Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਬਿਨਾਂ ਟਿਕਟ ਮੁਸਾਫ਼ਿਰਾਂ ਅਤੇ TT ਵਿਚਾਲੇ ਖ਼ੂਨੀ ਝੜਪ

ਗੁਰਦਾਸਪੁਰ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਸ਼ਰਧਾਲੂ; ਟਿਕਟ ਮੰਗਣ ‘ਤੇ ਕਮਰਾ ਨੰਬਰ 5 ‘ਚ ਹੋਇਆ ਹੰਗਾਮਾ ਦੇਰ ਰਾਤ ਦੋਵਾਂ ਧਿਰਾਂ ਵਿਚਾਲੇ ਹੋਇਆ ਰਾਜ਼ੀਨਾਮਾ, CCTC ਨੇ ਪੁਲਿਸ ਕੋਲੋਂ ਸ਼ਿਕਾਇਤ ਲਈ ਵਾਪਸ ਅੰਮ੍ਰਿਤਸਰ (30 ਜੂਨ, 2026): ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਬੀਤੀ ਕੱਲ੍ਹ ਸ਼ਾਮ ਟਿਕਟ ਚੈਕਿੰਗ ਨੂੰ ਲੈ ਕੇ ਬਿਨਾਂ ਟਿਕਟ ਯਾਤਰੀਆਂ ਅਤੇ ਰੇਲਵੇ ਦੇ ਚੀਫ਼ […]
By : Updated On: 30 Jun 2026 12:40:PM
ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਬਿਨਾਂ ਟਿਕਟ ਮੁਸਾਫ਼ਿਰਾਂ ਅਤੇ TT ਵਿਚਾਲੇ ਖ਼ੂਨੀ ਝੜਪ

ਗੁਰਦਾਸਪੁਰ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਸ਼ਰਧਾਲੂ; ਟਿਕਟ ਮੰਗਣ ‘ਤੇ ਕਮਰਾ ਨੰਬਰ 5 ‘ਚ ਹੋਇਆ ਹੰਗਾਮਾ

ਦੇਰ ਰਾਤ ਦੋਵਾਂ ਧਿਰਾਂ ਵਿਚਾਲੇ ਹੋਇਆ ਰਾਜ਼ੀਨਾਮਾ, CCTC ਨੇ ਪੁਲਿਸ ਕੋਲੋਂ ਸ਼ਿਕਾਇਤ ਲਈ ਵਾਪਸ

ਅੰਮ੍ਰਿਤਸਰ (30 ਜੂਨ, 2026):

ਇਸ਼ਤਿਹਾਰ

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਬੀਤੀ ਕੱਲ੍ਹ ਸ਼ਾਮ ਟਿਕਟ ਚੈਕਿੰਗ ਨੂੰ ਲੈ ਕੇ ਬਿਨਾਂ ਟਿਕਟ ਯਾਤਰੀਆਂ ਅਤੇ ਰੇਲਵੇ ਦੇ ਚੀਫ਼ ਕਾਰਸ਼ੀਅਲ ਟਿਕਟ ਚੈਕਰ (CCTC/TT) ਵਿਚਕਾਰ ਜ਼ਬਰਦਸਤ ਬਹਿਸਬਾਜ਼ੀ ਅਤੇ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹੰਗਾਮਾ ਸਟੇਸ਼ਨ ਦੇ ਕਮਰਾ ਨੰਬਰ 5 ਵਿੱਚ ਹੋਇਆ, ਜਿੱਥੇ ਗੱਲ ਇੰਨੀ ਵਧ ਗਈ ਕਿ ਮਾਰਕੁੱਟ ਦੌਰਾਨ ਟੇਬਲ ਦਾ ਸ਼ੀਸ਼ਾ ਟੁੱਟ ਗਿਆ ਅਤੇ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋ ਗਏ।

ਕੀ ਸੀ ਪੂਰਾ ਮਾਮਲਾ?

