Banner
Banner

Donald Trump ਦੀ ਚੌਥੀ ਕੈਬਨਿਟ ਅਧਿਕਾਰੀ ਨੇ ਛੱਡਿਆ ਅਹੁਦਾ, Tulsi Gabbard ਨੇ ਦਿੱਤਾ ਅਸਤੀਫਾ

Tulsi Gabbard resignation; ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੌਮੀ ਖੁਫੀਆ ਨਿਰਦੇਸ਼ਕ (ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ) ਤੁਲਸੀ ਗਾਬਾਰਡ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣਾ ਅਸਤੀਫਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਅਬਰਾਹਮ ਨੂੰ ਹੱਡੀਆਂ ਦਾ ਇੱਕ ਬਹੁਤ ਹੀ ਦੁਰਲੱਭ ਕੈਂਸਰ ਹੋਇਆ […]
Jaspreet Singh
By : Updated On: 23 May 2026 08:07:AM
Donald Trump ਦੀ ਚੌਥੀ ਕੈਬਨਿਟ ਅਧਿਕਾਰੀ ਨੇ ਛੱਡਿਆ ਅਹੁਦਾ, Tulsi Gabbard ਨੇ ਦਿੱਤਾ ਅਸਤੀਫਾ

Tulsi Gabbard resignation; ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੌਮੀ ਖੁਫੀਆ ਨਿਰਦੇਸ਼ਕ (ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ) ਤੁਲਸੀ ਗਾਬਾਰਡ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣਾ ਅਸਤੀਫਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਅਬਰਾਹਮ ਨੂੰ ਹੱਡੀਆਂ ਦਾ ਇੱਕ ਬਹੁਤ ਹੀ ਦੁਰਲੱਭ ਕੈਂਸਰ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਖੜ੍ਹੇ ਹੋਣ ਲਈ ਇਸ ਅਹੁਦੇ ਤੋਂ ਦੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਾ ਇਹ ਅਸਤੀਫਾ 30 ਜੂਨ 2026 ਤੋਂ ਲਾਗੂ ਹੋਵੇਗਾ।

ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਆਪਣਾ ਅਹੁਦਾ ਛੱਡਣ ਵਾਲੀ ਉਹ ਚੌਥੀ ਕੈਬਨਿਟ ਅਧਿਕਾਰੀ ਬਣ ਗਈ ਹੈ।

ਪਤੀ ਦੀ ਬਿਮਾਰੀ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਇਹ ਚਰਚਾਵਾਂ ਵੀ ਸਨ ਕਿ ਟਰੰਪ ਵੱਲੋਂ ਇਰਾਨ ‘ਤੇ ਹਮਲਾ ਕਰਨ ਦੇ ਫੈਸਲੇ ਤੋਂ ਬਾਅਦ ਤੁਲਸੀ ਗਾਬਾਰਡ ਦੇ ਰਾਸ਼ਟਰਪਤੀ ਨਾਲ ਮਤਭੇਦ ਚੱਲ ਰਹੇ ਸਨ। ਤੁਲਸੀ ਗਾਬਾਰਡ ਇੱਕ ਫੌਜੀ ਅਧਿਕਾਰੀ ਰਹਿ ਚੁੱਕੀ ਹੈ ਅਤੇ ਪਹਿਲਾਂ ਡੈਮੋਕਰੇਟਿਕ ਪਾਰਟੀ ਦੀ ਸੰਸਦ ਮੈਂਬਰ ਸੀ, ਹਮੇਸ਼ਾ ਹੀ ਵਿਦੇਸ਼ੀ ਜੰਗਾਂ ਖਿਲਾਫ ਰਹੀ ਹੈ। ਜਦੋਂ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ 28 ਫਰਵਰੀ ਨੂੰ ਇਰਾਨ ‘ਤੇ ਹਮਲੇ ਸ਼ੁਰੂ ਕੀਤੇ ਤਾਂ ਉਹ ਇੱਕ ਮੁਸ਼ਕਲ ਸਥਿਤੀ ਵਿੱਚ ਫਸ ਗਈ ਸੀ। ਸੰਸਦ ਦੀ ਸੁਣਵਾਈ ਦੌਰਾਨ ਉਨ੍ਹਾਂ ਨੇ ਖੁੱਲ੍ਹ ਕੇ ਟਰੰਪ ਦੇ ਇਸ ਫੈਸਲੇ ਦਾ ਸਮਰਥਨ ਨਹੀਂ ਕੀਤਾ ਸੀ। ਉਨ੍ਹਾਂ ਨੇ ਸੰਸਦ ਵਿੱਚ ਲਗਾਤਾਰ ਇਹ ਬਿਆਨ ਦਿੱਤਾ ਕਿ ਇਹ ਹਮਲਾ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਰਾਸ਼ਟਰਪਤੀ ਟਰੰਪ ਦਾ ਸੀ ਨਾ ਕਿ ਖੁਫੀਆ ਵਿਭਾਗ ਦਾ, ਜਦੋਂ ਕਿ ਟਰੰਪ ਦਾ ਕਹਿਣਾ ਸੀ ਕਿ ਇਹ ਹਮਲਾ ਦੇਸ਼ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਸੀ।

ਤੁਲਸੀ ਗਾਬਾਰਡ ਅਮਰੀਕੀ ਸੰਸਦ (ਕਾਂਗਰਸ) ਦੀ ਪਹਿਲੀ ਹਿੰਦੂ ਮੈਂਬਰ ਸੀ ਜਿਨ੍ਹਾਂ ਨੇ ਭਗਵਦ ਗੀਤਾ ’ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ।

Read Latest News and Breaking News at Daily Post TV, Browse for more News

Ad
Ad