Journalism Of Hope
BREAKING NEWS
ਝੋਟਾ ਕਤਲ ਕਾਂਡ: ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਟੀਮ, ਪੁਲਿਸ ਨੇ ਸੌਂਪੀਆਂ ਕੇਸ ਦੀਆਂ ਫਾਈਲਾਂ......ਪੰਜਾਬ ਵਿੱਚ ਅੱਜ ਤੋਂ ਬੱਸਾਂ ਦਾ ਚੱਕਾ ਜਾਮ: ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ.....ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ, ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ........ਪੈਰਿਸ ਤੋਂ ਵਾਪਸੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ ਨੇ ਲਾਏ ਇਲਜ਼ਾਮ.......ਟਾਈਗਰ ਸ਼ਰਾਫ਼ ’ਤੇ ਗੋਲੀਬਾਰੀ ਮਾਮਲੇ ’ਚ ਵੱਡਾ ਖੁਲਾਸਾ: ਨਿਸ਼ਾਨੇ ’ਤੇ ਸੀ ਕੋਈ ਹੋਰ ਵੱਡੀ ਬਾਲੀਵੁੱਡ ਹਸਤੀ !.........ਕਾਂਗਰਸ ਦੇ ਸਾਬਕਾ ਵਿਧਾਇਕ ਦਾ ਗੰਨਮੈਨ ਅਫ਼ੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ......ਗੁ: ਬੰਗਲਾ ਸਾਹਿਬ ਨੇੜਲੇ ਰਸਤੇ ’ਤੇ ਪੁਲਿਸ ਦੀ ਐਂਟਰੀ ਬੰਦ, DSGMC ਨੇ ਲਿਆ ਵੱਡਾ ਫ਼ੈਸਲਾ.........ਝੋਟਾ ਕਤਲ ਕਾਂਡ ਤੋਂ ਬਾਅਦ ਮਾਨਸਾ ’ਚ 3 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ, 4 ਸੀਲ.....ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, 5 ਦਿਨਾਂ ’ਚ 219 ਮਾਮਲੇ ਆਏ ਸਾਹਮਣੇ.............

ਫਿਰ ਵਿਵਾਦਾਂ ‘ਚ ਯੋਗਰਾਜ ਸਿੰਘ, ਫਿਲਮ ਦੀ ਵਾਇਰਲ ਕਲਿੱਪ ‘ਚ ਔਰਤ ਲਈ ਵਰਤੀ ਭੱਦੀ ਸ਼ਬਦਾਵਲੀ

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵਿਰੁੱਧ ਚੰਡੀਗੜ੍ਹ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ‘ਚ ਇੱਕ ਵਾਇਰਲ ਕਲਿੱਪ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ‘ਚ ਇੱਕ ਮਹਿਲਾ ਜੋ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ, ਉਸ ‘ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਫਿਰ ਵਿਵਾਦਾਂ ‘ਚ ਯੋਗਰਾਜ ਸਿੰਘ, ਫਿਲਮ ਦੀ ਵਾਇਰਲ ਕਲਿੱਪ ‘ਚ ਔਰਤ ਲਈ ਵਰਤੀ ਭੱਦੀ ਸ਼ਬਦਾਵਲੀ

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵਿਰੁੱਧ ਚੰਡੀਗੜ੍ਹ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ‘ਚ ਇੱਕ ਵਾਇਰਲ ਕਲਿੱਪ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ‘ਚ ਇੱਕ ਮਹਿਲਾ ਜੋ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ, ਉਸ ‘ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਸ਼ਿਕਾਇਤ ਵਕੀਲ ਉੱਜਵਲ ਭਸੀਨ ਦੁਆਰਾ ਦਿੱਤੀ ਗਈ ਹੈ। ਵਕੀਲ ਵੱਲੋਂ ਯੋਗਰਾਜ ਸਿੰਘ ਸਮੇਤ ਨਿਰਦੇਸ਼ਨ, ਪ੍ਰਸਾਰਣ ਕਰਨ ਵਾਲਿਆਂ ਵਿਰੁੱਧ ਤੁਰੰਤ ਐਫਆਈਆਰ ਦਰਜ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਸ਼ਿਕਾਇਤ ‘ਚ ਕੀ ਕਿਹਾ?
ਸ਼ਿਕਾਇਤ ਦੇ ਅਨੁਸਾਰ, ਵਾਇਰਲ ਕਲਿੱਪ ‘ਚ ਕੀਤੀ ਗਈ ਟਿੱਪਣੀ ਔਰਤਾਂ ਪ੍ਰਤੀ ਅਪਮਾਨਜਨਕ ਹੈ ਤੇ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਪਟੀਸ਼ਨ ‘ਚ ਅੱਗੇ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਔਰਤਾਂ ਵਿਰੁੱਧ ਅਪਮਾਨਜਨਕ ਰਵੱਈਏ ਨੂੰ ਉਤਸ਼ਾਹਿਤ ਕਰਦੀ ਹੈ ਤੇ ਸੰਬੰਧਿਤ ਕਾਨੂੰਨੀ ਪ੍ਰਬੰਧਾਂ ਦੇ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

ਸ਼ਿਕਾਇਤ ‘ਚ ਕਿਹਾ ਕਿਆ ਹੈ ਕਿ ਇਹ ਸਿਰਫ਼ ਅਪਰਾਧ ਨਹੀਂ ਸਗੋਂ ਔਰਤਾਂ ਦੇ ਮਾਣ-ਸਨਮਾਨ ਤੇ ਸਤਿਕਾਰ ਦਾ ਅਪਮਾਨ ਹੈ। ਇਹ ਬਹੁਤ ਹੀ ਦੁਖਦਾਈ ਹੈ ਕਿ ਯੋਗਰਾਜ ਸਿੰਘ ਜੋ ਆਪਣੇ ਆਪ ਨੂੰ ‘ਗੁਰੂ ਸਿੱਖ’ ਵਜੋਂ ਦਰਸਾਉਂਦੇ ਹਨ, ਉਨ੍ਹਾਂ ਨੇ ਇੰਨੀ ਅਪਮਾਨਜਨਕ ਤੇ ਬੇਸ਼ਰਮੀ ਵਾਲੀ ਸ਼ਬਦਾਵਲੀ ਔਰਤਾਂ ਲਈ ਵਰਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News