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬੀਤੇ ਕੱਲ੍ਹ ਸ਼ਾਮ ਕਰੀਬ 8:30 ਵਜੇ ਵਾਪਰੀ। ਗੁਰਦਾਸਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਅਤੇ ਉਸ ਦੇ ਤਿੰਨ ਸਾਥੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਰੇਲਗੱਡੀ ਰਾਹੀਂ ਅੰਮ੍ਰਿਤਸਰ ਆਏ ਸਨ। ਜਦੋਂ ਉਹ ਸਟੇਸ਼ਨ ‘ਤੇ ਪਹੁੰਚੇ ਤਾਂ ਉੱਥੇ ਤਾਇਨਾਤ ਰੇਲਵੇ ਅਧਿਕਾਰੀ (CCTC) ਰਾਜਬਿੰਦਰ ਨੇ ਉਨ੍ਹਾਂ ਨੂੰ ਰੋਕ ਕੇ ਟਿਕਟ ਦਿਖਾਉਣ ਲਈ ਕਿਹਾ।

ਯਾਤਰੀਆਂ ਕੋਲ ਟਿਕਟ ਨਾ ਹੋਣ ਕਰਕੇ ਰੇਲਵੇ ਸਟਾਫ਼ ਉਨ੍ਹਾਂ ਨੂੰ ਪੁੱਛਗਿੱਛ ਅਤੇ ਕਾਰਵਾਈ ਲਈ ਕਮਰਾ ਨੰਬਰ 5 ਵਿੱਚ ਲੈ ਗਿਆ। ਉੱਥੇ ਸਵਾਲ-ਜਵਾਬ ਦੌਰਾਨ ਦੋਵਾਂ ਧਿਰਾਂ ਵਿੱਚ ਤਕਰਾਰ ਸ਼ੁਰੂ ਹੋ ਗਈ, ਜਿਸ ਨੇ ਕੁਝ ਹੀ ਦੇਰ ਵਿੱਚ ਖ਼ੂਨੀ ਝੜਪ ਦਾ ਰੂਪ ਧਾਰਨ ਕਰ ਲਿਆ। ਇਸ ਹੱਥੋਪਾਈ ਦੌਰਾਨ ਕਮਰੇ ਵਿੱਚ ਪਏ ਇੱਕ ਟੇਬਲ ਦਾ ਕੱਚ (ਸ਼ੀਸ਼ਾ) ਟੁੱਟ ਗਿਆ, ਜਿਸ ਦੇ ਟੁਕੜੇ ਲੱਗਣ ਕਾਰਨ ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ ਹੋ ਗਏ।

ਦੇਰ ਰਾਤ ਹੋਇਆ ਰਾਜ਼ੀਨਾਮਾ

ਘਟਨਾ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਹੜਕੰਪ ਮਚ ਗਿਆ ਅਤੇ ਮਾਮਲਾ ਰੇਲਵੇ ਪੁਲਿਸ ਤੱਕ ਪਹੁੰਚਿਆ। ਹਾਲਾਂਕਿ, ਮਾਮਲੇ ਦੀ ਗੰਭੀਰਤਾ ਅਤੇ ਆਪਸੀ ਗਲਤਫ਼ਹਿਮੀ ਨੂੰ ਦੇਖਦੇ ਹੋਏ ਦੇਰ ਰਾਤ ਦੋਵਾਂ ਧਿਰਾਂ ਨੇ ਬੈਠ ਕੇ ਗੱਲਬਾਤ ਕੀਤੀ ਅਤੇ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਕਰ ਲਿਆ। ਸਮਝੌਤਾ ਹੋਣ ਤੋਂ ਬਾਅਦ CCTC ਰਾਜਬਿੰਦਰ ਨੇ ਰੇਲਵੇ ਪੁਲਿਸ (GRP) ਨੂੰ ਦਿੱਤੀ ਆਪਣੀ ਸ਼ਿਕਾਇਤ/ਦਰਖ਼ਾਸਤ ਵਾਪਸ ਲੈ ਲਈ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।

Read Latest News and Breaking News at Daily Post TV, Browse for more News

Ad
Ad

Punjab District News