Banner
Banner

ਜਲੰਧਰ ਦੇ ਗੱਬਰੂ ਗੁਰਿੰਦਰਵੀਰ ਸਿੰਘ ਨੇ ਰਾਂਚੀ ‘ਚ ਰਚਿਆ ਇਤਿਹਾਸ: 100 ਮੀਟਰ ਦੌੜ ‘ਚ ਬਣਾਇਆ ਨਵਾਂ ਨੈਸ਼ਨਲ ਰਿਕਾਰਡ

Punjab Sports Awards 2026: ਪੰਜਾਬ ਦੇ ਹੁਣਹਾਰ ਐਥਲੀਟ ਗੁਰਿੰਦਰਵੀਰ ਸਿੰਘ ਨੇ ਰਾਂਚੀ ਵਿੱਚ ਖੇਡੇ ਗਏ ਫੈਡਰੇਸ਼ਨ ਕੱਪ ਵਿੱਚ ਇੱਕ ਨਵਾਂ ਇਤਿਹਾਸ ਰੱਚ ਦਿੱਤਾ ਹੈ। ਗੁਰਿੰਦਰਵੀਰ ਨੇ 100 ਮੀਟਰ ਦੀ ਦੌੜ ਮਹਿਜ਼ 10.09 ਸਕਿੰਟ ਵਿੱਚ ਪੂਰੀ ਕਰਕੇ ਨਵਾਂ ਰਾਸ਼ਟਰੀ ਰਿਕਾਰਡ (National Record) ਆਪਣੇ ਨਾਂ ਕਰ ਲਿਆ ਹੈ। ਇਸ ਬੇਮਿਸਾਲ ਪ੍ਰਾਪਤੀ ਦੇ ਨਾਲ ਹੀ ਉਹ 10.10 ਸਕਿੰਟ […]
Khushi
By : Updated On: 24 May 2026 12:04:PM
ਜਲੰਧਰ ਦੇ ਗੱਬਰੂ ਗੁਰਿੰਦਰਵੀਰ ਸਿੰਘ ਨੇ ਰਾਂਚੀ ‘ਚ ਰਚਿਆ ਇਤਿਹਾਸ: 100 ਮੀਟਰ ਦੌੜ ‘ਚ ਬਣਾਇਆ ਨਵਾਂ ਨੈਸ਼ਨਲ ਰਿਕਾਰਡ

Punjab Sports Awards 2026: ਪੰਜਾਬ ਦੇ ਹੁਣਹਾਰ ਐਥਲੀਟ ਗੁਰਿੰਦਰਵੀਰ ਸਿੰਘ ਨੇ ਰਾਂਚੀ ਵਿੱਚ ਖੇਡੇ ਗਏ ਫੈਡਰੇਸ਼ਨ ਕੱਪ ਵਿੱਚ ਇੱਕ ਨਵਾਂ ਇਤਿਹਾਸ ਰੱਚ ਦਿੱਤਾ ਹੈ। ਗੁਰਿੰਦਰਵੀਰ ਨੇ 100 ਮੀਟਰ ਦੀ ਦੌੜ ਮਹਿਜ਼ 10.09 ਸਕਿੰਟ ਵਿੱਚ ਪੂਰੀ ਕਰਕੇ ਨਵਾਂ ਰਾਸ਼ਟਰੀ ਰਿਕਾਰਡ (National Record) ਆਪਣੇ ਨਾਂ ਕਰ ਲਿਆ ਹੈ। ਇਸ ਬੇਮਿਸਾਲ ਪ੍ਰਾਪਤੀ ਦੇ ਨਾਲ ਹੀ ਉਹ 10.10 ਸਕਿੰਟ ਦੀ ਹੱਦ ਨੂੰ ਪਾਰ ਕਰਕੇ ਸਭ ਤੋਂ ਤੇਜ਼ ਦੌੜਨ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ। ਦੱਸ ਦੇਈਏ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲਾ ਇਹ ਨੌਜਵਾਨ ਦੌੜਾਕ ਪੰਜਾਬ ਦੇ ਜਾਲੰਧਰ ਜ਼ਿਲ੍ਹੇ ਦੇ ਪਿੰਡ ਪਟਿਆਲ ਦਾ ਰਹਿਣ ਵਾਲਾ ਹੈ।

CM ਭਗਵੰਤ ਮਾਨ ਨੇ ਕਿਹਾ— “ਪੰਜਾਬ ਦੇ ਗੱਬਰੂ ‘ਤੇ ਪੂਰੇ ਦੇਸ਼ ਨੂੰ ਮਾਣ”

ਗੁਰਿੰਦਰਵੀਰ ਦੀ ਇਸ ਇਤਿਹਾਸਕ ਸਫ਼ਲਤਾ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਸ “ਗੱਬਰੂ” ਨੇ ਮਹਿਜ਼ ਦੋ ਦਿਨਾਂ ਦੇ ਅੰਦਰ ਦੂਜਾ ਰਾਸ਼ਟਰੀ ਰਿਕਾਰਡ ਤੋੜ ਕੇ ਨਾ ਸਿਰਫ਼ ਸੂਬੇ ਦਾ, ਬਲਕਿ ਪੂਰੇ ਦੇਸ਼ ਦਾ ਨਾਮ ਵਿਸ਼ਵ ਪੱਧਰ ‘ਤੇ ਚਮਕਾਇਆ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਸਮੁੱਚੇ ਪੰਜਾਬ ਨੂੰ ਆਪਣੇ ਇਸ ਖਿਡਾਰੀ ‘ਤੇ ਬੇਹੱਦ ਮਾਣ ਹੈ ਅਤੇ ਉਨ੍ਹਾਂ ਨੇ ਗੁਰਿੰਦਰਵੀਰ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਵੀ ਸ਼ੁਭਕਾਮਨਾਵਾਂ ਭੇਜੀਆਂ।

ਭਾਰਤੀ ਐਥਲੈਟਿਕਸ ਵਿੱਚ ਲਿਖਿਆ ਨਵਾਂ ਅਧਿਆਇ

ਰਾਂਚੀ ਵਿੱਚ ਹੋਏ ਫੈਡਰੇਸ਼ਨ ਕੱਪ ਐਥਲੈਟਿਕਸ ਮੁਕਾਬਲੇ ਦੇ ਸ਼ੁਰੂਆਤੀ ਦੌਰ ਤੋਂ ਹੀ ਗੁਰਿੰਦਰਵੀਰ ਸਿੰਘ ਬਾਕੀ ਦੌੜਾਕਾਂ ‘ਤੇ ਭਾਰੀ ਪੈ ਰਿਹਾ ਸੀ। ਫਾਈਨਲ ਮੁਕਾਬਲੇ ਵਿੱਚ ਉਸ ਨੇ ਚੀਤੇ ਵਰਗੀ ਰਫ਼ਤਾਰ ਦਿਖਾਉਂਦੇ ਹੋਏ 10.09 ਸਕਿੰਟ ਵਿੱਚ ਰੇਸ ਖ਼ਤਮ ਕਰਕੇ ਸੋਨ ਤਗਮਾ (Gold Medal) ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਭਾਰਤ ਦਾ ਕੋਈ ਵੀ ਐਥਲੀਟ 10.10 ਸਕਿੰਟ ਤੋਂ ਘੱਟ ਸਮੇਂ ਵਿੱਚ 100 ਮੀਟਰ ਦੀ ਦੌੜ ਪੂਰੀ ਨਹੀਂ ਕਰ ਸਕਿਆ ਸੀ। ਖੇਡ ਮਾਹਿਰਾਂ ਮੁਤਾਬਕ ਗੁਰਿੰਦਰਵੀਰ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਲਈ ਓਲੰਪਿਕ ਵਰਗੇ ਵੱਡੇ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਦੀ ਇੱਕ ਨਵੀਂ ਉਮੀਦ ਜਗਾਈ ਹੈ।

87 ਖਿਡਾਰੀਆਂ ਨੂੰ ਮਿਲ ਰਹੇ ‘ਮਹਾਰਾਜਾ ਰਣਜੀਤ ਸਿੰਘ ਪੁਰਸਕਾਰ’

ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਰਾਜ ਪੱਧਰੀ ਸਮਾਰੋਹ ਦੌਰਾਨ ਪੰਜਾਬ ਦੇ 87 ਨਾਮਵਰ ਖਿਡਾਰੀਆਂ ਨੂੰ ਸੂਬੇ ਦੇ ਸਰਵਉੱਚ ਖੇਡ ਸਨਮਾਨ ‘ਮਹਾਰਾਜਾ ਰਣਜੀਤ ਸਿੰਘ ਪੁਰਸਕਾਰ’ ਨਾਲ ਨਿਵਾਜ ਰਹੇ ਹਨ।

ਇਸ ਵੱਕਾਰੀ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਕੁੱਲ 32.05 ਕਰੋੜ ਰੁਪਏ ਦੀ ਵੱਡੀ ਇਨਾਮੀ ਰਾਸ਼ੀ ਦੇ ਨਕਦ ਪੁਰਸਕਾਰ ਵੰਡੇ ਜਾਣਗੇ। ਸਨਮਾਨਿਤ ਹੋਣ ਵਾਲਿਆਂ ਵਿੱਚ ਦੇਸ਼ ਦਾ ਮਾਣ ਵਧਾਉਣ ਵਾਲੀ ਭਾਰਤੀ ਹਾਕੀ ਟੀਮ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਪੰਜਾਬੀ ਸਿਤਾਰੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ। ਰਾਜ ਸਰਕਾਰ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਿਤ ਕਰਨਾ ਹੈ।

Read Latest News and Breaking News at Daily Post TV, Browse for more News

Ad
Ad