Banner
Banner

Ebola Virus ਨੂੰ ਲੈ ਕੇ ਭਾਰਤ ਵਿੱਚ ਹਾਈ ਅਲਰਟ: ਹਵਾਈ ਅੱਡਿਆਂ ਤੇ ਸਕ੍ਰੀਨਿੰਗ ਸਖ਼ਤ; ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ Self-Declaration ਲਾਜ਼ਮੀ

Ebola Virus Alert: ਵਿਸ਼ਵ ਪੱਧਰ ‘ਤੇ ਇਬੋਲਾ ਵਾਇਰਸ (Ebola Virus) ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਸਿਹਤ ਚੌਕਸੀ ਵਧਾ ਦਿੱਤੀ ਹੈ। ਸਰਕਾਰ ਨੇ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ, ਸਮੁੰਦਰੀ ਬੰਦਰਗਾਹਾਂ ਅਤੇ ਜ਼ਮੀਨੀ ਸਰਹੱਦੀ ਚੌਕੀਆਂ (Checkposts) ‘ਤੇ ਸਕ੍ਰੀਨਿੰਗ ਪ੍ਰਣਾਲੀ ਨੂੰ ਬੇਹੱਦ ਮਜ਼ਬੂਤ ਅਤੇ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ। […]
Khushi
By : Published: 26 May 2026 14:26:PM
Ebola Virus ਨੂੰ ਲੈ ਕੇ ਭਾਰਤ ਵਿੱਚ ਹਾਈ ਅਲਰਟ: ਹਵਾਈ ਅੱਡਿਆਂ ਤੇ ਸਕ੍ਰੀਨਿੰਗ ਸਖ਼ਤ; ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ Self-Declaration ਲਾਜ਼ਮੀ

Ebola Virus Alert: ਵਿਸ਼ਵ ਪੱਧਰ ‘ਤੇ ਇਬੋਲਾ ਵਾਇਰਸ (Ebola Virus) ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਸਿਹਤ ਚੌਕਸੀ ਵਧਾ ਦਿੱਤੀ ਹੈ। ਸਰਕਾਰ ਨੇ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ, ਸਮੁੰਦਰੀ ਬੰਦਰਗਾਹਾਂ ਅਤੇ ਜ਼ਮੀਨੀ ਸਰਹੱਦੀ ਚੌਕੀਆਂ (Checkposts) ‘ਤੇ ਸਕ੍ਰੀਨਿੰਗ ਪ੍ਰਣਾਲੀ ਨੂੰ ਬੇਹੱਦ ਮਜ਼ਬੂਤ ਅਤੇ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਨੂੰ ਹਰ ਵਕਤ ਟ੍ਰੈਕਿੰਗ, ਟੈਸਟਿੰਗ ਅਤੇ ਨਿਗਰਾਨੀ ਪ੍ਰਣਾਲੀ ਨੂੰ ਅਲਰਟ ਮੋਡ ‘ਤੇ ਰੱਖਣ ਲਈ ਕਿਹਾ ਹੈ।

ਭਾਰਤ ‘ਚ ਕੋਈ ਕੇਸ ਨਹੀਂ, ਪਰ WHO ਨੇ ਘੋਸ਼ਿਤ ਕੀਤੀ ਮੈਡੀਕਲ ਐਮਰਜੈਂਸੀ

ਸਿਹਤ ਅਧਿਕਾਰੀਆਂ ਮੁਤਾਬਕ ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਭਾਰਤ ਵਿੱਚ ਇਬੋਲਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਇਬੋਲਾ ਦੇ ਮੌਜੂਦਾ ਪ੍ਰਕੋਪ ਨੂੰ ਅੰਤਰਰਾਸ਼ਟਰੀ ਪੱਧਰ ਦੀ ਪਬਲਿਕ ਹੈਲਥ ਐਮਰਜੈਂਸੀ (Public Health Emergency of International Concern) ਘੋਸ਼ਿਤ ਕੀਤੇ ਜਾਣ ਅਤੇ ‘ਅਫ਼ਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ’ ਵੱਲੋਂ ਇਸ ਨੂੰ ਮਹਾਂਦੀਪੀ ਸਿਹਤ ਐਮਰਜੈਂਸੀ ਐਲਾਨਣ ਤੋਂ ਬਾਅਦ ਭਾਰਤ ਸਰਕਾਰ ਕੋਈ ਵੀ ਢਿੱਲ ਨਹੀਂ ਵਰਤਣਾ ਚਾਹੁੰਦੀ।

ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ, ਕਾਂਗੋ ਅਤੇ ਯੂਗਾਂਡਾ ਤੋਂ ਸਿੱਧੀ (Direct) ਜਾਂ ਕਨੈਕਟਿੰਗ (Connecting) ਫਲਾਈਟ ਰਾਹੀਂ ਭਾਰਤ ਆਉਣ ਵਾਲੇ ਹਰ ਇੱਕ ਯਾਤਰੀ ਲਈ ਸੈਲਫ਼-ਡੈਕਲਾਰੇਸ਼ਨ ਫਾਰਮ (Self-Declaration Form) ਭਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਏਅਰਲਾਈਨਾਂ ਨੂੰ ਇਹ ਫਾਰਮ ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਹੀ ਜਮ੍ਹਾਂ ਕਰਵਾਉਣਾ ਹੋਵੇਗਾ।

ਉਡਾਣ ਦੌਰਾਨ ਲਾਗੂ ਹੋਣਗੇ ਸਖ਼ਤ ਪ੍ਰੋਟੋਕੋਲ: ਸ਼ੱਕੀ ਮਰੀਜ਼ਾਂ ਲਈ ਵੱਖਰਾ ਇੰਤਜ਼ਾਮ

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਹਵਾਈ ਸਫ਼ਰ ਦੌਰਾਨ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ:

  • ਲੱਛਣਾਂ ਦੀ ਸੂਚਨਾ: ਜੇਕਰ ਕਿਸੇ ਯਾਤਰੀ ਨੂੰ ਉਡਾਣ ਦੌਰਾਨ ਬੁਖਾਰ, ਕਮਜ਼ੋਰੀ, ਮਾਸਪੇਸ਼ੀਆਂ ਜਾਂ ਸਿਰ ਵਿੱਚ ਦਰਦ, ਗਲੇ ਵਿੱਚ ਖ਼ਰਾਸ਼, ਉਲਟੀਆਂ, ਦਸਤ, ਸ਼ਰੀਰ ‘ਤੇ ਧੱਫੜ ਜਾਂ ਖੂਨ ਵਹਿਣ ਵਰਗੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਉਸ ਨੂੰ ਤੁਰੰਤ ਕ੍ਰੂ ਮੈਂਬਰਾਂ (Crew Members) ਨੂੰ ਸੂਚਿਤ ਕਰਨਾ ਹੋਵੇਗਾ।
  • ਆਈਸੋਲੇਸ਼ਨ ਪ੍ਰਕਿਰਿਆ: ਜਹਾਜ਼ ਵਿੱਚ ਸ਼ੱਕੀ ਮਰੀਜ਼ ਮਿਲਣ ‘ਤੇ ਉਸ ਨੂੰ ਤੁਰੰਤ ਫਲਾਈਟ ਦੇ ਸਭ ਤੋਂ ਪਿਛਲੇ ਪਾਸੇ ਸ਼ਿਫਟ ਕੀਤਾ ਜਾਵੇਗਾ ਅਤੇ ਉਸ ਦੇ ਆਲੇ-ਦੁਆਲੇ ਦੀਆਂ ਤਿੰਨ ਕਤਾਰਾਂ (Rows) ਖਾਲੀ ਰੱਖੀਆਂ ਜਾਣਗੀਆਂ। ਮਰੀਜ਼ ਲਈ ਇੱਕ ਵੱਖਰਾ ਰੈਸਟਰੂਮ (Toilet) ਰਾਖਵਾਂ ਹੋਵੇਗਾ ਅਤੇ ਉਸ ਨੂੰ ਮਾਸਕ ਸਮੇਤ ਪੀਪੀਈ (PPE) ਕਿੱਟ ਦਿੱਤੀ ਜਾਵੇਗੀ। ਆਸ-ਪਾਸ ਬੈਠੇ ਯਾਤਰੀਆਂ ਨੂੰ ਟ੍ਰਿਪਲ-ਲੇਅਰ ਮਾਸਕ ਦਿੱਤੇ ਜਾਣਗੇ।
  • ਲੈਂਡਿੰਗ ਤੋਂ ਬਾਅਦ ਕਾਰਵਾਈ: ਜਹਾਜ਼ ਦੇ ਲੈਂਡ ਹੁੰਦੇ ਹੀ ਏਟੀਸੀ (ATC) ਦੀ ਮਦਦ ਨਾਲ ਉਸ ਨੂੰ ਇੱਕ ਬਿਲਕੁਲ ਵੱਖਰੇ ਬੇਅ (Isolation Bay) ਵਿੱਚ ਖੜ੍ਹਾ ਕੀਤਾ ਜਾਵੇਗਾ। ਸਾਰੇ ਸਧਾਰਨ ਯਾਤਰੀਆਂ ਦੇ ਉਤਰਨ ਤੋਂ ਬਾਅਦ ਸ਼ੱਕੀ ਮਰੀਜ਼ ਨੂੰ ਸਭ ਤੋਂ ਅਖੀਰ ਵਿੱਚ ਏਅਰਪੋਰਟ ਹੈਲਥ ਆਰਗੇਨਾਈਜ਼ੇਸ਼ਨ (APHO) ਦੀ ਮੈਡੀਕਲ ਟੀਮ ਦੇ ਹਵਾਲੇ ਕੀਤਾ ਜਾਵੇਗਾ। ਇਸ ਤੋਂ ਤੁਰੰਤ ਬਾਅਦ ਪੂਰੇ ਜਹਾਜ਼ ਨੂੰ ਸੈਨੀਟਾਈਜ਼ (ਕੀਟਾਣੂ-ਰਹਿਤ) ਕੀਤਾ ਜਾਵੇਗਾ।

