Banner
Banner

ਭਿਆਨਕ ਅੱਗ ਨੇ ਮਚਾਇਆ ਕਹਿਰ, 2 ਸਕੂਲ ਬੱਸਾਂ ਸੜ ਕੇ ਸੁਆਹ

Ludhiana Fire; ਲੁਧਿਆਣਾ ਦੇ ਹੈਬੋਵਾਲ ਇਲਾਕੇ ਦੀ ਗੋਗੀ ਮਾਰਕੀਟ ਗੋਪਾਲ ਨਗਰ ਵਿੱਚ ਇੱਕ ਖਾਲੀ ਪਲਾਟ ਵਿੱਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਇਹ ਅੱਗ ਇੰਨੀ ਭਿਆਨਕ ਹੋ ਗਈ ਕਿ ਪਲਾਟ ਵਿੱਚ ਖੜ੍ਹੀਆਂ 2 ਸਕੂਲ ਬੱਸਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼ […]
Jaspreet Singh
By : Updated On: 16 Jun 2026 17:15:PM
ਭਿਆਨਕ ਅੱਗ ਨੇ ਮਚਾਇਆ ਕਹਿਰ, 2 ਸਕੂਲ ਬੱਸਾਂ ਸੜ ਕੇ ਸੁਆਹ

Ludhiana Fire; ਲੁਧਿਆਣਾ ਦੇ ਹੈਬੋਵਾਲ ਇਲਾਕੇ ਦੀ ਗੋਗੀ ਮਾਰਕੀਟ ਗੋਪਾਲ ਨਗਰ ਵਿੱਚ ਇੱਕ ਖਾਲੀ ਪਲਾਟ ਵਿੱਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਇਹ ਅੱਗ ਇੰਨੀ ਭਿਆਨਕ ਹੋ ਗਈ ਕਿ ਪਲਾਟ ਵਿੱਚ ਖੜ੍ਹੀਆਂ 2 ਸਕੂਲ ਬੱਸਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅੱਗ ਦੀਆਂ ਲਪਟਾਂ ਕਿਵੇਂ ਅਸਮਾਨ ਛੂ ਰਹੀਆਂ ਸਨ ਅਤੇ ਬੱਸਾਂ ਧੂੰ-ਧੂੰ ਕਰਕੇ ਸੜ ਗਈਆਂ।

ਝੁੱਗੀ ਤੋਂ ਭੜਕੀ ਅੱਗ, ਹਵਾ ਨੇ ਵਧਾਇਆ ਕਹਿਰ

ਮਿਲੀ ਜਾਣਕਾਰੀ ਮੁਤਾਬਕ ਇਸ ਖਾਲੀ ਪਲਾਟ ਵਿੱਚ ਇੱਕ ਝੁੱਗੀ ਬਣੀ ਹੋਈ ਸੀ। ਦੁਪਹਿਰ ਦੇ ਸਮੇਂ ਸਭ ਤੋਂ ਪਹਿਲਾਂ ਇਸੇ ਝੁੱਗੀ ਵਿੱਚ ਕਿਸੇ ਕਾਰਨ ਅੱਗ ਲੱਗੀ। ਗਰਮੀ ਅਤੇ ਤੇਜ਼ ਹਵਾਵਾਂ ਕਾਰਨ ਅੱਗ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰਨ ਕਰ ਗਈ। ਹਵਾ ਦੇ ਤੇਜ਼ ਰੁਖ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਨੇੜੇ ਖੜ੍ਹੀਆਂ ਦੋ ਸਕੂਲ ਬੱਸਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਉੱਥੇ ਮਹਿਲਾਵਾਂ ਦਾ ਕੁਝ ਸਮਾਨ ਵੀ ਪਿਆ ਹੋਇਆ ਸੀ, ਜੋ ਇਸ ਅੱਗ ਦੀ ਭੇਟ ਚੜ੍ਹ ਗਿਆ ਅਤੇ ਸੜ ਕੇ ਸੁਆਹ ਹੋ ਗਿਆ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਐਸਆਈ ਸੁਰਦਰਸ਼ਨ ਸਿੰਘ ਨੇ ਦੱਸਿਆ ਕਿ ਲਗਭਗ 3 ਵਜੇ ਸਾਨੂੰ ਇਸ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਅਸੀਂ ਤੁਰੰਤ ਟੀਮ ਸਮੇਤ ਮੌਕੇ ‘ਤੇ ਪਹੁੰਚੇ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਪਹਿਲਾਂ ਝੁੱਗੀ ਵਿੱਚ ਅੱਗ ਲੱਗੀ ਸੀ, ਜਿਸ ਨੇ ਬਾਅਦ ਵਿੱਚ ਬੱਸਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ

ਸ਼ੁਰੂਆਤੀ ਤੌਰ ‘ਤੇ ਅਜੇ ਤੱਕ ਅੱਗ ਲੱਗਣ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ ਹਨ। ਪੁਲਿਸ ਅਤੇ ਪ੍ਰਸ਼ਾਸਨ ਜਾਂਚ ਕਰ ਰਹੇ ਹਨ ਕਿ ਝੁੱਗੀ ਵਿੱਚ ਅੱਗ ਸ਼ਾਰਟ-ਸਰਕਿਟ ਕਾਰਨ ਲੱਗੀ ਜਾਂ ਕਿਸੇ ਹੋਰ ਲਾਪਰਵਾਹੀ ਕਰਕੇ ਇਹ ਘਟਨਾ ਵਾਪਰੀ। ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad