Banner
Banner

ਦਿੱਲੀ-ਮੁੰਬਈ ਰੇਲ ਰੂਟ ‘ਤੇ ਵੱਡਾ ਹਾਦਸਾ: ਰਾਜਧਾਨੀ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਲੱਗੀ ਭਿਆਨਕ ਅੱਗ

Rajdhani Express Fire: ਦਿੱਲੀ-ਮੁੰਬਈ ਮੁੱਖ ਰੇਲਵੇ ਲਾਈਨ ‘ਤੇ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਨੋਂ ਬਚ ਗਿਆ। ਤ੍ਰਿਵੇਂਦਰਮ ਤੋਂ ਹਜ਼ਰਤ ਨਿਜ਼ਾਮੁਦੀਨ (ਦਿੱਲੀ) ਜਾ ਰਹੀ ਰਾਜਧਾਨੀ ਐਕਸਪ੍ਰੈਸ (ਟ੍ਰੇਨ ਨੰਬਰ: 12431) ਦੇ ਦੋ ਡੱਬਿਆਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਸਟੇਸ਼ਨ ਤੋਂ ਲਗਭਗ 110 ਕਿਲੋਮੀਟਰ ਦੂਰ ਲੂਣੀ ਅਤੇ ਵਿਕਰਮਗੜ੍ਹ ਰੇਲਵੇ ਸਟੇਸ਼ਨਾਂ ਦੇ […]
Khushi
By : Updated On: 17 May 2026 08:54:AM
ਦਿੱਲੀ-ਮੁੰਬਈ ਰੇਲ ਰੂਟ ‘ਤੇ ਵੱਡਾ ਹਾਦਸਾ: ਰਾਜਧਾਨੀ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਲੱਗੀ ਭਿਆਨਕ ਅੱਗ

Rajdhani Express Fire: ਦਿੱਲੀ-ਮੁੰਬਈ ਮੁੱਖ ਰੇਲਵੇ ਲਾਈਨ ‘ਤੇ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਨੋਂ ਬਚ ਗਿਆ। ਤ੍ਰਿਵੇਂਦਰਮ ਤੋਂ ਹਜ਼ਰਤ ਨਿਜ਼ਾਮੁਦੀਨ (ਦਿੱਲੀ) ਜਾ ਰਹੀ ਰਾਜਧਾਨੀ ਐਕਸਪ੍ਰੈਸ (ਟ੍ਰੇਨ ਨੰਬਰ: 12431) ਦੇ ਦੋ ਡੱਬਿਆਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਸਟੇਸ਼ਨ ਤੋਂ ਲਗਭਗ 110 ਕਿਲੋਮੀਟਰ ਦੂਰ ਲੂਣੀ ਅਤੇ ਵਿਕਰਮਗੜ੍ਹ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਵਾਪਰੀ, ਜਿਸ ਕਾਰਨ ਪੂਰੇ ਰੂਟ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।

ਸਵੇਰੇ 5:30 ਵਜੇ ਵਾਪਰਿਆ ਹਾਦਸਾ:

ਜਾਣਕਾਰੀ ਅਨੁਸਾਰ, ਐਤਵਾਰ ਸਵੇਰੇ ਤੜਕੇ 5:30 ਵਜੇ ਦੇ ਕਰੀਬ ਰਾਜਧਾਨੀ ਐਕਸਪ੍ਰੈਸ ਦੇ ਬੀ-1 (ਥਰਡ ਏਸੀ) ਡੱਬੇ ਵਿੱਚੋਂ ਅਚਾਨਕ ਧੂੰਆਂ ਨਿਕਲਦਾ ਦੇਖਿਆ ਗਿਆ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਇਸ ਦੀਆਂ ਲਪਟਾਂ ਨੇ ਥਰਡ ਏਸੀ ਕੋਚ ਅਤੇ ਨਾਲ ਲੱਗਦੇ ਐਸਐਲਆਰ (SLR) ਡੱਬੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅਸਮਾਨ ਵਿੱਚ ਉੱਠਦਾ ਕਾਲਾ ਧੂੰਆਂ ਅਤੇ ਤੇਜ਼ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ, ਜਿਸ ਨਾਲ ਟ੍ਰੇਨ ਦੇ ਅੰਦਰ ਸਵਾਰ ਯਾਤਰੀਆਂ ਵਿੱਚ ਚੀਕ-ਚਿਹਾਰਾ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਗਾਰਡ ਦੀ ਮੁਸਤੈਦੀ ਨੇ ਟਾਲਿਆ ਵੱਡਾ ਨੁਕਸਾਨ:

ਧੂੰਆਂ ਉੱਠਦਾ ਦੇਖ ਕੇ ਟ੍ਰੇਨ ਦੇ ਗਾਰਡ ਨੇ ਤੁਰੰਤ ਮੁਸਤੈਦੀ ਦਿਖਾਈ ਅਤੇ ਲੋਕੋ ਪਾਇਲਟ (ਡਰਾਈਵਰ) ਨੂੰ ਵਾਇਰਲੈੱਸ ਰਾਹੀਂ ਹਾਦਸੇ ਦੀ ਸੂਚਨਾ ਦਿੱਤੀ। ਲੋਕੋ ਪਾਇਲਟ ਨੇ ਬਿਨਾਂ ਸਮਾਂ ਗਵਾਏ ਟ੍ਰੇਨ ਨੂੰ ਉੱਥੇ ਹੀ ਰੋਕ ਦਿੱਤਾ, ਜਿਸ ਕਾਰਨ ਸਮਾਂ ਰਹਿੰਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਮਿਲੀ।

ਰੇਲ ਰੂਟ ਹੋਇਆ ਪ੍ਰਭਾਵਿਤ:
ਇਸ ਅਗਨਕਾਂਡ ਕਾਰਨ ਦਿੱਲੀ-ਮੁੰਬਈ ਰੇਲਵੇ ਰੂਟ ਪੂਰੀ ਤਰ੍ਹਾਂ ਵਿਘਨ ਪੈ ਗਿਆ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਪ੍ਰਸ਼ਾਸਨ ਵੱਲੋਂ ਪਿੱਛੋਂ ਆ ਰਹੀਆਂ ਕਈ ਹੋਰ ਮੁੱਖ ਟ੍ਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ ‘ਤੇ ਹੀ ਰੋਕ ਦਿੱਤਾ ਗਿਆ ਹੈ। ਰੇਲਵੇ ਦੀਆਂ ਬਚਾਅ ਟੀਮਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੇ ਨਾਲ-ਨਾਲ ਰੂਟ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Read Latest News and Breaking News at Daily Post TV, Browse for more News

Ad
Ad