ਇਨ੍ਹਾਂ ਦੇਸੀ ਅਤੇ ਵਿਦੇਸ਼ੀ ਏਅਰਲਾਈਨਾਂ ‘ਤੇ ਲਾਗੂ ਹੋਣਗੇ ਨਿਯਮ

ਡੀਜੀਸੀਏ ਦੇ ਇਹ ਹੁਕਮ ਭਾਰਤੀ ਕੰਪਨੀਆਂ ਜਿਵੇਂ ਕਿ ਏਅਰ ਇੰਡੀਆ, ਇੰਡੀਗੋ ਅਤੇ ਅਕਾਸਾ ਏਅਰ ‘ਤੇ ਤਾਂ ਲਾਗੂ ਹੋਣਗੇ ਹੀ, ਨਾਲ ਹੀ ਅਫ਼ਰੀਕੀ ਦੇਸ਼ਾਂ ਤੋਂ ਮੁਸਾਫ਼ਰਾਂ ਨੂੰ ਲਿਆਉਣ ਵਾਲੀਆਂ ਤਮਾਮ ਵਿਦੇਸ਼ੀ ਏਅਰਲਾਈਨਾਂ ‘ਤੇ ਵੀ ਸਖ਼ਤੀ ਨਾਲ ਲਾਗੂ ਰਹਿਣਗੇ।

ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਇਥੋਪੀਅਨ ਏਅਰਲਾਈਨਜ਼, ਕੀਨੀਆ ਏਅਰਵੇਜ਼, ਕਤਰ ਏਅਰਵੇਜ਼, ਅਮੀਰਾਤ, ਇਤਿਹਾਦ ਏਅਰਵੇਜ਼, ਤੁਰਕੀ ਏਅਰਲਾਈਨਜ਼, ਏਅਰ ਫਰਾਂਸ, ਏਅਰ ਤਨਜ਼ਾਨੀਆ, ਇਜਿਪਟ ਏਅਰ, ਯੂਗਾਂਡਾ ਏਅਰਲਾਈਨਜ਼, ਏਅਰ ਅਰੇਬੀਆ, ਫਲਾਈ ਦੁਬਈ, ਕੇਐਲਐਮ (KLM), ਸਲਾਮ ਏਅਰ, ਡਰੁਕ ਏਅਰ ਅਤੇ ਫਲਾਈਨਾਸ ਸ਼ਾਮਲ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਏਅਰਲਾਈਨ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad