Banner

ਪੰਜਾਬ ਪੁਲਿਸ ਨੂੰ ਮਿਲੇਗਾ ਨਵਾਂ ਰੈਗੂਲਰ DGP! UPSC ਨੇ ਭੇਜਿਆ 3 ਅਧਿਕਾਰੀਆਂ ਦਾ ਪੈਨਲ

Punjab Breaking News; ਪੰਜਾਬ ਪੁਲਿਸ ਦੇ ਨਵੇਂ ਰੈਗੂਲਰ ਡੀਜੀਪੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਪੰਜਾਬ ਸਰਕਾਰ ਨੂੰ ਡੀਜੀਪੀ ਅਹੁਦੇ ਲਈ ਸ਼ਾਰਟਲਿਸਟ ਕੀਤੇ ਗਏ ਤਿੰਨ ਸੀਨੀਅਰ IPS ਅਧਿਕਾਰੀਆਂ ਦਾ ਪੈਨਲ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ UPSC ਵੱਲੋਂ ਭੇਜੇ ਗਏ ਪੈਨਲ ਵਿੱਚ ਤਿੰਨ ਨਾਮ ਸ਼ਾਮਿਲ ਹਨ। ਪੈਨਲ ਵਿੱਚ […]
Jaspreet Singh
By : Updated On: 09 Jul 2026 21:00:PM
ਪੰਜਾਬ ਪੁਲਿਸ ਨੂੰ ਮਿਲੇਗਾ ਨਵਾਂ ਰੈਗੂਲਰ DGP! UPSC ਨੇ ਭੇਜਿਆ 3 ਅਧਿਕਾਰੀਆਂ ਦਾ ਪੈਨਲ

Punjab Breaking News; ਪੰਜਾਬ ਪੁਲਿਸ ਦੇ ਨਵੇਂ ਰੈਗੂਲਰ ਡੀਜੀਪੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਪੰਜਾਬ ਸਰਕਾਰ ਨੂੰ ਡੀਜੀਪੀ ਅਹੁਦੇ ਲਈ ਸ਼ਾਰਟਲਿਸਟ ਕੀਤੇ ਗਏ ਤਿੰਨ ਸੀਨੀਅਰ IPS ਅਧਿਕਾਰੀਆਂ ਦਾ ਪੈਨਲ ਭੇਜ ਦਿੱਤਾ ਹੈ।

ਸੂਤਰਾਂ ਮੁਤਾਬਕ UPSC ਵੱਲੋਂ ਭੇਜੇ ਗਏ ਪੈਨਲ ਵਿੱਚ ਤਿੰਨ ਨਾਮ ਸ਼ਾਮਿਲ ਹਨ। ਪੈਨਲ ਵਿੱਚ ਪਹਿਲੇ ਨੰਬਰ ‘ਤੇ ਸਰਦ ਸੱਤਿਆ ਚੌਹਾਨ, ਦੂਜੇ ਨੰਬਰ ‘ਤੇ ਹਰਪ੍ਰੀਤ ਸਿੰਘ ਸਿੱਧੂ ਅਤੇ ਤੀਜੇ ਨੰਬਰ ‘ਤੇ ਮੌਜੂਦਾ ਡੀਜੀਪੀ ਗੌਰਵ ਯਾਦਵ ਦਾ ਨਾਮ ਸ਼ਾਮਿਲ ਹੈ।

ਹੁਣ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਨਾਮ ‘ਤੇ ਅੰਤਿਮ ਫੈਸਲਾ ਲਿਆ ਜਾਵੇਗਾ। ਇਸ ਤੋਂ ਬਾਅਦ ਪੰਜਾਬ ਨੂੰ ਰੈਗੂਲਰ ਡੀਜੀਪੀ ਮਿਲਣ ਦਾ ਰਾਹ ਸਾਫ਼ ਹੋ ਜਾਵੇਗਾ।

ਦੱਸ ਦਈਏ ਕਿ ਪੰਜਾਬ ਪੁਲਿਸ ਵਿੱਚ ਪੱਕੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਪ੍ਰਕਿਰਿਆ ਚੱਲ ਰਹੀ ਸੀ। UPSC ਵੱਲੋਂ ਪੈਨਲ ਭੇਜੇ ਜਾਣ ਤੋਂ ਬਾਅਦ ਹੁਣ ਨਵੇਂ ਡੀਜੀਪੀ ਦੇ ਨਾਮ ਦਾ ਐਲਾਨ ਜਲਦ ਹੋਣ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad