PM ਮੋਦੀ ਦੀ ਅਪੀਲ ਦਾ ਵੱਡਾ ਅਸਰ: ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰਾਲਿਆਂ ਦੇ ਅਧਿਕਾਰੀ 1 ਸਾਲ ਨਹੀਂ ਖ਼ਰੀਦਣਗੇ ਸੋਨਾ
PM Modi Gold Appeal: ਵਿਸ਼ਵਵਿਆਪੀ ਆਰਥਿਕ ਸੰਕਟ ਅਤੇ ਪੱਛਮੀ ਏਸ਼ੀਆ ਦੇ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਸਰੋਤਾਂ ਨੂੰ ਬਚਾਉਣ ਦੀ ਕੀਤੀ ਗਈ ਅਪੀਲ ਰੰਗ ਲਿਆ ਰਹੀ ਹੈ। ਦੇਸ਼ ਦੀ ਵਿਦੇਸ਼ੀ ਮੁਦਰਾ (Foreign Exchange) ਨੂੰ ਬਚਾਉਣ ਲਈ ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ ਸਮੂਹਿਕ ਤੌਰ ‘ਤੇ ਅਗਲੇ ਇੱਕ ਸਾਲ ਲਈ ਸੋਨਾ (Gold) ਨਾ ਖ਼ਰੀਦਣ ਦਾ ਸਵੈ-ਇੱਛਤ ਫੈਸਲਾ ਕੀਤਾ ਹੈ। ਸੋਮਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਮੋਦੀ ਦੇ “ਸੰਜਮ, ਸਰੋਤ ਸੰਭਾਲ ਅਤੇ ਸਵੈ-ਨਿਰਭਰਤਾ” ਦੇ ਸੱਦੇ ਨੂੰ ਪ੍ਰਸ਼ਾਸਕੀ ਰੂਪ ਦੇਣ ਲਈ ਲਿਆ ਗਿਆ ਹੈ। ਹਾਲਾਂਕਿ, ਇਸ ਮੁਹਿੰਮ ਵਿੱਚ ਪਰਿਵਾਰਕ ਲੋੜਾਂ ਦਾ ਧਿਆਨ ਰੱਖਦੇ ਹੋਏ ਧੀ ਦੇ ਵਿਆਹ ਜਾਂ ਹੋਰ ਅਹਿਮ ਸਮਾਗਮਾਂ ਵਰਗੇ ਵਿਸ਼ੇਸ਼ ਮੌਕਿਆਂ ਨੂੰ ਛੋਟ ਦਿੱਤੀ ਗਈ ਹੈ।
ਸਰਕਾਰੀ ਖ਼ਰਚੇ, ਬਿਜਲੀ ਅਤੇ ਬਾਲਣ ਬਚਾਉਣ ਲਈ 4 ਵੱਡੇ ਫੈਸਲੇ
ਸੋਨੇ ਦੀ ਖ਼ਰੀਦਦਾਰੀ ‘ਤੇ ਰੋਕ ਲਗਾਉਣ ਦੇ ਨਾਲ-ਨਾਲ ਦੋਵਾਂ ਮੰਤਰਾਲਿਆਂ ਨੇ ਸਰਕਾਰੀ ਖ਼ਰਚਿਆਂ ਨੂੰ ਘਟਾਉਣ ਅਤੇ ਊਰਜਾ ਸੰਭਾਲ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ:
- ਹਫ਼ਤੇ ਵਿੱਚ ਇੱਕ ਦਿਨ ਕਾਰ-ਪੂਲਿੰਗ: ਮੰਤਰਾਲਿਆਂ ਦੇ ਅਧਿਕਾਰੀ ਹਫ਼ਤੇ ਵਿੱਚ ਇੱਕ ਦਿਨ ਲਾਜ਼ਮੀ ਤੌਰ ‘ਤੇ ਕਾਰ-ਪੂਲ (ਵਾਹਨ ਸਾਂਝਾ) ਕਰਨਗੇ। ਇਸ ਨਾਲ ਸਰਕਾਰੀ ਵਾਹਨਾਂ ਦੀ ਵਰਤੋਂ ਵਿੱਚ ਲਗਭਗ ਇੱਕ ਤਿਹਾਈ (33%) ਦੀ ਕਮੀ ਆਵੇਗੀ ਅਤੇ ਬਾਲਣ ਦੀ ਵੱਡੀ ਬਚਤ ਹੋਵੇਗੀ।
- 20% ਸਟਾਫ਼ ਲਈ ‘ਵਰਕ ਫ਼ਰਾਮ ਹੋਮ’: ਦਫ਼ਤਰਾਂ ਵਿੱਚ ਭੀੜ ਅਤੇ ਬਿਜਲੀ ਦੀ ਖਪਤ ਘਟਾਉਣ ਲਈ ਰੋਟੇਸ਼ਨਲ ਆਧਾਰ ‘ਤੇ 20 ਫ਼ੀਸਦੀ ਸਟਾਫ਼ ਲਈ ਘਰੋਂ ਕੰਮ ਕਰਨ ਦੀ ਨੀਤੀ ਲਾਗੂ ਕੀਤੀ ਗਈ ਹੈ।
