Banner
Banner

ਪੰਜਾਬ ਬੋਰਡ 12ਵੀਂ ਨਤੀਜੇ: ਮਾਨਸਾ ਦੀ ਸੁਪਨੀਤ ਕੌਰ ਨੇ ਪੰਜਾਬ ‘ਚ ਕੀਤਾ ਟਾਪ, ਫੈਂਸਿੰਗ ਖਿਡਾਰਨ ਬਣੇਗੀ ਫਾਈਟਰ ਪਾਇਲਟ

 PSEB topper Supneet Kaur; Punjab School Education Board ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਵਾਰ ਵੀ ਵਿਦਿਆਰਥਣਾਂ ਨੇ ਬਾਜ਼ੀ ਮਾਰੀ ਹੈ। ਸਭ ਤੋਂ ਖਾਸ ਗੱਲ ਇਹ ਰਹੀ ਕਿ ਪਹਿਲੀਆਂ ਤਿੰਨੋਂ ਪੋਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਖਿਡਾਰਨ ਵੀ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਉੱਬਾ ਦੀ ਰਹਿਣ ਵਾਲੀ ਸੁਪਣੀਤ ਕੌਰ ਨੇ ਸਾਇੰਸ ਸਟਰੀਮ ਵਿੱਚ 500 ਵਿੱਚੋਂ […]
Jaspreet Singh
By : Updated On: 14 May 2026 15:38:PM
ਪੰਜਾਬ ਬੋਰਡ 12ਵੀਂ ਨਤੀਜੇ: ਮਾਨਸਾ ਦੀ ਸੁਪਨੀਤ ਕੌਰ ਨੇ ਪੰਜਾਬ ‘ਚ ਕੀਤਾ ਟਾਪ, ਫੈਂਸਿੰਗ ਖਿਡਾਰਨ ਬਣੇਗੀ ਫਾਈਟਰ ਪਾਇਲਟ

 PSEB topper Supneet Kaur; Punjab School Education Board ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਵਾਰ ਵੀ ਵਿਦਿਆਰਥਣਾਂ ਨੇ ਬਾਜ਼ੀ ਮਾਰੀ ਹੈ। ਸਭ ਤੋਂ ਖਾਸ ਗੱਲ ਇਹ ਰਹੀ ਕਿ ਪਹਿਲੀਆਂ ਤਿੰਨੋਂ ਪੋਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਖਿਡਾਰਨ ਵੀ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਉੱਬਾ ਦੀ ਰਹਿਣ ਵਾਲੀ ਸੁਪਣੀਤ ਕੌਰ ਨੇ ਸਾਇੰਸ ਸਟਰੀਮ ਵਿੱਚ 500 ਵਿੱਚੋਂ 500 ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਸੂਪਨੀਤ ਨੇ ਦੱਸਿਆ ਕਿ ਉਸਨੂੰ ਮੈਰਿਟ ਵਿੱਚ ਆਉਣ ਦੀ ਉਮੀਦ ਸੀ, ਪਰ ਪੰਜਾਬ ਟਾਪ ਕਰਨ ਦੀ ਕਦੇ ਕਲਪਨਾ ਨਹੀਂ ਕੀਤੀ ਸੀ। ਉਸਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ, ਜਿਨ੍ਹਾਂ ਨੇ ਹਰ ਕਦਮ ‘ਤੇ ਉਸਦਾ ਸਾਥ ਦਿੱਤਾ।

ਸੂਪਣੀਤ ਨਾ ਸਿਰਫ ਪੜ੍ਹਾਈ ਵਿੱਚ ਹੋਸ਼ਿਆਰ ਹੈ, ਸਗੋਂ ਫੈਂਸਿੰਗ ਦੀ ਖਿਡਾਰਨ ਵੀ ਹੈ ਅਤੇ ਨੈਸ਼ਨਲ ਪੱਧਰ ‘ਤੇ ਮੈਡਲ ਜਿੱਤ ਚੁੱਕੀ ਹੈ। ਉਸਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਤਿੰਨ ਵਜੇ ਉੱਠ ਕੇ ਪ੍ਰੈਕਟਿਸ ਕਰਦੀ ਸੀ। ਸਵੇਰੇ ਚਾਰ ਤੋਂ ਛੇ ਵਜੇ ਤੱਕ ਖੇਡ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਉਹ ਨਿਯਮਿਤ ਤੌਰ ‘ਤੇ ਸਕੂਲ ਜਾਂਦੀ ਅਤੇ ਰਾਤ ਦੇਰ ਤੱਕ ਸੈਲਫ ਸਟਡੀ ਕਰਦੀ ਸੀ।

ਸੁਪਨੀਤ ਨੇ ਕਿਹਾ ਕਿ ਉਸਦੀ ਸਫਲਤਾ ਦਾ ਸਭ ਤੋਂ ਵੱਡਾ ਰਾਜ ਲਗਾਤਾਰ ਪੜ੍ਹਾਈ ਅਤੇ ਹਰ ਰੋਜ਼ ਡਾਊਟ ਕਲੀਅਰ ਕਰਨਾ ਸੀ।

 ਉਸਨੇ ਕਦੇ ਵੀ ਪੜ੍ਹਾਈ ਵਿੱਚ ਲਾਪਰਵਾਹੀ ਨਹੀਂ ਕੀਤੀ ਅਤੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ।

ਭਵਿੱਖ ਬਾਰੇ ਗੱਲ ਕਰਦਿਆਂ supneet ਨੇ ਕਿਹਾ ਕਿ ਉਹ ਡਿਫੈਂਸ ਸਰਵਿਸਿਜ਼ ਵਿੱਚ ਜਾਣਾ ਚਾਹੁੰਦੀ ਹੈ ਅਤੇ ਉਸਦਾ ਸੁਪਨਾ Indian Air Force ਵਿੱਚ ਫਾਈਟਰ ਪਾਇਲਟ ਬਣਨ ਦਾ ਹੈ। ਉਸਨੇ ਕਿਹਾ ਕਿ ਉਸਨੂੰ ਬਚਪਨ ਤੋਂ ਹੀ ਹਵਾਈ ਜਹਾਜ਼ ਉਡਾਉਣ ਦਾ ਸ਼ੌਕ ਹੈ।

Supneet ਦੇ ਪਿਤਾ ਰਾਜੀਵ ਸੱਥਣਾ, ਜੋ ਖੁਦ ਵੀ ਟੀਚਿੰਗ ਫੀਲਡ ਨਾਲ ਜੁੜੇ ਹੋਏ ਹਨ, ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਧੀ ‘ਤੇ ਦਬਾਅ ਨਹੀਂ ਬਣਾਇਆ। ਉਹ ਹਮੇਸ਼ਾ ਉਸਨੂੰ ਆਪਣੀ ਰੁਚੀ ਅਨੁਸਾਰ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਰਹੇ। ਉਨ੍ਹਾਂ ਨੇ ਕਿਹਾ ਕਿ ਧੀ ਨੇ ਹਰ ਕਲਾਸ ਵਿੱਚ ਟਾਪ ਕੀਤਾ ਅਤੇ ਹੁਣ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।

Supneet ਦੀ ਮਾਤਾ ਨੇ ਦੱਸਿਆ ਕਿ ਉਹ ਖੁਦ ਅਲਾਰਮ ਲਗਾ ਕੇ ਸਵੇਰੇ ਉੱਠਦੀ ਸੀ ਅਤੇ ਘੰਟਿਆਂ ਤੱਕ ਪੜ੍ਹਾਈ ਕਰਦੀ ਰਹਿੰਦੀ ਸੀ। ਉਨ੍ਹਾਂ ਨੇ ਕਿਹਾ ਕਿ ਧੀ ਨੂੰ ਕਦੇ ਵੀ ਪੜ੍ਹਾਈ ਲਈ ਜ਼ੋਰ ਨਹੀਂ ਦੇਣਾ ਪਿਆ, ਕਿਉਂਕਿ ਉਸਦੇ ਅੰਦਰ ਖੁਦ ਅੱਗੇ ਵੱਧਣ ਦਾ ਜਜ਼ਬਾ ਸੀ।

Supneet ਨੇ Bhagwant Mann ਵੱਲੋਂ ਮਿਲੇ ਸਨਮਾਨ ਲਈ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਿਲੀ ਪ੍ਰੇਰਣਾ ਉਸਨੂੰ ਭਵਿੱਖ ਵਿੱਚ ਹੋਰ ਵਧੀਆ ਕਰਨ ਲਈ ਉਤਸ਼ਾਹਿਤ ਕਰੇਗੀ।

Read Latest News and Breaking News at Daily Post TV, Browse for more News

Ad
Ad