Banner

ਦਿਨ-ਦਿਹਾੜੇ ਵੱਡੀ ਵਾਰਦਾਤ! ਘਰ ਅੰਦਰ ਔਰਤ ਦਾ ਗਲਾ ਰੇਤ ਕੇ ਕਤਲ, ਖੂਨ ਨਾਲ ਲੱਥਪੱਥ ਲਾਸ਼

Faridkot woman murdered; ਫਰੀਦਕੋਟ ਵਿੱਚ ਸੋਮਵਾਰ ਨੂੰ ਦਿਨ ਦਿਹਾੜੇ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਸ਼ਹਿਰ ਦੇ ਜਾਨੀਆ ਮੁਹੱਲੇ ਵਿੱਚ ਘਰ ਅੰਦਰ ਇਕੱਲੀ ਮੌਜੂਦ ਇੱਕ ਔਰਤ ਦਾ ਅਣਪਛਾਤੇ ਹਮਲਾਵਰਾਂ ਨੇ ਗਲਾ ਰੇਤ ਕੇ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸਦਾ ਪਤੀ ਸਕੂਲ ਤੋਂ ਡਿਊਟੀ ਕਰਕੇ ਘਰ ਵਾਪਸ ਪਹੁੰਚਿਆ। […]
Jaspreet Singh
By : Updated On: 13 Jul 2026 20:26:PM
ਦਿਨ-ਦਿਹਾੜੇ ਵੱਡੀ ਵਾਰਦਾਤ! ਘਰ ਅੰਦਰ ਔਰਤ ਦਾ ਗਲਾ ਰੇਤ ਕੇ ਕਤਲ, ਖੂਨ ਨਾਲ ਲੱਥਪੱਥ ਲਾਸ਼

Faridkot woman murdered; ਫਰੀਦਕੋਟ ਵਿੱਚ ਸੋਮਵਾਰ ਨੂੰ ਦਿਨ ਦਿਹਾੜੇ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਸ਼ਹਿਰ ਦੇ ਜਾਨੀਆ ਮੁਹੱਲੇ ਵਿੱਚ ਘਰ ਅੰਦਰ ਇਕੱਲੀ ਮੌਜੂਦ ਇੱਕ ਔਰਤ ਦਾ ਅਣਪਛਾਤੇ ਹਮਲਾਵਰਾਂ ਨੇ ਗਲਾ ਰੇਤ ਕੇ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸਦਾ ਪਤੀ ਸਕੂਲ ਤੋਂ ਡਿਊਟੀ ਕਰਕੇ ਘਰ ਵਾਪਸ ਪਹੁੰਚਿਆ।

ਮ੍ਰਿਤਕਾ ਦੀ ਪਛਾਣ 43 ਸਾਲਾ ਨੀਤੂ ਕਾਲੜਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦਿਵਿਆਂਗ ਸੀ। ਉਸਦੇ ਪਤੀ ਪ੍ਰਦੀਪ ਕਾਲੜਾ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ।

ਪਤੀ ਦੇ ਘਰ ਪਹੁੰਚਣ ‘ਤੇ ਹੋਇਆ ਖੁਲਾਸਾ

ਪ੍ਰਦੀਪ ਕਾਲੜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੁਪਹਿਰ ਕਰੀਬ 2:15 ਵਜੇ ਸਕੂਲ ਤੋਂ ਘਰ ਆਏ। ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਅਤੇ ਕਈ ਵਾਰ ਆਵਾਜ਼ ਵੀ ਮਾਰੀ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਗੁਆਂਢ ਵਿੱਚ ਰਹਿੰਦੀ ਆਪਣੀ ਭਾਬੀ ਨੂੰ ਬੁਲਾਇਆ।

ਭਾਬੀ ਜਦੋਂ ਘਰ ਅੰਦਰ ਗਈ ਤਾਂ ਉਸ ਨੂੰ ਖੂਨ ਦੇ ਨਿਸ਼ਾਨ ਨਜ਼ਰ ਆਏ। ਇਸ ਤੋਂ ਬਾਅਦ ਜਦੋਂ ਪ੍ਰਦੀਪ ਅੰਦਰ ਪਹੁੰਚੇ ਤਾਂ ਬੈੱਡਰੂਮ ਵਿੱਚ ਪਲੰਗ ਕੋਲ ਨੀਤੂ ਕਾਲੜਾ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ। ਉਸਦੇ ਗਲੇ ਅਤੇ ਹੱਥਾਂ ‘ਤੇ ਤੇਜ਼ਧਾਰ ਹਥਿਆਰ ਦੇ ਡੂੰਘੇ ਜ਼ਖ਼ਮ ਸਨ। ਪਰਿਵਾਰ ਮੁਤਾਬਕ ਲਾਸ਼ ਦੇ ਹੇਠਲੇ ਹਿੱਸੇ ‘ਤੇ ਕੋਈ ਕੱਪੜਾ ਵੀ ਨਹੀਂ ਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

‘ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ’

ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਘਟਨਾ ਸਮੇਂ ਉਹ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਸਕੂਲ ਵਿੱਚ ਸਨ, ਜਦਕਿ ਨੀਤੂ ਘਰ ਵਿੱਚ ਇਕੱਲੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਨਾ ਹੀ ਘਰ ਵਿੱਚ ਕੋਈ ਕੀਮਤੀ ਸਮਾਨ ਸੀ, ਜਿਸ ਕਾਰਨ ਲੁੱਟ ਦੀ ਸੰਭਾਵਨਾ ਵੀ ਘੱਟ ਲੱਗਦੀ ਹੈ।

ਪੁਲਿਸ ਅਤੇ ਫੋਰੈਂਸਿਕ ਟੀਮ ਜਾਂਚ ‘ਚ ਜੁਟੀ

ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ, ਡੀਐਸਪੀ ਤਰਲੋਚਨ ਸਿੰਘ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਟੀਮ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਅਤੇ ਮੌਕੇ ਦੀ ਵੀਡੀਓਗ੍ਰਾਫੀ ਵੀ ਕੀਤੀ। ਇਸ ਦੇ ਨਾਲ ਹੀ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਵਾਰਦਾਤ ਦੁਪਹਿਰ 12 ਤੋਂ 2 ਵਜੇ ਦੇ ਵਿਚਕਾਰ ਹੋਈ ਲੱਗਦੀ ਹੈ। ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad