ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ,ਮੀਤ ਹੇਅਰ ਨੇ ਸ਼ੁਭਮਨ ਗਿੱਲ ਅਤੇ ਗੁਰਨੂਰ ਬਰਾੜ ਨੂੰ ਕੀਤਾ ਸਨਮਾਨਿਤ
PCA New Chandigarh Stadium honours Shubman Gill and Gurnoor Brar; ਪੀਸੀਏ ਦੇ ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਨੌਜਵਾਨ ਕ੍ਰਿਕਟ ਸਿਤਾਰਿਆਂ ਦਾ ਸਨਮਾਨ ਕੀਤਾ ਗਿਆ। ਪੀਸੀਏ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਹਾਲ ਹੀ ਵਿੱਚ ਟੀਮ ਵਿੱਚ ਚੁਣੇ ਗਏ ਗੁਰਨੂਰ ਬਰਾੜ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਦੋਵਾਂ ਖਿਡਾਰੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।
ਭਾਰਤੀ ਇਕ ਰੋਜ਼ਾ ਅਤੇ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਦੋਵਾਂ ਟੀਮਾਂ ਦੇ ਨਵੇਂ ਮੈਂਬਰ ਗੁਰਨੂਰ ਬਰਾੜ ਨੂੰ ਸਨਮਾਨਿਤ ਕਰਦਿਆਂ ਮੀਤ ਹੇਅਰ ਨੇ ਅਫਗਾਨਿਸਤਾਨ ਖ਼ਿਲਾਫ਼ ਇਕਲੌਤੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਕਪਤਾਨ ਵੱਲੋਂ ਜੜੇ ਗਏ ਸ਼ਾਨਦਾਰ ਸੈਂਕੜੇ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਮੀਤ ਹੇਅਰ ਨੇ ਗੁਰਨੂਰ ਬਰਾੜ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਨੌਜਵਾਨ ਖਿਡਾਰੀ ਕ੍ਰਿਕਟ ਦੇ ਮੈਦਾਨ ਵਿੱਚ ਆਪਣੀ ਵਿਲੱਖਣ ਪਛਾਣ ਬਣਾਏਗਾ।
ਇਸ ਤੋਂ ਪਹਿਲਾਂ ਪੀਸੀਏ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਇਤਿਹਾਸਕ ਪੰਨਾ ਜੁੜ ਗਿਆ ਜਦੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਰਵਾਇਤੀ ਘੰਟੀ ਵਜਾ ਕੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲੇ ਟੈਸਟ ਮੈਚ ਦਾ ਆਗਾਜ਼ ਕੀਤਾ ਅਤੇ ਨਿਊ ਚੰਡੀਗੜ੍ਹ ਸਟੇਡੀਅਮ ਨੂੰ ਅਧਿਕਾਰਤ ਤੌਰ ’ਤੇ ਬੀਸੀਸੀਆਈ ਦੇ ਟੈਸਟ ਮੇਜ਼ਬਾਨ ਵਜੋਂ ਸਮਰਪਿਤ ਕੀਤਾ।
ਜ਼ਿਕਰਯੋਗ ਹੈ ਕਿ ਨਿਊ ਚੰਡੀਗੜ੍ਹ ਪੰਜਾਬ ਦਾ ਤੀਜਾ ਅਤੇ ਭਾਰਤ ਦਾ 31ਵਾਂ ਟੈਸਟ ਕ੍ਰਿਕਟ ਮੇਜ਼ਬਾਨ ਬਣਨ ਵਾਲਾ ਸਟੇਡੀਅਮ ਹੈ।