Banner
Banner

ਭਾਰਤ U-19 ਟੀਮ ‘ਚ ਚੁਣਿਆ ਗਿਆ ਸਨੌਰ ਦਾ ਕ੍ਰਿਕਟਰ ਸਾਗਰ ਵਿਰਕ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

Punjabi young cricketer selected U19 India; ਸਨੌਰ ਦੇ ਰਹਿਣ ਵਾਲੇ 17 ਸਾਲਾਂ ਨੌਜਵਾਨ ਸਾਗਰ ਵਿਰਕ ਦੀ ਆਉਣ ਵਾਲੀ ਸ੍ਰੀ ਲੰਕਾ ਦੌਰੇ ਦੇ ਲਈ ਚੁਣੀ ਗਈ ਭਾਰਤੀ ਅੰਡਰ 19 ਕ੍ਰਿਕਟ ਟੀਮ ਦੇ ਵਿੱਚ ਹੋਈ ਸਿਲੈਕਸ਼ਨ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਕ੍ਰਿਕਟਰ ਸਾਗਰ ਵਿਰਕ ਨੇ ਦੱਸਿਆ […]
Jaspreet Singh
By : Updated On: 14 Jun 2026 18:09:PM
ਭਾਰਤ U-19 ਟੀਮ ‘ਚ ਚੁਣਿਆ ਗਿਆ ਸਨੌਰ ਦਾ ਕ੍ਰਿਕਟਰ ਸਾਗਰ ਵਿਰਕ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

Punjabi young cricketer selected U19 India; ਸਨੌਰ ਦੇ ਰਹਿਣ ਵਾਲੇ 17 ਸਾਲਾਂ ਨੌਜਵਾਨ ਸਾਗਰ ਵਿਰਕ ਦੀ ਆਉਣ ਵਾਲੀ ਸ੍ਰੀ ਲੰਕਾ ਦੌਰੇ ਦੇ ਲਈ ਚੁਣੀ ਗਈ ਭਾਰਤੀ ਅੰਡਰ 19 ਕ੍ਰਿਕਟ ਟੀਮ ਦੇ ਵਿੱਚ ਹੋਈ ਸਿਲੈਕਸ਼ਨ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਇਸ ਮੌਕੇ ਕ੍ਰਿਕਟਰ ਸਾਗਰ ਵਿਰਕ ਨੇ ਦੱਸਿਆ ਕਿ ਉਸ ਨੇ ਭਾਰਤੀ ਟੀਮ ਦੇ ਵਿੱਚ ਸਲੈਕਟ ਹੋਣ ਦੇ ਲਈ ਬੜੀ ਮਿਹਨਤ ਕੀਤੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਈ ਘੰਟੇ ਜਿਮ ਦੇ ਵਿੱਚ ਬਿਤਾਉਣ ਤੋਂ ਬਾਅਦ ਆਪਣੀ ਮਿਹਨਤ ਕਰਦਾ ਰਹਿੰਦਾ ਸੀ।

ਸਾਗਰ ਨੇ ਦੱਸਿਆ ਕਿ ਉਸ ਦੀ ਭਾਰਤੀ ਟੀਮ ਦੇ ਵਿੱਚ ਹੋਈ ਸਿਲੈਕਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਸਿਹਰਾ ਉਸ ਦੇ ਮਾਤਾ ਪਿਤਾ ਚਾਚਾ ਚਾਚੀ ਅਤੇ ਕੋਚਾਂ ਦਾ ਹੈ ਕਿਉਂਕਿ ਇਹਨਾਂ ਸਭ ਦੇ ਸਾਂਝੇ ਯਤਨਾਂ ਕਾਰਨ ਹੀ ਅੱਜ ਹੋਏ ਇਸ ਮੁਕਾਮ ਤੇ ਪਹੁੰਚਿਆ ਹੈ।

ਉੱਥੇ ਹੀ ਸਾਗਰ ਬਿਰਕ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨਾਂ ਦਾ ਪਰਿਵਾਰ ਇੱਕ ਜੁਆਇੰਟ ਫੈਮਿਲੀ ਹੈ ਅਤੇ ਪਰਿਵਾਰ ਦੇ ਵਿੱਚ ਤਿੰਨ ਬੱਚੇ ਹਨ, ਜਿਨਾਂ ਦੇ ਵਿੱਚੋਂ ਵੱਡਾ ਲੜਕਾ ਮਨਵੀਰ ਪਹਿਲਾਂ ਵੀ ਸਟੇਟ ਨੂੰ ਰੀਪ੍ਰਜੈਂਟ ਕਰ ਚੁੱਕਿਆ ਹੈ ਅਤੇ ਹੁਣ ਸਾਗਰ ਦੀ ਸਲੈਕਸ਼ਨ ਭਾਰਤੀ ਟੀਮ ਦੇ ਵਿੱਚ ਹੋਈ ਹੈ ਅਤੇ ਸਾਡੇ ਲਈ ਇਸ ਤੋਂ ਵੱਧ ਖੁਸ਼ੀ ਦੀ ਕੋਈ ਗੱਲ ਨਹੀਂ ਕਿ ਸਾਡੇ ਤਿੰਨੋਂ ਬੱਚੇ ਕ੍ਰਿਕਟ ਖੇਡਦੇ ਹਨ ਅਤੇ ਪਹਿਲਾਂ ਅਸੀਂ ਦੋਵੇਂ ਭਰਾ ਕ੍ਰਿਕਟ ਖੇਡਦੇ ਸੀ।

ਉਹਨਾਂ ਕਿਹਾ ਕਿ ਅਸੀਂ ਸਿਰਫ ਇਹੀ ਸੁਪਨਾ ਦੇਖਿਆ ਹੈ ਕਿ ਸਾਡੇ ਬੱਚੇ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਖੇਡਣ ਅਤੇ ਅੱਜ ਸਾਡਾ ਸੁਪਨਾ ਸਾਕਾਰ ਹੋਇਆ ਹੈ ਅਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅੱਜ ਸਾਡਾ ਵਿਰਕਾਂ ਦਾ ਨਾਮ ਰੋਸ਼ਨ ਹੋਇਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਸਨੌਰ ਦੇ ਵਿੱਚ ਰਹਿਣ ਵਾਲਾ ਇਹ ਨੌਜਵਾਨ ਇਸ ਇਲਾਕੇ ਦਾ ਪਹਿਲਾ ਨੌਜਵਾਨ ਹੈ ਜਿਸ ਦੀ ਭਾਰਤੀ ਟੀਮ ਦੇ ਵਿੱਚ ਸਲੈਕਸ਼ਨ ਹੋਈ ਹੈ।

Read Latest News and Breaking News at Daily Post TV, Browse for more News

Ad
Ad