Journalism Of Hope
BREAKING NEWS
ਵੱਡੀ ਖ਼ਬਰ! ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫਾ.... NEET ਪੇਪਰ ਲੀਕ ਮਾਮਲਾ: NTA ਨੇ 47 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ, ਦਰਜ ਹੋਵੇਗਾ ਕ੍ਰਿਮਿਨਲ ਕੇਸ....ਪੰਜਾਬ ਕਾਂਗਰਸ ‘ਚ ਫਿਰ ਕਲੇਸ਼! ਸਾਬਕਾ CM ਚੰਨੀ ਵੱਲੋਂ ਅਸਤੀਫ਼ੇ ਦੀ ਤਿਆਰੀ?...... NEET ਪੇਪਰ ਲੀਕ ਮਾਮਲੇ ‘ਤੇ ਕੇਂਦਰ ਦਾ ਵੱਡਾ ਫੈਸਲਾ, ਦੋਸ਼ੀਆਂ ਲਈ 10 ਸਾਲ ਦੀ ਸਜ਼ਾ ਤੇ 10 ਕਰੋੜ ਰੁਪਏ ਜੁਰਮਾਨਾ....

Breaking News : Himachal Pradesh ਦੇ ਮਨੀਕਰਨ ‘ਚ ਵੱਡਾ ਹਾਦਸਾ, ਵਾਹਨਾਂ ‘ਤੇ ਡਿੱਗਿਆ ਦਰੱਖਤ

Himachal Pradesh : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਮਨੀਕਰਨ ਵਿੱਚ ਗੁਰਦੁਆਰੇ ਦੇ ਨੇੜੇ ਇੱਕ ਵੱਡਾ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀ ਮਲਬਾ ਹਟਾ […]
Nishant Malyan
By : Updated On: 30 Mar 2025 19:36:PM
Breaking News : Himachal Pradesh ਦੇ ਮਨੀਕਰਨ ‘ਚ ਵੱਡਾ ਹਾਦਸਾ, ਵਾਹਨਾਂ ‘ਤੇ ਡਿੱਗਿਆ ਦਰੱਖਤ

Himachal Pradesh : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਮਨੀਕਰਨ ਵਿੱਚ ਗੁਰਦੁਆਰੇ ਦੇ ਨੇੜੇ ਇੱਕ ਵੱਡਾ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀ ਮਲਬਾ ਹਟਾ ਰਹੇ ਹਨ ਅਤੇ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ। ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦਾ ਸ਼ੱਕ ਹੈ।

ਇਸ਼ਤਿਹਾਰ

ਜ਼ਮੀਨ ਖਿਸਕਣ ਦੌਰਾਨ ਪਹਾੜੀ ਤੋਂ ਤੇਜ਼ ਰਫਤਾਰ ਨਾਲ ਜਾ ਰਿਹਾ ਮਲਬਾ ਹੇਠਾਂ ਡਿੱਗ ਕੇ ਦਰੱਖਤ ਨਾਲ ਟਕਰਾ ਗਿਆ। ਝਟਕੇ ਨਾਲ ਦਰੱਖਤ ਉੱਖੜ ਕੇ ਸੜਕ ‘ਤੇ ਡਿੱਗ ਗਿਆ, ਜਿਸ ਦੇ ਹੇਠਾਂ ਕਈ ਲੋਕ ਬੈਠੇ ਸਨ। ਇਸ ਹਾਦਸੇ ਵਿੱਚ ਇੱਕ ਰੇਹੜੀ ਵਾਲੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ ਦੋ ਵਿਅਕਤੀ ਸੂਮੋ ਕਾਰ ‘ਚ ਸਵਾਰ ਸਨ, ਜਦਕਿ ਤਿੰਨ ਹੋਰ ਸੈਲਾਨੀ ਸਨ ਜੋ ਮੌਕੇ ‘ਤੇ ਹੀ ਦੱਬ ਗਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਕੁੱਲੂ ਦੇ ਏਡੀਐਮ ਅਸ਼ਵਨੀ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News