Banner
Banner

ਰੋਮਾਂਚ ਮਹਾਜਨ ਦਾ ਅੰਤਿਮ ਸਸਕਾਰ, ਮਾਂ ਨੇ ਸੇਹਰਾ ਬੰਨ੍ਹ ਕੇ ਦਿੱਤੀ ਵਿਦਾਈ, ਪੂਰੇ ਇਲਾਕੇ ‘ਚ ਸੋਗ ਦੀ ਲਹਿਰ

Romanch Mahajan Last rites; ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵਾਪਰੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪਠਾਨਕੋਟ ਦੇ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦਾ ਸੋਮਵਾਰ ਨੂੰ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਘਟਨਾ ਕਾਰਨ ਪੂਰੇ ਪਠਾਨਕੋਟ ਸ਼ਹਿਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਅੰਤਿਮ ਸਸਕਾਰ ਵਿੱਚ ਸ਼ਹਿਰ ਦੇ ਕਈ ਰਾਜਨੀਤਿਕ ਆਗੂਆਂ ਦੇ ਨਾਲ-ਨਾਲ […]
Jaspreet Singh
By : Updated On: 22 Jun 2026 21:34:PM
ਰੋਮਾਂਚ ਮਹਾਜਨ ਦਾ ਅੰਤਿਮ ਸਸਕਾਰ, ਮਾਂ ਨੇ ਸੇਹਰਾ ਬੰਨ੍ਹ ਕੇ ਦਿੱਤੀ ਵਿਦਾਈ, ਪੂਰੇ ਇਲਾਕੇ ‘ਚ ਸੋਗ ਦੀ ਲਹਿਰ

Romanch Mahajan Last rites; ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵਾਪਰੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪਠਾਨਕੋਟ ਦੇ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦਾ ਸੋਮਵਾਰ ਨੂੰ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਘਟਨਾ ਕਾਰਨ ਪੂਰੇ ਪਠਾਨਕੋਟ ਸ਼ਹਿਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਅੰਤਿਮ ਸਸਕਾਰ ਵਿੱਚ ਸ਼ਹਿਰ ਦੇ ਕਈ ਰਾਜਨੀਤਿਕ ਆਗੂਆਂ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਪਹੁੰਚੇ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ।

ਦੱਸਣਯੋਗ ਹੈ ਕਿ ਪਠਾਨਕੋਟ ਦੀ ਇੰਦਿਰਾ ਕਾਲੋਨੀ ਦਾ ਰਹਿਣ ਵਾਲਾ ਰੋਮਾਂਚ ਮਹਾਜਨ ਆਪਣੇ ਮਾਤਾ-ਪਿਤਾ ਅਤੇ ਛੋਟੇ ਭਰਾ ਨਾਲ ਅਮਰੀਕਾ ਗਿਆ ਸੀ। ਪਰਿਵਾਰ ਦਾ 15 ਦਿਨਾਂ ਦਾ ਟੂਰ ਪ੍ਰੋਗਰਾਮ ਸੀ, ਜੋ ਨਿਊਯਾਰਕ ਦੇ ਪ੍ਰਸਿੱਧ ਸੈਂਟਰਲ ਪਾਰਕ ਵਿੱਚ ਵਾਪਰੇ ਹਾਦਸੇ ਦੀ ਭੇਟ ਚੜ੍ਹ ਗਿਆ।

17-18 ਜੂਨ ਨੂੰ ਹੋਈ ਸੀ ਮੌਤ, 5 ਦਿਨ ਬਾਅਦ ਪਹੁੰਚੀ ਲਾਸ਼

ਹਾਦਸਾ ਭਾਰਤੀ ਸਮੇਂ ਅਨੁਸਾਰ 15-16 ਜੂਨ ਦੀ ਰਾਤ ਨੂੰ ਵਾਪਰਿਆ ਸੀ। ਗੰਭੀਰ ਰੂਪ ਵਿੱਚ ਜ਼ਖ਼ਮੀ ਰੋਮਾਂਚ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ 17-18 ਦੀ ਰਾਤ ਨੂੰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲਾਸ਼ ਐਤਵਾਰ ਰਾਤ ਅੰਮ੍ਰਿਤਸਰ ਏਅਰਪੋਰਟ ਰਾਹੀਂ ਪਠਾਨਕੋਟ ਲਿਆਂਦੀ ਗਈ ਅਤੇ ਸੋਮਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਹੁਣ ਜਾਣੋ ਪੂਰਾ ਮਾਮਲਾ

ਰੋਮਾਂਚ ਮਹਾਜਨ ਆਪਣੇ ਪਰਿਵਾਰ ਨਾਲ 14 ਜੂਨ ਨੂੰ ਪਠਾਨਕੋਟ ਤੋਂ ਅਮਰੀਕਾ ਸੈਰ ਲਈ ਗਿਆ ਸੀ। ਪਰਿਵਾਰ ਦਾ 15 ਦਿਨਾਂ ਦਾ ਟੂਰ ਸੀ। 2-3 ਦਿਨ ਘੁੰਮਣ ਤੋਂ ਬਾਅਦ ਉਹ ਆਪਣੀ ਭੂਆ ਦੇ ਘਰ ਜਾਣ ਵਾਲੇ ਸਨ, ਪਰ ਉਸ ਤੋਂ ਪਹਿਲਾਂ ਹੀ ਹਾਦਸਾ ਹੋ ਗਿਆ।

ਨਿਊਯਾਰਕ ਪੁਲਿਸ ਮੁਤਾਬਕ, ਪਰਿਵਾਰ ਸੈਂਟਰਲ ਪਾਰਕ ਵਿੱਚ ਪਰੰਪਰਾਗਤ ਘੋੜਾ-ਗੱਡੀ ਵਿੱਚ ਸੈਰ ਕਰ ਰਿਹਾ ਸੀ। ਇਸ ਦੌਰਾਨ ਚੈਰੀ ਹਿੱਲ ਇਲਾਕੇ ਨੇੜੇ ਘੋੜਾ ਅਚਾਨਕ ਡਰ ਕੇ ਬੇਕਾਬੂ ਹੋ ਗਿਆ ਅਤੇ ਤੇਜ਼ੀ ਨਾਲ ਦੌੜ ਪਿਆ। ਬੱਗੀ ਦੂਜੀ ਗੱਡੀ ਨਾਲ ਟਕਰਾ ਗਈ ਅਤੇ ਪਲਟ ਗਈ, ਜਿਸ ਨਾਲ ਰੋਮਾਂਚ ਸੜਕ ‘ਤੇ ਡਿੱਗ ਪਿਆ ਅਤੇ ਉਸ ਦੇ ਸਿਰ ਵਿੱਚ ਗੰਭੀਰ ਚੋਟ ਲੱਗੀ।

ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਰੋਮਾਂਚ ਨੇ ਖੁਦ ਵੀ ਛਾਲ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਇੰਟਰਨਲ ਬਲੀਡਿੰਗ ਕਾਰਨ ਉਸ ਦੀ ਮੌਤ ਹੋ ਗਈ।

Read Latest News and Breaking News at Daily Post TV, Browse for more News

Ad
Ad