Journalism Of Hope
BREAKING NEWS
17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

ਵੇਨੇਜ਼ੁਏਲਾ ‘ਚ ਭਿਆਨਕ ਭੂਚਾਲ ਦੀ ਤਬਾਹੀ, ਸਕਿੰਟਾਂ ‘ਚ ਡਿੱਗੀਆਂ ਇਮਾਰਤਾਂ, 188 ਲੋਕਾਂ ਦੀ ਮੌਤ, ਵੇਖੋ ਕੁਦਰਤੀ ਕਹਿਰ ਦੀਆਂ ਤਸਵੀਰਾਂ

Venezuela Earthquake; ਦੱਖਣੀ ਅਮਰੀਕੀ ਦੇਸ਼ ਵੇਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ ਸਿਰਫ਼ 39 ਸਕਿੰਟਾਂ ਦੇ ਅੰਤਰਾਲ ਵਿੱਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾ ਦਿੱਤੀ। ਪਹਿਲਾ ਭੂਚਾਲ ਸ਼ਾਮ 6:04 ਵਜੇ 7.2 ਅਤੇ ਦੂਜਾ 6:05 ਵਜੇ 7.5 ਤੀਬਰਤਾ ਦਾ ਦਰਜ ਕੀਤਾ ਗਿਆ। ਭਾਰਤੀ ਸਮੇਂ ਅਨੁਸਾਰ ਇਹ ਝਟਕੇ ਵੀਰਵਾਰ ਤੜਕੇ 3:34 ਅਤੇ 3:35 ਵਜੇ ਮਹਿਸੂਸ ਕੀਤੇ ਗਏ। ਸਥਾਨਕ […]
Jaspreet Singh
By : Updated On: 26 Jun 2026 19:35:PM
ਵੇਨੇਜ਼ੁਏਲਾ ‘ਚ ਭਿਆਨਕ ਭੂਚਾਲ ਦੀ ਤਬਾਹੀ, ਸਕਿੰਟਾਂ ‘ਚ ਡਿੱਗੀਆਂ ਇਮਾਰਤਾਂ, 188 ਲੋਕਾਂ ਦੀ ਮੌਤ, ਵੇਖੋ ਕੁਦਰਤੀ ਕਹਿਰ ਦੀਆਂ ਤਸਵੀਰਾਂ

Venezuela Earthquake; ਦੱਖਣੀ ਅਮਰੀਕੀ ਦੇਸ਼ ਵੇਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ ਸਿਰਫ਼ 39 ਸਕਿੰਟਾਂ ਦੇ ਅੰਤਰਾਲ ਵਿੱਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾ ਦਿੱਤੀ। ਪਹਿਲਾ ਭੂਚਾਲ ਸ਼ਾਮ 6:04 ਵਜੇ 7.2 ਅਤੇ ਦੂਜਾ 6:05 ਵਜੇ 7.5 ਤੀਬਰਤਾ ਦਾ ਦਰਜ ਕੀਤਾ ਗਿਆ। ਭਾਰਤੀ ਸਮੇਂ ਅਨੁਸਾਰ ਇਹ ਝਟਕੇ ਵੀਰਵਾਰ ਤੜਕੇ 3:34 ਅਤੇ 3:35 ਵਜੇ ਮਹਿਸੂਸ ਕੀਤੇ ਗਏ।

ਇਸ਼ਤਿਹਾਰ

ਸਥਾਨਕ ਲੋਕਾਂ ਮੁਤਾਬਕ ਭੂਚਾਲ ਤੋਂ ਬਾਅਦ ਕਰੀਬ 60 ਸਕਿੰਟ ਤੱਕ ਧਰਤੀ ਹਿੱਲਦੀ ਰਹੀ। ਇਸ ਤੋਂ ਇਲਾਵਾ 20 ਆਫਟਰਸ਼ਾਕ ਵੀ ਦਰਜ ਕੀਤੇ ਗਏ। ਖ਼ਬਰ ਏਜੰਸੀ ਏਪੀ (AP) ਮੁਤਾਬਕ ਹੁਣ ਤੱਕ 188 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 1,520 ਲੋਕ ਜ਼ਖ਼ਮੀ ਹੋਏ ਹਨ।

ਇਹ ਭੂਚਾਲ ਉਸ ਦਿਨ ਆਏ ਜਦੋਂ ਪੂਰੇ ਦੇਸ਼ ਵਿੱਚ ਰਾਸ਼ਟਰੀ ਛੁੱਟੀ ਸੀ। 1821 ਵਿੱਚ ਸਪੇਨ ਤੋਂ ਆਜ਼ਾਦੀ ਦੀ ਇਤਿਹਾਸਕ ਜਿੱਤ ਦੀ ਵਰ੍ਹੇਗੰਢ ਮੌਕੇ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਸਨ, ਜਿਸ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਮੌਜੂਦ ਸਨ।

ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਨੁਸਾਰ ਇਸ ਭੂਚਾਲ ਕਾਰਨ 10 ਹਜ਼ਾਰ ਤੋਂ ਵੱਧ ਮੌਤਾਂ ਦੀ 44 ਫ਼ੀਸਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਇੱਕ ਲੱਖ ਤੱਕ ਮੌਤਾਂ ਹੋਣ ਦੀ 30 ਫ਼ੀਸਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।

