IPL ਨੂੰ ਮਿਲੀਆਂ ਪਹਿਲੀਆਂ ਚਾਰ ਟੀਮਾਂ
ਆਈਪੀਐਲ 2026 ਦਾ ਆਖ਼ਰੀ ਪੜਾਅ ਚੱਲ ਰਿਹਾ ਹੈ ਤੇ ਪਹਿਲੀਆਂ ਚਾਰ ਟੀਮਾਂ ਦਾ ਫ਼ੈਸਲਾ ਹੋ ਗਿਆ ਹੈ। ਇਹ ਚਾਰ ਟੀਮਾਂ ਹਨ : ਬੰਗਲੁਰੂ, ਗੁਜਰਾਤ, ਹੈਦਰਾਬਾਦ ਤੇ ਰਾਜਸਥਾਨ। ਜਿਥੇ ਬੰਗਲੁਰੂ, ਗੁਜਰਾਤ, ਹੈਦਰਾਬਾਦ ਨੇ 18-18 ਅੰਕ ਹਾਸਲ ਕਰ ਕੇ ਇਹ ਮੁਕਾਮ ਹਾਸਲ ਕੀਤਾ ਉਥੇ ਹੀ ਰਾਜਸਥਾਨ ਨੇ 16 ਅੰਕ ਲੈ ਕੇ ਚੌਥਾ ਸਥਾਨ ਹਾਸਲ ਕੀਤਾ ਹੈ।
69ਵੇਂ ਮੈਚ ਵਿਚ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਰਾਜਸਥਾਨ ਨੇ ਮੁੰਬਈ ਨੂੰ ਦੌੜਾਂ ਨਾਲ ਹਰਾ ਦਿਤਾ। ਰਾਜਸਥਾਨ ਦੀ ਇਸ ਜਿੱਤ ਨੇ ਪੰਜਾਬ ਨੂੰ ਵੱਡਾ ਝਟਕਾ ਦਿਤਾ ਤੇ ਪੰਜਾਬ ਆਈ.ਪੀ.ਐਲ ’ਚੋਂ ਬਾਹਰ ਹੋ ਗਿਆ। ਇਸ ਤੋਂ ਪਹਿਲਾਂ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਨੇ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ਗੁਆ ਕੇ 205 ਦੌੜਾਂ ਬਣਾਈਆਂ ਤੇ ਮੁੰਬਈ ਨੂੰ ਜਿੱਤ ਲਈ 206 ਦੌੜਾਂ ਦਾ ਟੀਚਾ ਦਿਤਾ। ਰਾਜਸਥਾਨ ਲਈ ਧਰੁਲ ਜੁਰੇਲ ਨੇ 38 ਦੌੜਾਂ, ਜੋਫ਼ਰਾ ਆਰਰਚ ਨੇ 32 ਦੌੜਾਂ, ਯਸ਼ਸਵੀ ਜਾਇਸਵਾ ਨੇ 27 ਦੌੜਾਂ, ਦਾਸੁਨ ਸ਼ਨਾਕਾ ਨੇ 29 ਦੌੜਾਂ, ਕਪਤਾਨ ਰਿਆਨ ਪਰਾਗ ਨੇ 14 ਤੇ ਵੈਭਵ ਸੂਰਿਆਵੰਸ਼ੀ ਨੇ 4 ਦੌੜਾਂ ਬਣਾਈਆਂ। ਮੁੰਬਈ ਲਈ ਦੀਪਕ ਚਾਹਰ ਨੇ 2, ਵਿਲ ਜੈਕਸ ਨੇ 1, ਏਐੱਮ ਗਜ਼ਰਨਫਰ ਨੇ 1, ਸ਼ਾਰਦੁਲ ਠਾਕੁਰ ਨੇ 2 ਤੇ ਕੋਰਬਿਨ ਬੋਸ਼ ਨੇ 1 ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ 20 ਓਵਰਾਂ ’ਚ 9 ਵਿਕਟਾਂ ਗੁਆ ਕੇ 175 ਦੌੜਾਂ ਹੀ ਬਣਾ ਸਕੀ ਤੇ 30 ਦੌੜਾਂ ਨਾਲ ਮੈਚ ਹਾਰ ਗਈ। ਮੁੰਬਈ ਦੀ ਸ਼ੁਰੂਆਤ ਮਾੜੀ ਰਹੀ। ਰੋਹਿਤ ਸ਼ਰਮਾ ਇਸ ਵਾਰ ਵੀ ਫ਼ੇਲ ਹੋਏ ਤੇ ਹਾਰਦਿਕ ਪੰਡਯਾ ਦੀ ਕਪਤਾਨੀ ਵੀ ਫ਼ੇਲ ਰਹੀ। ਮੁੰਬਈ ਲਈ ਸੂਰਿਆਕੁਮਾਰ ਯਾਦਵ ਨੇ 60 ਦੌੜਾਂ, ਹਾਰਦਿਕ ਪੰਡਯਾ ਨੇ 34 ਦੌੜਾਂ, ਵਿਲ ਜੈਕਸ ਨੇ 33 ਦੌੜਾਂ ਤੇ ਰਿਆਨ ਰਿਕੇਲਟਨ ਨੇ 12 ਦੌੜਾਂ ਬਣਾਈਆਂ। (ਏਜੰਸੀ)
ਕੁਆਲੀਫ਼ਾਈ ਟੀਮਾਂ ਅੰਕ
- ਬੰਗਲੁਰੂ 18
- ਗੁਜਰਾਤ 18
- ਹੈਦਰਾਬਾਦ 18
- ਰਾਜਸਥਾਨ 16