Banner
Banner

ਸੀਐਮ ਮਾਨ ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਪੇਪਰ ਲੀਕ ‘ਤੇ ਕੇਂਦਰ ‘ਤੇ ਬੋਲਿਆ ਹਮਲਾ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਭਾਗਾਂ ਦੀ ਨੌਕਰੀ ਲਈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਖੇਤਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ। ਨਿਯੁਕਤੀ ਪੱਤਰ ਵੰਡ ਸਮਾਰੋਹ ‘ਚ 355 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਲਈ ਨਿਯੁਕਤੀ ਪੱਤਰ […]
Dailypost News
By : Updated On: 08 Jun 2026 13:13:PM
ਸੀਐਮ ਮਾਨ ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਪੇਪਰ ਲੀਕ ‘ਤੇ ਕੇਂਦਰ ‘ਤੇ ਬੋਲਿਆ ਹਮਲਾ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਭਾਗਾਂ ਦੀ ਨੌਕਰੀ ਲਈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਖੇਤਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ। ਨਿਯੁਕਤੀ ਪੱਤਰ ਵੰਡ ਸਮਾਰੋਹ ‘ਚ 355 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਲਈ ਨਿਯੁਕਤੀ ਪੱਤਰ ਵੰਡੇ ਗਏ। ਮਾਨ ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਨਾਲ ਹੁਣ ਤੱਕ ਕੁੱਲ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਗਿਣਤੀ 67,037 ਹੋ ਗਈ ਹੈ।

ਪੰਜਾਬ ਸਰਕਾਰ ਨੇ ਪਾਰਦਰਸ਼ਤਾ ਨਾਲ ਕਰਵਾਏ ਪੇਪਰ
ਇਸ ਦੌਰਾਨ ਮੁੱਖ ਮੰਤਰੀ ਨੇ ਪੇਪਰ ਲੀਕ ਦੇ ਮਾਮਲੇ ‘ਚ ਕੇਂਦਰ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਵੱਖ-ਵੱਖ ਵਿਭਾਗਾਂ ਲਈ ਪ੍ਰੀਖਿਆ ਕਰਵਾਈ ਉਹ ਪੂਰੀ ਪਾਰਦਰਸ਼ਤਾ ਨਾਲ ਹੋਈ ਤੇ ਨਤੀਜੇ ਵੀ ਪਾਰਦਰਸ਼ਤਾ ਨਾਲ ਆਏ। ਉਨ੍ਹਾਂ ਨੇ ਕਿਹਾ ਕਿ ਬਕਾਇਦਾ ਉਮੀਦਵਾਰਾਂ ਦੇ ਘਰ ਜਾਂ ਵਟਸਅਪ ‘ਤੇ ਮੈਸੇਜ ਆਇਆ ਕਿ ਤੁਹਾਡੀ ਸਿਲੈਕਸ਼ਨ ਹੋ ਚੁੱਕੀ ਹੈ ਤੇ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ।

“ਕੇਂਦਰ ਸਰਕਾਰ ਦੇ 2017 ਤੋਂ ਹੁਣ ਤੱਕ 93 ਪੇਪਰ ਲੀਕ”
ਸੀਐਮ ਮਾਨ ਨੇ ਕੇਂਦਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਕੋਲੋਂ ਇੱਕ ਨੀਟ ਦਾ ਪੇਪਰ ਨਹੀਂ ਕਰਵਾਇਆ ਜਾ ਰਿਹਾ। 2017 ਤੋਂ ਹੁਣ ਤੱਕ ਕੁੱਲ 93 ਪੇਪਰ ਲੀਕ ਹੋ ਚੁੱਕੇ ਹਨ। ਪੇਪਰ ਲੀਕ ਦਾ ਮਤਲਬ, ਸੁਪਨਾ ਟੁੱਟਣਾ ਹੋ ਗਿਆ। ਵਿਦਿਆਰਥੀ ਪੜ੍ਹੀ ਜਾਂਦੇ ਹਨ ਕਿ ਸ਼ਾਇਦ ਕਿਤਾਬ ਮੇਰੀ ਤੇ ਪਰਿਵਾਰ ਜ਼ਿੰਦਗੀ ਬਦਲ ਜਾਵੇਗੀ। ਪਰ, ਪਤਾ ਲੱਗਦਾ ਹੈ ਕਿ ਇੱਕ ਰਾਤ ਪਹਿਲਾਂ ਕੋਈ ਅਮੀਰ ਬੰਦਾ ਪੇਪਰ ਖ਼ਰੀਦ ਕੇ ਲੈ ਗਿਆ। ਇਸ ਨਾਲ ਦਿੱਲ ਟੁੱਟ ਜਾਂਦਾ ਹੈ।

ਸੀਐਮ ਨੇ ਕਿਹਾ ਕਿ ਨੌਜਵਾਨ ਇਸ ਗੱਲ ਤੋਂ ਬਹੁਤ ਦੁੱਖੀ ਹਨ। ਕੇਂਦਰ ਸਰਕਾਰ ਪ੍ਰੀਖਿਆ ਕਰਵਾਉਣ ਲਈ ਪੈਸੇ ਭਰਵਾਉਂਦੀ ਹੈ, ਬੱਚੇ ਕਿਰਾਇਆ-ਭਾੜਾ ਖਰਚ ਕੇ ਜਾਂਦੇ ਹਨ ਤੇ ਪਤਾ ਚਲਦਾ ਹੈ ਕਿ ਪੇਪਰ ਰੱਦ ਹੋ ਗਿਆ ਜਾਂ ਨਤੀਜਾ ਰੱਦ ਹੋ ਗਿਆ। ਪੰਜਾਬ ‘ਚ ਸਾਡੀ ਸਰਕਾਰ ਦੇ ਸਾਢੇ 4 ਸਾਲ ਹੋ ਗਏ, ਪਰ ਅੱਜ ਤੱਕ ਇੱਕ ਵੀ ਪੇਪਰ ਲੀਕ ਨਹੀਂ ਹੋਇਆ।

Read Latest News and Breaking News at Daily Post TV, Browse for more News

Ad
Ad