ਦੋਵੇਂ ਭੂਚਾਲਾਂ ਦਾ ਕੇਂਦਰ ਰਾਜਧਾਨੀ ਕਰਾਕਾਸ ਤੋਂ ਕਰੀਬ 290 ਕਿਲੋਮੀਟਰ ਪੱਛਮ ਵੱਲ ਸੀ। ਇਸ ਕਾਰਨ ਕਈ ਸ਼ਹਿਰਾਂ ਵਿੱਚ ਇਮਾਰਤਾਂ ਢਹਿ ਗਈਆਂ ਜਾਂ ਖ਼ਤਰਨਾਕ ਢੰਗ ਨਾਲ ਝੁਕ ਗਈਆਂ। ਕਰਾਕਾਸ ਹਵਾਈ ਅੱਡੇ ਦੀ ਛੱਤ ਦਾ ਇੱਕ ਹਿੱਸਾ ਵੀ ਢਹਿ ਗਿਆ, ਜਿਸ ਨਾਲ ਧੂੜ ਦਾ ਵੱਡਾ ਗੁਬਾਰ ਉੱਠਦਾ ਦੇਖਿਆ ਗਿਆ।

126 ਸਾਲਾਂ ਦਾ ਸਭ ਤੋਂ ਵੱਡਾ ਭੂਚਾਲ, ਰਾਸ਼ਟਰੀ ਐਮਰਜੈਂਸੀ ਐਲਾਨ

ਵੇਨੇਜ਼ੁਏਲਾ ਵਿੱਚ ਇਹ ਪਿਛਲੇ 126 ਸਾਲਾਂ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1900 ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ। ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡ੍ਰਿਗੇਜ਼ ਨੇ ਦੇਸ਼ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਭੂਚਾਲ ਅਤੇ ਉਸ ਤੋਂ ਬਾਅਦ ਆਏ ਆਫਟਰਸ਼ਾਕਾਂ ਕਾਰਨ ਸਭ ਤੋਂ ਵੱਧ ਨੁਕਸਾਨ ਲਾ ਗੁਆਇਰਾ ਸੂਬੇ ਵਿੱਚ ਹੋਇਆ ਹੈ। ਸੰਯੁਕਤ ਰਾਸ਼ਟਰ ਮੁਤਾਬਕ ਇੱਥੇ 100 ਤੋਂ ਵੱਧ ਇਮਾਰਤਾਂ ਢਹਿ ਚੁੱਕੀਆਂ ਹਨ। ਇਸ ਖੇਤਰ ਨੂੰ ਪਹਿਲਾਂ ਹੀ ਆਫ਼ਤ ਪ੍ਰਭਾਵਿਤ ਇਲਾਕਾ ਐਲਾਨਿਆ ਜਾ ਚੁੱਕਾ ਹੈ।

ਕਾਰਜਕਾਰੀ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੀਆਂ ਰਾਹਤ ਅਤੇ ਬਚਾਅ ਟੀਮਾਂ ਨੂੰ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਟੀਮਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਰਾਹਤ ਟੀਮਾਂ ਨੂੰ ਲੋੜੀਂਦਾ ਸਾਮਾਨ, ਸਰੋਤ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਉਣਗੀਆਂ।

ਰਿਪੋਰਟਾਂ ਅਨੁਸਾਰ ਅੰਤਰਰਾਸ਼ਟਰੀ ਰਾਹਤ ਟੀਮਾਂ ਨੂੰ ਲਾ ਗੁਆਇਰਾ ਅਤੇ ਕਰਾਕਾਸ ਵਿੱਚ ਤਾਇਨਾਤ ਕੀਤਾ ਜਾਵੇਗਾ, ਜਦਕਿ ਹੋਰ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਸਥਾਨਕ ਟੀਮਾਂ ਅਤੇ ਸਿਵਲ ਪ੍ਰੋਟੈਕਸ਼ਨ ਵਿਭਾਗ ਵੱਲੋਂ ਸੰਭਾਲੇ ਜਾਣਗੇ।

1900 ਤੋਂ ਬਾਅਦ ਸਭ ਤੋਂ ਤਾਕਤਵਰ ਭੂਚਾਲ

ਵੇਨੇਜ਼ੁਏਲਾ ਅਤੇ ਇਸ ਦੇ ਤੱਟੀ ਇਲਾਕਿਆਂ ਵਿੱਚ 7.5 ਤੀਬਰਤਾ ਦਾ ਇਹ ਭੂਚਾਲ ਪਿਛਲੇ ਇੱਕ ਸਦੀ ਤੋਂ ਵੀ ਵੱਧ ਸਮੇਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 1900 ਵਿੱਚ 7.7 ਤੀਬਰਤਾ ਦਾ ਸੈਨ ਨਾਰਸਿਸੋ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਵੀ ਕੈਰੇਬੀਆਈ ਤੱਟ ਦੇ ਨੇੜੇ ਸੀ।

ਉਸ ਭੂਚਾਲ ਵਿੱਚ ਕਰਾਕਾਸ ਦੀਆਂ ਕਈ ਚਰਚਾਂ, ਸਰਕਾਰੀ ਇਮਾਰਤਾਂ ਅਤੇ ਘਰ ਨੁਕਸਾਨੇ ਗਏ ਸਨ। USGS ਅਨੁਸਾਰ ਉਸ ਵੇਲੇ 21 ਲੋਕਾਂ ਦੀ ਮੌਤ ਹੋਈ ਸੀ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਉਸ ਸਮੇਂ ਦੀਆਂ ਰਿਪੋਰਟਾਂ ਮੁਤਾਬਕ ਕਰੀਬ 300 ਇਮਾਰਤਾਂ ਢਹਿ ਗਈਆਂ ਸਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲੰਬੇ ਸਮੇਂ ਤੱਕ ਟੈਂਟਾਂ ਵਿੱਚ ਰਹਿਣਾ ਪਿਆ ਸੀ।

Read Latest News and Breaking News at Daily Post TV, Browse for more News

Ad
Ad

Punjab District News