Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

White House ਹਮਲੇ ਦੇ ਮਰੇ ਹਮਲਾਵਰ ਦੀ ਹੋਈ ਪਛਾਣ: 21 ਸਾਲਾ ‘ਨਾਸਿਰ ਬੈਸਟ’ ਵਜੋਂ ਹੋਈ ਸ਼ਨਾਖ਼ਤ; ਖ਼ੁਦ ਨੂੰ ਸਮਝਦਾ ਸੀ ‘ਈਸਾ ਮਸੀਹ’

White House Shooting: ਅਮਰੀਕਾ ਵਿੱਚ ਰਾਸ਼ਟਰਪਤੀ ਨਿਵਾਸ ‘ਵ੍ਹਾਈਟ ਹਾਊਸ’ ਦੇ ਬਿਲਕੁਲ ਬਾਹਰ ਹੋਈ ਖ਼ੌਫ਼ਨਾਕ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਸੁਰੱਖਿਆ ਬਲਾਂ ਹੱਥੋਂ ਮਾਰੇ ਗਏ ਹਮਲਾਵਰ ਦੀ ਤਸਵੀਰ ਅਤੇ ਪਛਾਣ ਸਾਹਮਣੇ ਆ ਗਈ ਹੈ। ਐਫਬੀਆਈ (FBI) ਮੁਤਾਬਕ ਵ੍ਹਾਈਟ ਹਾਊਸ ਦੇ ਅੰਦਰ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇਸ 21 ਸਾਲਾ ਨੌਜਵਾਨ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
White House ਹਮਲੇ ਦੇ ਮਰੇ ਹਮਲਾਵਰ ਦੀ ਹੋਈ ਪਛਾਣ: 21 ਸਾਲਾ ‘ਨਾਸਿਰ ਬੈਸਟ’ ਵਜੋਂ ਹੋਈ ਸ਼ਨਾਖ਼ਤ; ਖ਼ੁਦ ਨੂੰ ਸਮਝਦਾ ਸੀ ‘ਈਸਾ ਮਸੀਹ’

White House Shooting: ਅਮਰੀਕਾ ਵਿੱਚ ਰਾਸ਼ਟਰਪਤੀ ਨਿਵਾਸ ‘ਵ੍ਹਾਈਟ ਹਾਊਸ’ ਦੇ ਬਿਲਕੁਲ ਬਾਹਰ ਹੋਈ ਖ਼ੌਫ਼ਨਾਕ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਸੁਰੱਖਿਆ ਬਲਾਂ ਹੱਥੋਂ ਮਾਰੇ ਗਏ ਹਮਲਾਵਰ ਦੀ ਤਸਵੀਰ ਅਤੇ ਪਛਾਣ ਸਾਹਮਣੇ ਆ ਗਈ ਹੈ। ਐਫਬੀਆਈ (FBI) ਮੁਤਾਬਕ ਵ੍ਹਾਈਟ ਹਾਊਸ ਦੇ ਅੰਦਰ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇਸ 21 ਸਾਲਾ ਨੌਜਵਾਨ ਦਾ ਨਾਮ ਨਾਸਿਰ ਬੈਸਟ (Nasir Best) ਸੀ। ਨਿਊਯਾਰਕ ਪੁਲਿਸ ਦੇ ਹਵਾਲੇ ਨਾਲ ਸਾਹਮਣੇ ਆਈ ਰਿਪੋਰਟ ਮੁਤਾਬਕ ਮ੍ਰਿਤਕ ਹਮਲਾਵਰ ਮਾਨਸਿਕ ਤੌਰ ‘ਤੇ ਅਸਥਿਰ ਸੀ ਅਤੇ ਖ਼ੁਦ ਨੂੰ ‘ਯੀਸ਼ੂ ਮਸੀਹ’ (ਈਸਾ ਮਸੀਹ) ਮੰਨਦਾ ਸੀ।

