Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

ਹਰਿਆਣਾ ’ਚ 12ਵੀਂ ਬੋਰਡ ਇਮਤਿਹਾਨ: ਨੂਹ ਅਤੇ ਪੁਨਹਾਨਾ ’ਚ ਪਹਲੇ ਦਿਨ ਹੀ ਪੇਪਰ ਲੀਕ

Haryana Papers leake : ਹਰਿਆਣਾ ’ਚ ਅੱਜ (27 ਫਰਵਰੀ) ਤੋਂ 12ਵੀਂ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਈ, ਪਰ ਪਹਿਲੇ ਹੀ ਦਿਨ ਨੂਹ ਅਤੇ ਪੁਨਹਾਨਾ ’ਚ ਇੰਗਲਿਸ਼ ਦਾ ਪੇਪਰ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ। ਨੂਹ ’ਚ ਇਮਤਿਹਾਨ ਸ਼ੁਰੂ ਹੋਣ ਦੇ ਅੱਧੇ ਘੰਟੇ ਵਿੱਚ ਹੀ ਪ੍ਰਸ਼ਨ-ਪੱਤਰ ਬਾਹਰ ਆ ਗਿਆ। ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ […]
Nishant Malyan
By : Updated On: 27 Feb 2025 16:04:PM
ਹਰਿਆਣਾ ’ਚ 12ਵੀਂ ਬੋਰਡ ਇਮਤਿਹਾਨ: ਨੂਹ ਅਤੇ ਪੁਨਹਾਨਾ ’ਚ ਪਹਲੇ ਦਿਨ ਹੀ ਪੇਪਰ ਲੀਕ

Haryana Papers leake : ਹਰਿਆਣਾ ’ਚ ਅੱਜ (27 ਫਰਵਰੀ) ਤੋਂ 12ਵੀਂ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਈ, ਪਰ ਪਹਿਲੇ ਹੀ ਦਿਨ ਨੂਹ ਅਤੇ ਪੁਨਹਾਨਾ ’ਚ ਇੰਗਲਿਸ਼ ਦਾ ਪੇਪਰ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ। ਨੂਹ ’ਚ ਇਮਤਿਹਾਨ ਸ਼ੁਰੂ ਹੋਣ ਦੇ ਅੱਧੇ ਘੰਟੇ ਵਿੱਚ ਹੀ ਪ੍ਰਸ਼ਨ-ਪੱਤਰ ਬਾਹਰ ਆ ਗਿਆ।

ਇਸ਼ਤਿਹਾਰ

ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ’ਚ ਸਪੱਸ਼ਟ ਦਿਖ ਰਿਹਾ ਹੈ ਕਿ ਕਿਸੇ ਵਿਅਕਤੀ ਨੇ ਸੈਂਟਰ ਦੇ ਅੰਦਰੋਂ ਪੇਪਰ ਬਾਹਰ ਸੁੱਟਿਆ, ਫਿਰ ਬਾਹਰ ਖੜ੍ਹੇ ਵਿਅਕਤੀ ਨੇ ਉਸ ਦੀ ਤਸਵੀਰ ਕੈਪਚਰ ਕਰਕੇ ਹੋਰ ਵਾਇਰਲ ਕਰ ਦਿੱਤੀ। ਇਸ ਨਾਲ ਨਕਲ ਕਰਨ ਵਾਲਿਆਂ ਨੂੰ ਵੱਡੀ ਸਹੂਲਤ ਮਿਲੀ।

ਪੁਨਹਾਨਾ ’ਚ ਵੀ ਇਮਤਿਹਾਨ ਕੇਂਦਰਾਂ ਬਾਹਰ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਦੀ ਭੀੜ ਦੇਖਣ ਨੂੰ ਮਿਲੀ। ਪੁਨਹਾਨਾ ਦੇ ਮੌਡਰਨ ਸਕੂਲ ਅਤੇ ਗਰਲਜ਼ ਸਕੂਲ ਸਣੇ ਨੂਹ ਦੇ ਹੋਰ ਸਕੂਲਾਂ ’ਚ ਵੀ ਲੋਕਾਂ ਨੇ ਨਕਲ ਕਰਵਾਉਣ ਲਈ ਹਰ ਹਦ ਪਾਰ ਕਰ ਦਿੱਤੀ। ਪੁਲਿਸ ਨੇ ਕੁਝ ਥਾਵਾਂ ’ਤੇ ਨਕਲਚੀਆਂ ਨੂੰ ਭਗਾਉਣ ਦੀ ਕੋਸ਼ਿਸ਼ ਕੀਤੀ, ਪਰ ਬਹੁਤੇ ਕੇਂਦਰਾਂ ’ਚ ਨਕਲ ਆਮ ਦਿੱਖੀ।

ਨਕਲ ਕਰਵਾਉਣ ਲਈ ਲੋਕ ਇਮਤਿਹਾਨ ਕੇਂਦਰਾਂ ਦੀਆਂ ਕੰਧਾਂ ’ਤੇ ਚੜ੍ਹ ਗਏ। ਇਹ ਸਭ ਦੱਸਦਾ ਹੈ ਕਿ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੱਕੇ ਪ੍ਰਬੰਧ ਨਹੀਂ ਕੀਤੇ ਗਏ ਸਨ। ਪੇਪਰ ਦੁਪਹਿਰ 12:30 ਵਜੇ ਸ਼ੁਰੂ ਹੋਇਆ ਸੀ ਅਤੇ 3:30 ਵਜੇ ਤੱਕ ਚਲਿਆ।

Read Latest News and Breaking News at Daily Post TV, Browse for more News

Ad
Ad

Punjab District News