨੇੜਲੇ ਰਸਤੇ ’ਤੇ ਪੁਲਿਸ ਦੀ ਐਂਟਰੀ ਬੰਦ, DSGMC ਨੇ ਲਿਆ ਵੱਡਾ ਫ਼ੈਸਲਾ.........ਝੋਟਾ ਕਤਲ ਕਾਂਡ ਤੋਂ ਬਾਅਦ ਮਾਨਸਾ ’ਚ 3 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ, 4 ਸੀਲ.....ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, 5 ਦਿਨਾਂ ’ਚ 219 ਮਾਮਲੇ ਆਏ ਸਾਹਮਣੇ.............

Bathinda : ਬਠਿੰਡਾ ‘ਚ ਰੂਹ ਕੰਬਾਊ ਹਾਦਸਾ, ਰੋਡ ਰੋਲਰ ਹੇਠ ਕੁਚਲੇ ਸਕੂਟਰੀ ਸਵਾਰ ਪਿਓ-ਧੀ, ਬੱਚੀ ਦੀ ਹਾਲਤ ਗੰਭੀਰ

ਬਠਿੰਡਾ ‘ਚ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇੱਕ ਸਕੂਟਰੀ ਸਵਾਰ ਪਿਓ-ਧੀ ਅਚਾਨਕ ਰੋਲ ਰੋਲਰ ਹੇਠ ਕੁਚਲੇ ਗਏ ਹਨ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਬੱਚੀ ਦੀ ਹਾਲਤ ਸਿਵਲ ਹਸਪਤਾਲ ‘ਚ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ, ਗਣੇਸ਼ਾ ਬਸਤੀ ਗਲੀ ਨੰਬਰ 9 ਵਿੱਚ ਇੱਕ ਵਿਅਕਤੀ ਸਾਈਡ ਤੋਂ ਸਕੂਟਰੀ ‘ਤੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Bathinda : ਬਠਿੰਡਾ ‘ਚ ਰੂਹ ਕੰਬਾਊ ਹਾਦਸਾ, ਰੋਡ ਰੋਲਰ ਹੇਠ ਕੁਚਲੇ ਸਕੂਟਰੀ ਸਵਾਰ ਪਿਓ-ਧੀ, ਬੱਚੀ ਦੀ ਹਾਲਤ ਗੰਭੀਰ

ਬਠਿੰਡਾ ‘ਚ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇੱਕ ਸਕੂਟਰੀ ਸਵਾਰ ਪਿਓ-ਧੀ ਅਚਾਨਕ ਰੋਲ ਰੋਲਰ ਹੇਠ ਕੁਚਲੇ ਗਏ ਹਨ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਬੱਚੀ ਦੀ ਹਾਲਤ ਸਿਵਲ ਹਸਪਤਾਲ ‘ਚ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ, ਗਣੇਸ਼ਾ ਬਸਤੀ ਗਲੀ ਨੰਬਰ 9 ਵਿੱਚ ਇੱਕ ਵਿਅਕਤੀ ਸਾਈਡ ਤੋਂ ਸਕੂਟਰੀ ‘ਤੇ ਜਾਣ ਲੱਗਾ ਪਰ ਘਰ ਦੇ ਬਾਹਰ ਰੈਂਪ ‘ਤੇ ਕੁਝ ਬੱਜਰੀ ਖਿੱਲਰੀ ਹੋਣ ਕਾਰਨ ਸਕੂਟਰੀ ਉਥੋਂ ਅਚਾਨਕ ਫਿਸਲ ਗਿਆ ਅਤੇ ਸਕੂਟਰੀ ਚਾਲਕ ਤੇ ਉਸਦੀ ਧੀ ਦੋਵੇਂ ਸੜਕ ਦੇ ਵਿਚਕਾਰ ਡਿੱਗ ਪਏ। ਇਸ ਦੌਰਾਨ ਹੀ ਗਲੀ ਵਿੱਚ ਸੜਕ ਬਣਾਉਂਦੇ ਸਮੇਂ ਪਿੱਛੇ ਵੱਲ ਆ ਰਿਹਾ ਇੱਕ ਰੋਡ ਰੋਲਰ ਪਿਓ-ਧੀ ਦੇ ਉੱਪਰੋਂ ਲੰਘ ਗਿਆ।

ਨਤੀਜੇ ਵੱਜੋਂ, ਸਕੂਟਰੀ ਚਾਲਕ ਦਾ ਸਿਰ ਰੋਲਰ ਹੇਠ ਕੁਚਲਿਆ ਗਿਆ, ਜਿਸ ਕਾਰਨ ਉਸਦੀ ਦੁਖਦਾਈ ਮੌਤ ਹੋ ਗਈ। ਹਾਦਸੇ ‘ਚ ਵਿਅਕਤੀ ਦੀ ਧੀ ਗੰਭੀਰ ਜ਼ਖਮੀ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੇ। ਸੰਸਥਾ ਦੀ ਇੱਕ ਟੀਮ ਨੇ ਪਹਿਲਾਂ ਜ਼ਖਮੀ ਬੱਚੀ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ, ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੰਸਥਾ ਦੀ ਟੀਮ ਨੇ ਉਸਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ।
ਮ੍ਰਿਤਕ ਦੀ ਪਛਾਣ ਵਿਸ਼ਾਲ ਗੁਪਤਾ ਪੁੱਤਰ ਰਾਜਕੁਮਾਰ, ਵਾਸੀ ਅਫੀਮ ਵਾਲੀ ਗਲੀ, ਬਠਿੰਡਾ ਵਜੋਂ ਹੋਈ ਹੈ ਅਤੇ ਜ਼ਖਮੀ ਬੱਚੀ ਦੀ ਪਛਾਣ ਮੰਨਤ (9 ਸਾਲ) ਵਜੋਂ ਹੋਈ ਹੈ, ਜੋ ਕਿ ਵਿਸ਼ਾਲ ਗੁਪਤਾ ਦੀ ਧੀ ਹੈ। ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁੱਢਲੇ ਇਲਾਜ ਤੋਂ ਬਾਅਦ, ਸੰਸਥਾ ਦੀ ਟੀਮ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।

Read Latest News and Breaking News at Daily Post TV, Browse for more News

Ad
Ad

Punjab District News