Banner
Banner

ਗੈਂਗਸਟਰ ਦੀ ਪਤਨੀ ਕੰਚਨਪ੍ਰੀਤ ਦੀ ਗ੍ਰਿਫਤਾਰੀ ਨਾਲ ਵੱਡੇ ਖੁਲਾਸੇ ਹੋਣਗੇ: ਕੁਲਦੀਪ ਧਾਲੀਵਾਲ ਦਾ ਤਿੱਖਾ ਹਮਲਾ

Latest News: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਗੈਂਗਸਟਰ ਅੰਮ੍ਰਿਤਪਾਲ ਬਾਠ ਦੀ ਪਤਨੀ ਕੰਚਨਪ੍ਰੀਤ ਦੀ ਗ੍ਰਿਫਤਾਰੀ ਨੂੰ ਵੱਡੀ ਕਾਰਵਾਈ ਕਹਿੰਦੇ ਹੋਏ ਦਾਅਵਾ ਕੀਤਾ ਕਿ ਇਸ ਮਾਮਲੇ ਨਾਲ ਕਈ ਗੰਭੀਰ ਰਾਜਨੀਤਿਕ ਰਾਜ਼ ਖੁਲ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਅਨੁਸਾਰ ਅਕਾਲੀ ਦਲ ਦੀਆਂ ਰਣਨੀਤੀਆਂ ਅਤੇ […]
Khushi
By : Updated On: 29 Nov 2025 15:35:PM
ਗੈਂਗਸਟਰ ਦੀ ਪਤਨੀ ਕੰਚਨਪ੍ਰੀਤ ਦੀ ਗ੍ਰਿਫਤਾਰੀ ਨਾਲ ਵੱਡੇ ਖੁਲਾਸੇ ਹੋਣਗੇ: ਕੁਲਦੀਪ ਧਾਲੀਵਾਲ ਦਾ ਤਿੱਖਾ ਹਮਲਾ

Latest News: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਗੈਂਗਸਟਰ ਅੰਮ੍ਰਿਤਪਾਲ ਬਾਠ ਦੀ ਪਤਨੀ ਕੰਚਨਪ੍ਰੀਤ ਦੀ ਗ੍ਰਿਫਤਾਰੀ ਨੂੰ ਵੱਡੀ ਕਾਰਵਾਈ ਕਹਿੰਦੇ ਹੋਏ ਦਾਅਵਾ ਕੀਤਾ ਕਿ ਇਸ ਮਾਮਲੇ ਨਾਲ ਕਈ ਗੰਭੀਰ ਰਾਜਨੀਤਿਕ ਰਾਜ਼ ਖੁਲ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਅਨੁਸਾਰ ਅਕਾਲੀ ਦਲ ਦੀਆਂ ਰਣਨੀਤੀਆਂ ਅਤੇ ਉਸਦੀ ਛੁਪੀ ਭੂਮਿਕਾ ਹੁਣ ਬੇਨਕਾਬ ਹੋ ਰਹੀ ਹੈ।

ਧਾਲੀਵਾਲ ਨੇ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਪੰਜਾਬ ਵਿੱਚ ਆਪਣੀ ਰਾਜਨੀਤਿਕ ਹੋਂਦ ਖੋ ਬੈਠਿਆ ਹੈ ਅਤੇ ਹੁਣ ਗੈਂਗਸਟਰਾਂ ਦੇ ਸਹਾਰੇ ਆਪਣੀ ਜ਼ਮੀਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ “ਅਕਾਲੀ ਦਲ ਨੇ ਗੈਂਗਸਟਰਾਂ ਨੂੰ ਸਹਾਰਾ ਦਿੱਤਾ ਅਤੇ ਗੈਂਗਸਟਰਾਂ ਨੇ ਅਕਾਲੀ ਦਲ ਨੂੰ। ਪਾਰਟੀ ਚਾਹੁੰਦੀ ਹੈ ਕਿ ਇਹਨਾਂ ਰਾਹੀਂ ਪੰਜਾਬ ਵਿੱਚ ਆਪਣੀ ਪਕੜ ਬਣਾਈ ਜਾਵੇ, ਪਰ ਪੰਜਾਬ ਦੇ ਲੋਕ ਅਜਿਹਿਆਂ ਨੂੰ ਕਦੇ ਕਬੂਲ ਨਹੀਂ ਕਰਨਗੇ।”

ਉਨ੍ਹਾਂ ਕੰਚਨਪ੍ਰੀਤ ਬਾਰੇ ਕਿਹਾ ਕਿ ਉਸਨੂੰ “ਇੱਕ ਧਾਰਮਿਕ ਸਿਪਾਹੀ ਦੀ ਧੀ” ਕਿਹਾ ਜਾਂਦਾ ਹੈ ਪਰ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਉਹ ਇੱਕ ਬਦਨਾਮ ਗੈਂਗਸਟਰ ਦੀ ਪਤਨੀ ਹੈ। ਧਾਲੀਵਾਲ ਨੇ ਸੁਖਬੀਰ ਬਾਦਲ ਤੋਂ ਸਵਾਲ ਕੀਤਾ ਕਿ ਕੰਚਨਪ੍ਰੀਤ ਵਿਦੇਸ਼ ਤੋਂ ਪੰਜਾਬ ਕਿਵੇਂ ਆਈ, ਤਰਨਤਾਰਨ ਉਪ ਚੋਣ ਦੌਰਾਨ ਲੋਕਾਂ ਨੂੰ ਕਿਵੇਂ ਧਮਕਾਇਆ ਗਿਆ ਅਤੇ ਕਿਵੇਂ ਫੋਨ ‘ਤੇ ਧਮਕੀਆਂ ਦੇ ਕੇ ਵੋਟਾਂ ਮੰਗੀਆਂ ਗਈਆਂ।

AAP ਵਿਧਾਇਕ ਨੇ ਦੱਸਿਆ ਕਿ ਗੈਂਗਸਟਰ ਅੰਮ੍ਰਿਤਪਾਲ ਬਾਠ ਉੱਤੇ 2013 ਤੋਂ 2024 ਤੱਕ ਕਤਲ, ਲੁੱਟ, ਖੋਹ ਆਦਿ ਦੇ ਕਈ ਗੰਭੀਰ ਮਾਮਲੇ ਦਰਜ ਹਨ। “ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਬਣਾਉਣ ਲਈ ਪੰਜਾਬ ਦੇ ਨੌਜਵਾਨ ਪੁੱਤਰਾਂ ਨੂੰ ਗੈਂਗਸਟਰ ਬਣਾਇਆ,” ਧਾਲੀਵਾਲ ਨੇ ਕਿਹਾ।

AAP ਦੀ ਸਖ਼ਤ ਚੇਤਾਵਨੀ

AAP ਵਿਧਾਇਕ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜੇ ਗੈਂਗਸਟਰਾਂ ਦਾ ਸਾਥ ਦੇਵੇਗੀ, ਸਰਕਾਰ ਉਸ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਉਨ੍ਹਾਂ ਸਪਸ਼ਟ ਕੀਤਾ:

“ਪੰਜਾਬ ਵਿੱਚ ਕਾਨੂੰਨ ਤੋੜਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਨਾ ਧਮਕੀਆਂ ਚੱਲਣ ਦੇਵਾਂਗੇ, ਨਾ ਗੈਂਗਸਟਰਵਾਦ ਨੂੰ ਵਧਣ ਦਿੱਤਾ ਜਾਵੇਗਾ।”

ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਦੌਰਾਨ ਕੰਚਨਪ੍ਰੀਤ ਵਿਰੁੱਧ ਵੋਟਰਾਂ ਨੂੰ ਡਰਾਉਣ ਦੀਆਂ ਸ਼ਿਕਾਇਤਾਂ ਬਹੁਤ ਗੰਭੀਰ ਹਨ ਅਤੇ ਸਰਕਾਰ ਇਹ ਯਕੀਨੀ ਬਣਾਏਗੀ ਕਿ ਗੈਂਗਸਟਰ ਰਾਜਨੀਤੀ ਨੂੰ ਪ੍ਰਭਾਵਿਤ ਨਾ ਕਰ ਸਕਣ।

Read Latest News and Breaking News at Daily Post TV, Browse for more News

Ad
Ad