Banner
Banner

”ਚੱਕ ਕੇ ਬਾਹਰ ਮਾਰਾਂਗੇ..!” ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ ਦੋਸਾਂਝਾਂਵਾਲਾ

Diljit Dosanjh News: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਕੰਸਰਟਾਂ ਵਿੱਚ ਬੈਨਰਾਂ ਅਤੇ ਝੰਡਿਆਂ ਨਾਲ ਸਬੰਧਤ ਹਾਲ ਹੀ ਦੇ ਵਿਵਾਦ ‘ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਤਰਾਜ਼ ਕਦੇ ਵੀ ਝੰਡਿਆਂ ਜਾਂ ਬੈਨਰਾਂ ਪ੍ਰਤੀ ਨਹੀਂ ਸੀ, ਸਗੋਂ ਉਨ੍ਹਾਂ ਦੇ ਪਿੱਛੇ ਦੇ ਇਰਾਦੇ ਪ੍ਰਤੀ ਸੀ। ਮਈ ਦੇ ਸ਼ੁਰੂ ਵਿੱਚ ਕੈਲਗਰੀ ਵਿੱਚ […]
Amritpal Singh
By : Updated On: 11 May 2026 12:07:PM
”ਚੱਕ ਕੇ ਬਾਹਰ ਮਾਰਾਂਗੇ..!” ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ ਦੋਸਾਂਝਾਂਵਾਲਾ

Diljit Dosanjh News: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਕੰਸਰਟਾਂ ਵਿੱਚ ਬੈਨਰਾਂ ਅਤੇ ਝੰਡਿਆਂ ਨਾਲ ਸਬੰਧਤ ਹਾਲ ਹੀ ਦੇ ਵਿਵਾਦ ‘ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਤਰਾਜ਼ ਕਦੇ ਵੀ ਝੰਡਿਆਂ ਜਾਂ ਬੈਨਰਾਂ ਪ੍ਰਤੀ ਨਹੀਂ ਸੀ, ਸਗੋਂ ਉਨ੍ਹਾਂ ਦੇ ਪਿੱਛੇ ਦੇ ਇਰਾਦੇ ਪ੍ਰਤੀ ਸੀ।

ਮਈ ਦੇ ਸ਼ੁਰੂ ਵਿੱਚ ਕੈਲਗਰੀ ਵਿੱਚ ਹੋਏ ਆਪਣੇ ਕੰਸਰਟ ਦੌਰਾਨ, ਦਿਲਜੀਤ ਨੇ ਭੀੜ ਵਿੱਚ ਖਾਲਿਸਤਾਨ ਪੱਖੀ ਝੰਡੇ ਲਹਿਰਾਉਂਦੇ ਵਿਅਕਤੀਆਂ ਨੂੰ ਸੰਬੋਧਨ ਕਰਨ ਲਈ ਆਪਣੀ ਪਰਫਾਰਮੈਂਸ ਰੋਕ ਦਿੱਤੀ ਸੀ। ਗਾਇਕ ਨੇ ਉਨ੍ਹਾਂ ਨੂੰ ਝੰਡੇ ਕਿਤੇ ਹੋਰ ਲੈ ਜਾਣ ਲਈ ਕਿਹਾ, ਇਹ ਕਹਿੰਦੇ ਹੋਏ ਕਿ “ਇਸ ਜਗ੍ਹਾ ਨੂੰ ਉਸ ਮਕਸਦ ਲਈ ਵਰਤੋ ਜਿਸ ਲਈ ਇਹ ਬਣੀ ਹੈ।” ਦਿਲਜੀਤ ਅਨੁਸਾਰ, ਉਨ੍ਹਾਂ ਲੋਕਾਂ ਨੂੰ ਇਸ ਲਈ ਹਟਾਇਆ ਗਿਆ ਸੀ ਕਿਉਂਕਿ ਉਹ ਸ਼ੋਅ ਵਿੱਚ ਵਿਘਨ ਪਾ ਰਹੇ ਸਨ ਅਤੇ ਝੰਡਿਆਂ ਦੀ ਵਰਤੋਂ ਉਨ੍ਹਾਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਲਈ ਕਰ ਰਹੇ ਸਨ।

ਦਿਲਜੀਤ ਨੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ ਵਿੱਚ ਆਪਣਾ ਪੱਖ ਰੱਖਿਆਂ ਪੰਜਾਬੀ ਵਿੱਚ ਲਿਖਿਆ, ਕੋਈ ਵੀ ਬਾਹਰ ਖੜ੍ਹ ਕੇ ਵਿਰੋਧ ਕਰ ਸਕਦਾ ਹੈ, ਪਰ ਜੇਕਰ ਕੋਈ ਅੰਦਰ ਆ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਬੈਨਰ ਜਾਂ ਝੰਡਾ ਲੈ ਕੇ ਆਉਂਦਾ ਹੈ, ਤਾਂ ਇਸਦਾ ਆਮ ਤੌਰ ‘ਤੇ ਮਤਲਬ ਹੈ ਕਿ ਉਹ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਕਿਸੇ ਖਾਸ ਜਗ੍ਹਾ ਤੋਂ ਆਏ ਹਨ ਅਤੇ ਇੱਥੇ ਸਾਡਾ ਸਮਰਥਨ ਕਰਨ ਲਈ ਆਏ ਹਨ।”

ਉਨ੍ਹਾਂ ਅੱਗੇ ਲਿਖਿਆ, “ਪਰ ਤੁਸੀਂ ਸੇਮ ਬੈਨਰ ਨਾਲ ਬਹਾਰ ਖੜ ਕੇ ਮੇਰੇ ਪ੍ਰਸ਼ੰਸਕਾਂ ਨੂੰ ਗਾਲ੍ਹਾਂ ਕੱਢ ਰਹੇ ਹੋ। ਫਿਰ ਓਹੀ ਬੈਨਰ ਤੁਸੀਂ ਅੰਦਰ ਲਿਆ ਕੇ ਉਹੀ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੱਲ ਕਿਸੇ ਵੀ ਬੈਨਰ ਜਾਂ ਝੰਡੇ ਦੀ ਨਹੀਂ। ਮਕਸਾਦ ਕੀ ਹੈ ਪੁਆਇੰਟ ਉਹ ਹੈ।”

ਗਾਇਕ ਨੇ ਅੱਗੇ ਕਿਹਾ: “ਮੈਂ ਸਕਿਓਰਿਟੀ ਨੂੰ ਕਿਹਾ ਕਿ ਕੇ ਜੋ ਵੀ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਚੱਕ ਕੇ ਬਾਹਰ ਮਾਰੋ.. ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਸੇ ਖਾਸ ਬੈਨਰ ਖਿਲਾਫ ਕੁਝ ਨਹੀਂ ਕਿਹਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ “ਝੂਠੀਆਂ ਕਹਾਣੀਆਂ” (fake narrative) ਨਾ ਫੈਲਾਉਣ। ਮੈਂ ਪਿਛਲੇ ਸਾਲ ਤੋਂ ਇਸ ਬਾਰੇ ਬੋਲਣ ਤੋਂ ਪਰਹੇਜ਼ ਕਰ ਰਿਹਾ ਹਾਂ…ਪਰ ਹੁਣ ਹੋਰ ਨਹੀਂ। ਧੰਨਵਾਦ। ਪਿਆਰ ਅਤੇ ਸ਼ਾਂਤੀ।”

Read Latest News and Breaking News at Daily Post TV, Browse for more News

Ad
Ad