ਸੁਰੱਖਿਆ ਚੈਕਪੋਇੰਟ ਕੋਲ ਪਹੁੰਚ ਕੇ ਚਲਾਈ ਰਿਵਾਲਵਰ

ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਐਫਬੀਆਈ ਦੇ ਡਾਇਰੈਕਟਰ ਕਸ਼ ਪਟੇਲ ਨੇ ਦੱਸਿਆ ਕਿ ਹਮਲਾਵਰ ਨਾਸਿਰ ਬੈਸਟ ਇੱਕ ਰਿਵਾਲਵਰ ਲੈ ਕੇ ਵ੍ਹਾਈਟ ਹਾਊਸ ਦੇ ਬੇਹੱਦ ਸੁਰੱਖਿਅਤ ਪੈਨਸਿਲਵੇਨੀਆ ਐਵੇਨਿਊ ਅਤੇ 17ਵੀਂ ਸਟ੍ਰੀਟ ਨਾਰਥ ਵੈਸਟ ਇਲਾਕੇ ਵਿੱਚ ਸਥਿਤ ਸੁਰੱਖਿਆ ਚੈਕਪੋਇੰਟ ਦੇ ਬਿਲਕੁਲ ਨੇੜੇ ਪਹੁੰਚ ਗਿਆ ਸੀ। ਉਹ ਵ੍ਹਾਈਟ ਹਾਊਸ ਦੇ ਅੰਦਰ ਵੜਨਾ ਚਾਹੁੰਦਾ ਸੀ, ਪਰ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸਨੇ ਆਪਣੇ ਬੈਗ ਵਿੱਚੋਂ ਰਿਵਾਲਵਰ ਕੱਢ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।

ਕਮਾਂਡੋਜ਼ ਦੀ ਜਵਾਬੀ ਕਾਰਵਾਈ ‘ਚ ਹਸਪਤਾਲ ਜਾ ਕੇ ਤੋੜਿਆ ਦਮ

ਗੋਲੀਆਂ ਦੀ ਆਵਾਜ਼ ਸੁਣਦੇ ਹੀ ਉੱਥੇ ਤਾਇਨਾਤ ਅਮਰੀਕੀ ਸੀਕ੍ਰੇਟ ਸਰਵਿਸ ਦੇ ਕਮਾਂਡੋਜ਼ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਹਮਲਾਵਰ ਨੂੰ ਘੇਰ ਕੇ ਜਵਾਬੀ ਫਾਇਰਿੰਗ ਕੀਤੀ। ਇਸ ਜ਼ਬਰਦਸਤ ਮੁਠਭੇੜ ਦੌਰਾਨ ਨਾਸਿਰ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ‘ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਹਸਪਤਾਲ’ (George Washington University Hospital) ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਖ਼ੁਸ਼ਕਿਸਮਤੀ ਨਾਲ ਇਸ ਗੋਲੀਬਾਰੀ ਵਿੱਚ ਕੋਈ ਵੀ ਸੁਰੱਖਿਆ ਕਰਮੀ ਜ਼ਖਮੀ ਨਹੀਂ ਹੋਇਆ।

ਇੱਕ ਰਾਹਗੀਰ ਵੀ ਜ਼ਖਮੀ, ਜਾਂਚ ਜਾਰੀ

ਇਸ ਅਚਾਨਕ ਹੋਈ ਫਾਇਰਿੰਗ ਦੀ ਚਪੇਟ ਵਿੱਚ ਆਉਣ ਕਾਰਨ ਉੱਥੋਂ ਲੰਘ ਰਹੇ ਇੱਕ ਆਮ ਰਾਹਗੀਰ ਨੂੰ ਵੀ ਗੋਲੀ ਲੱਗੀ ਹੈ। ਹਾਲਾਂਕਿ, ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਰਾਹਗੀਰ ਨੂੰ ਲੱਗੀ ਗੋਲੀ ਹਮਲਾਵਰ ਦੀ ਰਿਵਾਲਵਰ ਵਿੱਚੋਂ ਨਿਕਲੀ ਸੀ ਜਾਂ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਲੱਗੀ। ਜ਼ਖਮੀ ਰਾਹਗੀਰ ਦੀ ਮੌਜੂਦਾ ਸਿਹਤ ਸਥਿਤੀ ਬਾਰੇ ਅਜੇ ਅਧਿਕਾਰਤ ਵੇਰਵੇ ਆਉਣੇ ਬਾਕੀ ਹਨ।

ਇਸ ਹਮਲੇ ਤੋਂ ਬਾਅਦ ਵ੍ਹਾਈਟ ਹਾਊਸ ਦੇ ਆਲੇ-ਦੁਆਲੇ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਚੱਪੇ-ਚੱਪੇ ‘ਤੇ ਹਥਿਆਰਬੰਦ ਜਵਾਨ ਤਾਇਨਾਤ ਹਨ। ਐਫਬੀਆਈ ਅਤੇ ਸੀਕ੍ਰੇਟ ਸਰਵਿਸ ਸਾਂਝੇ ਤੌਰ ‘ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਤਾਂ ਜੋ ਹਮਲੇ ਦੇ ਪਿੱਛੇ ਦੇ ਅਸਲ ਨੈੱਟਵਰਕ ਜਾਂ ਸਾਜ਼ਿਸ਼ ਦਾ ਪਤਾ ਲਗਾਇਆ ਜਾ ਸਕੇ।

Read Latest News and Breaking News at Daily Post TV, Browse for more News

Ad
Ad

Punjab District News