ਮਜੀਠਾ ਵਿਖੇ ਬਿਕਰਮ ਮਜੀਠੀਆ ਦੇ ਹੱਕ ‘ਚ ਲੱਗੇ ਹੋਰਡਿੰਗ
Punjab News ਮਜੀਠਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਹੱਕ ‘ਚ ਹੋਰਡਿੰਗ ਲਗਾਏ ਗਏ ਹਨ। ਇਨ੍ਹਾਂ ਹੋਰਡਿੰਗਾਂ ਰਾਹੀਂ ਮਜੀਠਾ ਵਾਸੀਆਂ ਵੱਲੋਂ ਬਿਕਰਮ ਮਜੀਠੀਆ ਪ੍ਰਤੀ ਆਪਣਾ ਸਮਰਥਨ ਅਤੇ ਪਿਆਰ ਪ੍ਰਗਟਾਇਆ ਗਿਆ ਹੈ। ਹੋਰਡਿੰਗਾਂ ‘ਤੇ ਲਿਖਿਆ ਗਿਆ ਹੈ, “ਇਨਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਅਭੀ ਜ਼ਿੰਦਾ ਹੈ”, ਜਿਸ ਨੂੰ ਮਜੀਠੀਆ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਹੌਸਲੇ ਅਤੇ ਸਿਆਸੀ ਮੌਜੂਦਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੱਖ-ਵੱਖ ਹਿੱਸਿਆਂ ਵਿਚ ਬਿਕਰਮ ਸਿੰਘ ਮਜੀਠੀਆ ਦੇ “ਗੁੰਮਸ਼ੁਦਾ” (ਲਾਪਤਾ) ਹੋਣ ਦੇ ਪੋਸਟਰ ਲਗਾ ਦਿੱਤੇ ਗਏ ਸੀ। ਇਹ ਪੋਸਟਰ ਮਜੀਠਾ ਪੁਲਸ ਸਟੇਸ਼ਨ ਵਿਚ ਹੋਏ ਹੰਗਾਮੇ ਅਤੇ ਇਕ ਹਿਰਾਸਤੀ ਨੌਜਵਾਨ ਨੂੰ ਛੁਡਾਉਣ ਦੇ ਦੋਸ਼ਾਂ ਹੇਠ ਦਰਜ ਹੋਈ FIR ਤੋਂ ਬਾਅਦ ਲੱਗੇ ਸਨ। ਜਿਸ ਤੋਂ ਬਾਅਦ ਅੱਜ ਮਜੀਠੀਆ ਦੇ ਸਮਰਥਕਾਂ ਨੇ ਸਮਰਥਨ ਅਤੇ ਪਿਆਰ ਦਿਖਾਉਂਦੇ ਹੋਏ ਉਨ੍ਹਾਂ ਦੇ ਹੱਕ ‘ਚ ਮਜੀਠਾ ਹਲਕੇ ‘ਚ ਹੋਰਡਿੰਗ ਲਗਾਏ।