Banner
Banner

ਮਾਊਂਟ ਐਵਰੈਸਟ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ

Indian mountaineers death; ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਐਵਰੈਸਟ ਨੂੰ ਸਫਲਤਾਪੂਰਵਕ ਸਰ ਕਰਨ ਵਾਲੇ ਦੋ ਭਾਰਤੀ ਪਰਬਤਾਰੋਹੀਆਂ (Indian mountaineer) ਦੀ ਉਤਰਨ ਦੌਰਾਨ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਅਧਿਕਾਰੀ ਨੇ ਸ਼ੁੱਕਰਵਾਰ, 22 ਮਈ ਨੂੰ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ। ਮ੍ਰਿਤਕ ਪਰਬਤਾਰੋਹੀਆਂ ਦੀ ਪਛਾਣ ਅਰੁਣ ਕੁਮਾਰ ਤਿਵਾੜੀ ਅਤੇ ਸੰਦੀਪ ਅਰੇ ਵਜੋਂ ਹੋਈ ਹੈ। […]
Jaspreet Singh
By : Published: 23 May 2026 08:58:AM
ਮਾਊਂਟ ਐਵਰੈਸਟ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ

Indian mountaineers death; ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਐਵਰੈਸਟ ਨੂੰ ਸਫਲਤਾਪੂਰਵਕ ਸਰ ਕਰਨ ਵਾਲੇ ਦੋ ਭਾਰਤੀ ਪਰਬਤਾਰੋਹੀਆਂ (Indian mountaineer) ਦੀ ਉਤਰਨ ਦੌਰਾਨ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਅਧਿਕਾਰੀ ਨੇ ਸ਼ੁੱਕਰਵਾਰ, 22 ਮਈ ਨੂੰ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ। ਮ੍ਰਿਤਕ ਪਰਬਤਾਰੋਹੀਆਂ ਦੀ ਪਛਾਣ ਅਰੁਣ ਕੁਮਾਰ ਤਿਵਾੜੀ ਅਤੇ ਸੰਦੀਪ ਅਰੇ ਵਜੋਂ ਹੋਈ ਹੈ। ਨੇਪਾਲ ਐਕਸਪੀਡੀਸ਼ਨ ਆਪਰੇਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਸ਼ੀ ਭੰਡਾਰੀ ਨੇ ਕਿਹਾ ਕਿ ਦੋਵੇਂ ਪਰਬਤਾਰੋਹੀ ਸਿਖਰ ਤੋਂ ਉਤਰਦੇ ਸਮੇਂ ਬਹੁਤ ਥੱਕ ਗਏ ਸਨ। ਉਨ੍ਹਾਂ ਦੇ ਗਾਈਡਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਉਨ੍ਹਾਂ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਸੰਦੀਪ ਆਰੇ ਨੇ ਬੁੱਧਵਾਰ ਨੂੰ ਐਵਰੈਸਟ ਦੀ ਚੜ੍ਹਾਈ ਕੀਤੀ ਸੀ, ਜਦੋਂ ਕਿ ਅਰੁਣ ਕੁਮਾਰ ਤਿਵਾੜੀ ਵੀਰਵਾਰ ਸ਼ਾਮ 5:30 ਵਜੇ ਦੇ ਕਰੀਬ ਸਿਖਰ ‘ਤੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਗਾਈਡਾਂ ਨੇ “ਬਹੁਤ ਸਖ਼ਤ” ਮਿਹਨਤ ਕੀਤੀ, ਪਰ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਬਚਾ ਸਕੇ। ਸੰਦੀਪ ਆਰੇ ਦੀ ਵੀਰਵਾਰ ਨੂੰ ਮੌਤ ਹੋ ਗਈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਅਰੁਣ ਕੁਮਾਰ ਤਿਵਾੜੀ ਦੀ ਮੌਤ ਕਦੋਂ ਹੋਈ।

ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਤਿੰਨ ਭਾਰਤੀ ਸੰਦੀਪ ਆਰੇ ਸਮੇਤ, ਉਨ੍ਹਾਂ 274 ਪਰਬਤਾਰੋਹੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ 8,848.86 ਮੀਟਰ ਉੱਚੇ ਮਾਊਂਟ ਐਵਰੈਸਟ ਨੂੰ ਸਫਲਤਾਪੂਰਵਕ ਸਰ ਕੀਤਾ। ਇਸ ਨਾਲ ਇੱਕ ਦਿਨ ਵਿੱਚ ਐਵਰੈਸਟ ਨੂੰ ਫਤਹਿ ਕਰਨ ਵਾਲੇ ਸਭ ਤੋਂ ਵੱਧ ਪਰਬਤਾਰੋਹੀਆਂ ਦਾ ਨਵਾਂ ਰਿਕਾਰਡ ਕਾਇਮ ਹੋਇਆ।

ਬਾਕੀ ਦੋ ਭਾਰਤੀਆਂ ਦੇ ਨਾਮ ਤੁਲਸੀ ਰੈੱਡੀ ਪਾਲਪੁਨੂਰੀ ਅਤੇ ਅਜੈ ਪਾਲ ਸਿੰਘ ਧਾਲੀਵਾਲ ਹਨ। ਅਗਲੇ ਹੀ ਦਿਨ ਯਾਨੀ ਵੀਰਵਾਰ ਭਾਰਤ ਦੇ ਲਕਸ਼ਮੀਕਾਂਤ ਮੰਡਲ ਨੇ ਵੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਸਫਲਤਾਪੂਰਵਕ ਪਹੁੰਚ ਕੀਤੀ।

Read Latest News and Breaking News at Daily Post TV, Browse for more News

Ad
Ad