Banner
Banner

ਵਿਸ਼ਵ ਵਾਤਾਵਰਣ ਦਿਵਸ: ਚੰਡੀਗੜ੍ਹ ਦੀ ਵਾਤਾਵਰਣ ਪ੍ਰੇਮੀ ਵੀਮਨ ਗੁਪਤਾ 20 ਸਾਲਾਂ ਤੋਂ ਵੰਡ ਰਹੀ ਹੈ ‘ਬੂਟਿਆਂ ਦਾ ਲੰਗਰ’

World Environment Day 2026; ਪੰਜਾਬ ਨੂੰ ਗੁਰੂਆਂ-ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ, ਜਿੱਥੇ ਲੰਗਰ ਦੀ ਪਰੰਪਰਾ ਸਦੀਆਂ ਤੋਂ ਲੋਕ ਸੇਵਾ ਦਾ ਪ੍ਰਤੀਕ ਰਹੀ ਹੈ। ਪਰ ਚੰਡੀਗੜ੍ਹ ਦੀ ਵਾਤਾਵਰਣ ਪ੍ਰੇਮੀ ਵੀਮਨ ਗੁਪਤਾ ਨੇ ਇਸ ਪਰੰਪਰਾ ਨੂੰ ਇੱਕ ਨਵਾਂ ਰੂਪ ਦਿੰਦਿਆਂ ਪਿਛਲੇ ਕਰੀਬ 20 ਸਾਲਾਂ ਤੋਂ ‘ਬੂਟਿਆਂ ਦਾ ਲੰਗਰ’ ਲਗਾ ਕੇ ਲੋਕਾਂ ਨੂੰ ਹਰਿਆਵਲੀ ਨਾਲ ਜੋੜਨ ਦਾ […]
Jaspreet Singh
By : Updated On: 04 Jun 2026 18:50:PM
ਵਿਸ਼ਵ ਵਾਤਾਵਰਣ ਦਿਵਸ: ਚੰਡੀਗੜ੍ਹ ਦੀ ਵਾਤਾਵਰਣ ਪ੍ਰੇਮੀ ਵੀਮਨ ਗੁਪਤਾ 20 ਸਾਲਾਂ ਤੋਂ ਵੰਡ ਰਹੀ ਹੈ ‘ਬੂਟਿਆਂ ਦਾ ਲੰਗਰ’

World Environment Day 2026; ਪੰਜਾਬ ਨੂੰ ਗੁਰੂਆਂ-ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ, ਜਿੱਥੇ ਲੰਗਰ ਦੀ ਪਰੰਪਰਾ ਸਦੀਆਂ ਤੋਂ ਲੋਕ ਸੇਵਾ ਦਾ ਪ੍ਰਤੀਕ ਰਹੀ ਹੈ। ਪਰ ਚੰਡੀਗੜ੍ਹ ਦੀ ਵਾਤਾਵਰਣ ਪ੍ਰੇਮੀ ਵੀਮਨ ਗੁਪਤਾ ਨੇ ਇਸ ਪਰੰਪਰਾ ਨੂੰ ਇੱਕ ਨਵਾਂ ਰੂਪ ਦਿੰਦਿਆਂ ਪਿਛਲੇ ਕਰੀਬ 20 ਸਾਲਾਂ ਤੋਂ ‘ਬੂਟਿਆਂ ਦਾ ਲੰਗਰ’ ਲਗਾ ਕੇ ਲੋਕਾਂ ਨੂੰ ਹਰਿਆਵਲੀ ਨਾਲ ਜੋੜਨ ਦਾ ਬੀੜਾ ਚੁੱਕਿਆ ਹੋਇਆ ਹੈ।

ਵਿਸ਼ਵ ਵਾਤਾਵਰਣ ਦਿਵਸ ਮੌਕੇ ਗੱਲਬਾਤ ਦੌਰਾਨ ਵਿਮਲ ਗੁਪਤਾ ਨੇ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਦਾ ਆਧਾਰ ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਣ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਆਲੇ-ਦੁਆਲੇ ਰੁੱਖ ਅਤੇ ਪੌਦੇ ਨਹੀਂ ਹੋਣਗੇ ਤਾਂ ਭਵਿੱਖ ਵਿੱਚ ਜੀਵਨ ਮੁਸ਼ਕਿਲ ਹੋ ਜਾਵੇਗਾ। ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਵਿਅਕਤੀ ਨੂੰ ਆਪਣੇ ਘਰ ਵਿੱਚ ਘੱਟੋ-ਘੱਟ ਇੱਕ ਛੋਟਾ ਬਗੀਚਾ ਜ਼ਰੂਰ ਬਣਾਉਣਾ ਚਾਹੀਦਾ ਹੈ।