- ਗੈਰ-ਜ਼ਰੂਰੀ ਬਿਜਲੀ ਉਪਕਰਣ ਬੰਦ: ਦਫ਼ਤਰਾਂ ਵਿੱਚ ਫਾਲਤੂ ਚੱਲਣ ਵਾਲੀਆਂ ਲਾਈਟਾਂ, ਏਸੀ ਅਤੇ ਹੋਰ ਬਿਜਲੀ ਉਪਕਰਣਾਂ ਨੂੰ ਸਖ਼ਤੀ ਨਾਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
- ਵਰਚੁਅਲ ਮੀਟਿੰਗਾਂ ਨੂੰ ਪਹਿਲ: ਅਧਿਕਾਰਤ ਯਾਤਰਾਵਾਂ ਨੂੰ ਘਟਾ ਕੇ ਹੁਣ ਜ਼ਿਆਦਾਤਰ ਮੀਟਿੰਗਾਂ ਵੀਡੀਓ ਕਾਨਫਰੰਸਿੰਗ (Video Confrencing) ਰਾਹੀਂ ਕੀਤੀਆਂ ਜਾਣਗੀਆਂ।
1 ਜੂਨ ਤੋਂ ਸ਼ੁਰੂ ਹੋਵੇਗੀ ‘ਕ੍ਰਿਸ਼ੀ ਬਚਾਓ ਮੁਹਿੰਮ’
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਖੇਤੀਬਾੜੀ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ 1 ਜੂਨ ਤੋਂ 15 ਦਿਨਾਂ ਲਈ ਇੱਕ ਵਿਸ਼ੇਸ਼ ‘ਕ੍ਰਿਸ਼ੀ ਬਚਾਓ ਮੁਹਿੰਮ’ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਖੇਤੀ ਵਿਗਿਆਨੀ ਦੇਸ਼ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨਗੇ ਅਤੇ ਕਿਸਾਨਾਂ ਨੂੰ ਮਿੱਟੀ ਪਰਖ (Soil Testing) ਦੇ ਨਤੀਜਿਆਂ ਦੇ ਆਧਾਰ ‘ਤੇ ਖਾਦਾਂ ਦੀ ਸਹੀ ਅਤੇ ਸੰਜਮ ਨਾਲ ਵਰਤੋਂ ਕਰਨ ਬਾਰੇ ਮਾਰਗਦਰਸ਼ਨ ਦੇਣਗੇ।
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਖੇਤੀਬਾੜੀ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ 1 ਜੂਨ ਤੋਂ 15 ਦਿਨਾਂ ਲਈ ਇੱਕ ਵਿਸ਼ੇਸ਼
ਸਰਕਾਰ ਵੱਲੋਂ ਸੋਨੇ ਦੇ ਆਯਾਤ ‘ਤੇ ਸਖ਼ਤੀ
ਪੱਛਮੀ ਏਸ਼ੀਆ ਦੇ ਮੌਜੂਦਾ ਸੰਕਟ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸੋਨੇ ਦੀ ਖਪਤ ਅਤੇ ਆਯਾਤ ਨੂੰ ਘਟਾਉਣ ਲਈ ਕਈ ਅਹਿਮ ਕਦਮ ਚੁੱਕੇ ਹਨ:
- ਸੋਨੇ ਅਤੇ ਚਾਂਦੀ ਦੇ ਆਯਾਤ ‘ਤੇ ਕਸਟਮ ਡਿਊਟੀ (ਭਾਰੀ ਟੈਕਸ) ਵਧਾ ਕੇ 15 ਫ਼ੀਸਦੀ ਕਰ ਦਿੱਤੀ ਗਈ ਹੈ।
- ਸੋਨੇ ਦੇ ਕੁੱਲ ਆਯਾਤ ‘ਤੇ 100 ਕਿਲੋਗ੍ਰਾਮ ਦੀ ਵੱਧ ਤੋਂ ਵੱਧ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ।