Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

Moga ‘ਚ ਪ੍ਰਵਾਸੀ ਮਜ਼ਦੂਰਾਂ ’ਤੇ ਗੋਲੀਆਂ ਚਲਾਉਣ ਵਾਲੇ 2 ਬਦਮਾਸ਼ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ

Moga Firing News: ਮੋਗਾ ਦੇ ਜੀਰਾ ਰੋਡ ‘ਤੇ ਪ੍ਰਵਾਸੀ ਮਜ਼ਦੂਰਾਂ ‘ਤੇ ਗੋਲੀਆਂ ਚਲਾਉਣ ਵਾਲੇ 2 ਬਦਮਾਸ਼ਾਂ ਦਾ ਮੋਗਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। ਮੋਗਾ ਪੁਲਿਸ ਅਤੇ ਸੀਆਈਏ ਸਟਾਫ ਦੇ ਸਾਂਝੇ ਆਪਰੇਸ਼ਨ ਦੌਰਾਨ 2 ਸ਼ੂਟਰ ਜ਼ਖਮੀ ਹੋਏ ਹਨ। ਪੁਲਿਸ ਨੇ ਮੁਕਾਬਲੇ ਦੌਰਾਨ ਦੋਵੇਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਆਰੋਪੀਆਂ ਕੋਲੋਂ ਹਥਿਆਰ ਵੀ ਬਰਾਮਦ […]
Nishant Malyan
By : Updated On: 15 Feb 2026 12:44:PM
Moga ‘ਚ ਪ੍ਰਵਾਸੀ ਮਜ਼ਦੂਰਾਂ ’ਤੇ ਗੋਲੀਆਂ ਚਲਾਉਣ ਵਾਲੇ 2 ਬਦਮਾਸ਼ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ

Moga Firing News: ਮੋਗਾ ਦੇ ਜੀਰਾ ਰੋਡ ‘ਤੇ ਪ੍ਰਵਾਸੀ ਮਜ਼ਦੂਰਾਂ ‘ਤੇ ਗੋਲੀਆਂ ਚਲਾਉਣ ਵਾਲੇ 2 ਬਦਮਾਸ਼ਾਂ ਦਾ ਮੋਗਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। ਮੋਗਾ ਪੁਲਿਸ ਅਤੇ ਸੀਆਈਏ ਸਟਾਫ ਦੇ ਸਾਂਝੇ ਆਪਰੇਸ਼ਨ ਦੌਰਾਨ 2 ਸ਼ੂਟਰ ਜ਼ਖਮੀ ਹੋਏ ਹਨ। ਪੁਲਿਸ ਨੇ ਮੁਕਾਬਲੇ ਦੌਰਾਨ ਦੋਵੇਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਆਰੋਪੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਇਸ਼ਤਿਹਾਰ

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮੋਗਾ ਦੇ ਜੀਰਾ ਰੋਡ ‘ਤੇ ਖਾਣਾ ਖਾਣ ਜਾ ਰਹੇ 2 ਪ੍ਰਵਾਸੀ ਮਜ਼ਦੂਰਾਂ ‘ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ ਸੀ। ਗੋਲੀਬਾਰੀ ਦੌਰਾਨ ਦੋ ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਮੋਗਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੋਂ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਪੁਲਿਸ ਨੇ ਗੋਲੀਬਾਰੀ ਦੇ ਸੰਬੰਧ ਵਿਚ ਅਣ-ਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਅੱਜ ਪੁਲਿਸ ਨੇ ਇਕ ਮੁਕਾਬਲੇ ਦੌਰਾਨ ਦੋ ਬਦਮਾਸ਼ਾਂ ਨੂੰ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।

ਮੁਕਾਬਲੇ ਦੌਰਾਨ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਸਿਵਲ ਹਸਪਤਾਲ ਲਿਆਂਦਾ ਹੈ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਭਾਈ ਥਾਣਾ ਸਦਰ ਦੇ ਬੰਗਾਲੀ ਪਿੰਡ ਦਾ ਰਹਿਣ ਵਾਲਾ ਜੋਬਨ ਪ੍ਰੀਤ ਸਿੰਘ ਆਪਣੇ ਦੋਸਤ ਅਕਾਸ਼ਦੀਪ ਸਿੰਘ ਵਾਸੀ ਥੰਮਣ ਵਾਲਾ ਨਾਲ ਮੋਟਰਸਾਈਕਲ ‘ਤੇ ਪਿੰਡ ਘੱਲਕਲਾਂ ਵਿਚ ਘੁੰਮ ਰਿਹਾ ਸੀ। ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਤੁਰੰਤ ਮੁਕਾਬਲੇ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਮੋਗਾ ਸਿਵਲ ਹਸਪਤਾਲ ਲਿਆਂਦਾ ਗਿਆ।

Read Latest News and Breaking News at Daily Post TV, Browse for more News

Ad
Ad

Punjab District News