ਵਿਮਲ ਗੁਪਤਾ ਦਾ ਘਰ ਸਿਰਫ਼ ਇੱਕ ਘਰ ਨਹੀਂ, ਸਗੋਂ ਇੱਕ ਛੋਟੀ ਜਿਹੀ ਨਰਸਰੀ ਵਾਂਗ ਹੈ। ਉਹ ਆਪਣੇ ਘਰ ਦੇ ਕਿਚਨ ਵੇਸਟ, ਸਬਜ਼ੀਆਂ ਦੇ ਛਿਲਕੇ ਅਤੇ ਸੁੱਕੇ ਪੱਤਿਆਂ ਨੂੰ ਇਕੱਠਾ ਕਰਕੇ ਕੰਪੋਸਟ ਤਿਆਰ ਕਰਦੀ ਹੈ। ਇਸ ਤਰੀਕੇ ਨਾਲ ਘਰ ਦਾ ਲਗਭਗ ਸਾਰਾ ਜੈਵਿਕ ਕੂੜਾ ਮੁੜ ਵਰਤੋਂ ਵਿੱਚ ਆ ਜਾਂਦਾ ਹੈ ਅਤੇ ਕੂੜੇ ਦੇ ਡੰਪਾਂ ਤੱਕ ਨਹੀਂ ਪਹੁੰਚਦਾ।

ਉਨ੍ਹਾਂ ਦੱਸਿਆ ਕਿ ਦੁੱਧ ਦੇ ਖਾਲੀ ਪੈਕਟ, ਪੇਂਟ ਦੀਆਂ ਬਾਲਟੀਆਂ ਅਤੇ ਹੋਰ ਵਰਤੇ ਹੋਏ ਡੱਬਿਆਂ ਵਿੱਚ ਪੌਦੇ ਲਗਾ ਕੇ ਉਹ ਲੋਕਾਂ ਨੂੰ ਮੁਫ਼ਤ ਵੰਡਦੀ ਹੈ। ਉਨ੍ਹਾਂ ਦੀ ਇੱਕੋ ਹੀ ਸ਼ਰਤ ਹੁੰਦੀ ਹੈ ਕਿ ਪੌਦੇ ਦੀ ਸੰਭਾਲ ਕੀਤੀ ਜਾਵੇ ਅਤੇ ਉਸਨੂੰ ਸੁੱਕਣ ਨਾ ਦਿੱਤਾ ਜਾਵੇ।

ਵਿਮਲ ਗੁਪਤਾ ਹਰ ਰੋਜ਼ ਸਵੇਰੇ ਕਰੀਬ ਦੋ ਘੰਟੇ ਆਪਣੇ ਬਗੀਚੇ ਦੀ ਦੇਖਭਾ ਈ ਸਮਰਪਿਤ ਕਰਦੀ ਹੈ। ਉਹ ਕਹਿੰਦੀ ਹੈ ਕਿ ਪੌਦਿਆਂ ਦੀ ਸੇਵਾ ਉਨ੍ਹਾਂ ਲਈ ਸਿਰਫ਼ ਸ਼ੌਂਕ ਨਹੀਂ, ਸਗੋਂ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਪੌਦਿਆਂ ਦੀ ਹਰਿਆਵਲੀ ਅਤੇ ਖਿੜਦੇ ਫੁੱਲ ਉਨ੍ਹਾਂ ਨੂੰ ਮਾਨਸਿਕ ਸਕੂਨ ਪ੍ਰਦਾਨ ਕਰਦੇ ਹਨ।

ਉਹ ਬੱਚਿਆਂ ਵਿੱਚ ਵੀ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਪੌਦਿਆਂ ਅਤੇ ਰੁੱਖਾਂ ਦੇ ਬੀਜ ਇਕੱਠੇ ਕਰਕੇ ਵੰਡਦੀ ਹੈ, ਤਾਂ ਜੋ ਨਵੀਂ ਪੀੜ੍ਹੀ ਕੁਦਰਤ ਨਾਲ ਜੁੜ ਸਕੇ। ਉਨ੍ਹਾਂ ਨੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ, ਕੱਪੜੇ ਦੇ ਥੈਲੇ ਅਪਣਾਉਣ ਅਤੇ ਘਰਾਂ ਵਿੱਚ ਕਿਚਨ ਗਾਰਡਨ ਤਿਆਰ ਕਰਨ ਦੀ ਅਪੀਲ ਕੀਤੀ।

ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਮਲ ਗੁਪਤਾ ਦਾ ਸੰਦੇਸ਼ ਸਾਫ਼ ਹੈ“ਰੁੱਖ ਲਗਾਓ, ਕੁਦਰਤ ਨਾਲ ਪਿਆਰ ਕਰੋ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਣ ਛੱਡ ਕੇ ਜਾਓ।”

ਕਿਉਂ ਮਨਾਇਆ ਜਾਂਦਾ ਹੈ ਇਹ ਦਿਨ ?

ਜੇ ਤੁਸੀਂ ਭਾਰਤ ਦੇ ਕਿਸੇ ਵੱਡੇ ਸ਼ਹਿਰ ਵਿਚ ਰਹਿੰਦੇ ਹੋ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਥੇ ਰਹਿਣ ਵਾਲੇ ਲੋਕ ਹਰ ਸਾਲ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਦੇ ਵਿਚਕਾਰ ਕਿਵੇਂ ਜੀਅ ਰਹੇ ਹਨ। ਇਹ ਸਥਿਤੀ ਨਾ ਸਿਰਫ਼ ਦਿੱਲੀ ਜਾਂ ਮੁੰਬਈ ਵਰਗੇ ਸ਼ਹਿਰਾਂ ਦੀ ਹੈ ਬਲਕਿ ਪੂਰੀ ਦੁਨੀਆ ਦੀ ਹੈ। ਅੱਜ, ਤੇਜ਼ੀ ਨਾਲ ਵਧਦਾ ਤਾਪਮਾਨ ਅਤੇ ਪ੍ਰਦੂਸ਼ਣ ਮਨੁੱਖਾਂ ਦੇ ਨਾਲ ਨਾਲ ਧਰਤੀ ਉੱਤੇ ਹਰ ਕਿਸੇ ਦੇ ਜੀਵਨ ਲਈ ਇਕ ਵੱਡਾ ਖ਼ਤਰਾ ਬਣ ਗਏ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਜਾਨਵਰ ਅਲੋਪ ਹੋ ਰਹੇ ਹਨ। ਇਸ ਦੇ ਨਾਲ ਹੀ ਲੋਕ ਸਾਹ ਦੀਆਂ ਬਿਮਾਰੀਆਂ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ।

ਇਹ ਸਭ ਸਿਰਫ਼ ਵਾਤਾਵਰਣ ਵਿਚ ਤਬਦੀਲੀ ਅਤੇ ਇਸ ਨੂੰ ਪਹੁੰਚਣ ਵਾਲੇ ਨੁਕਸਾਨ ਕਾਰਨ ਹੈ। ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਨਹੀਂ ਕਰ ਰਹੇ ਹਾਂ, ਇਸੇ ਕਾਰਨ ਹੌਲੀ ਹੌਲੀ ਸਾਡੀ ਜ਼ਿੰਦਗੀ ਮੁਸ਼ਕਲ ਹੁੰਦੀ ਜਾ ਰਹੀ ਹੈ ਅਤੇ ਇਸ ਲਈ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਮਹੱਤਵਪੂਰਨ ਹੈ।

ਕਦੋਂ ਸ਼ੁਰੂ ਹੋਇਆ ਵਿਸ਼ਵ ਵਾਤਾਵਰਣ ਦਿਵਸ ?

1972 ਵਿਚ, ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਨੀਂਹ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵਵਿਆਪੀ ਪੱਧਰ ‘ਤੇ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਅਤੇ ਚਿੰਤਾ ਦੇ ਕਾਰਨ ਰੱਖੀ ਗਈ ਸੀ। ਇਸਦੀ ਸ਼ੁਰੂਆਤ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਹੋਈ। ਵਿਸ਼ਵ ਦਾ ਪਹਿਲਾ ਵਾਤਾਵਰਣ ਸੰਮੇਲਨ ਇਥੇ ਕਰਵਾਇਆ ਗਿਆ ਸੀ, ਜਿਸ ਵਿਚ 119 ਦੇਸ਼ਾਂ ਨੇ ਹਿੱਸਾ ਲਿਆ। ਪਹਿਲੇ ਵਾਤਾਵਰਣ ਦਿਵਸ ਮੌਕੇ, ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤੀ ਪਰ੍ਕਿਰ੍ਤੀ ਅਤੇ ਵਾਤਾਵਰਣ ਬਾਰੇ ਆਪਣੀ ਚਿੰਤਾਵਾਂ ਜ਼ਾਹਰ ਕੀਤੀਆਂ।

ਇਸ ਕਾਨਫਰੰਸ ਵਿਚ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐਨਈਪੀ) ਦੀ ਨੀਂਹ ਰੱਖੀ ਗਈ ਸੀ ਅਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਸੰਕਲਪ ਲਿਆ ਗਿਆ ਸੀ। ਵਿਸ਼ਵ ਵਾਤਾਵਰਣ ਦਿਵਸ ਦਾ ਉਦੇਸ਼ ਵਿਸ਼ਵ ਭਰ ਦੇ ਨਾਗਰਿਕਾਂ ਨੂੰ ਵਾਤਾਵਰਣ ਪ੍ਰਦੂਸ਼ਣ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਕੁਦਰਤ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਸੀ।

Read Latest News and Breaking News at Daily Post TV, Browse for more News

Ad
Ad