Journalism Of Hope
BREAKING NEWS
ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਸੁਖਪਾਲ ਖਹਿਰਾ ਬਾਕੀ ਸੈਸ਼ਨ ਲਈ ਮੁਅੱਤਲ......ਪਰਵਿੰਦਰ ਝੋਟਾ ਕਤਲ ਮਾਮਲਾ: ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਤੀਜੀ ਮੀਟਿੰਗ ‘ਚ ਬਣੀ ਸਹਿਮਤੀ.....ਚੰਡੀਗੜ੍ਹ ਦੇ ਸਕੂਲਾਂ, ਪੰਜਾਬ ਸਕੱਤਰੇਤ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ.....ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ 6 ਮਹੀਨੇ ਦੀ ਕੈਦ......ਸਰਹੱਦ ’ਤੇ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਨਿੱਕਲਿਆ ਤਸਕਰਾਂ ਦਾ ਸਾਥੀ ! 23 ਖੇਪਾਂ ਕੀਤੀਆਂ ਹਾਸਲ.....ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਜਾਰੀ: ਸਾਂਝੀ ਤਾਲਮੇਲ ਕਮੇਟੀ ਨੇ ਲੁਧਿਆਣਾ ਵਿੱਚ ਸੱਦੀ ਮੀਟਿੰਗ.....ਪਰਵਿੰਦਰ ਝੋਟਾ ਦੀ ਪਤਨੀ ਨੂੰ ਮਾਨਸਾ ਤੋਂ MLA ਦੀ ਚੋਣ ਲੜਾਉਣ ਦੀ ਉੱਠੀ ਮੰਗ !....ਪਾਕਿਸਤਾਨ ’ਚ ਇੱਕ ਹੋਰ ਸਿੱਖ ਲੜਕੀ ਦਾ ਧਰਮ ਪਰਿਵਰਤਨ, ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਭਾਈਚਾਰੇ ’ਚ ਰੋਸ......

7 ਰੁਪਏ ਵਾਲੀਆਂ 200 ਟਿਕਟਾਂ ਨੇ ਬਣਾਇਆ ਇੱਕ ਹੋਰ ਲੱਖਪਤੀ

Latest News: ਰੋਪੜ ਵਿੱਚ ਕਿਸਮਤ ਨੇ ਇੱਕ ਵਾਰ ਫਿਰ ਮੁਸਕਰਾਇਆ ਹੈ। ਇੱਥੇ ਇੱਕ ਸਥਾਨਕ ਵਿਅਕਤੀ ਨੇ 7 ਰੁਪਏ ਦੀਆਂ 200 ਲਾਟਰੀ ਟਿਕਟਾਂ ਖਰੀਦੀਆਂ ਅਤੇ ਹੈਰਾਨੀਜਨਕ ਤੌਰ ‘ਤੇ ਸਭ 200 ਟਿਕਟਾਂ ਉੱਤੇ ਇਨਾਮ ਨਿਕਲ ਆਇਆ। ਇਸ ਨਾਲ ਜੇਤੂ ਦੀ ਕੁੱਲ ਰਕਮ 20 ਲੱਖ ਰੁਪਏ ਬਣ ਗਈ। ਪਹਿਲਾਂ ਵੀ ਨਿਕਲ ਚੁੱਕੇ ਹਨ ਵੱਡੇ ਇਨਾਮ ਇਸ ਤੋਂ ਪਹਿਲਾਂ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Latest News: ਰੋਪੜ ਵਿੱਚ ਕਿਸਮਤ ਨੇ ਇੱਕ ਵਾਰ ਫਿਰ ਮੁਸਕਰਾਇਆ ਹੈ। ਇੱਥੇ ਇੱਕ ਸਥਾਨਕ ਵਿਅਕਤੀ ਨੇ 7 ਰੁਪਏ ਦੀਆਂ 200 ਲਾਟਰੀ ਟਿਕਟਾਂ ਖਰੀਦੀਆਂ ਅਤੇ ਹੈਰਾਨੀਜਨਕ ਤੌਰ ‘ਤੇ ਸਭ 200 ਟਿਕਟਾਂ ਉੱਤੇ ਇਨਾਮ ਨਿਕਲ ਆਇਆ। ਇਸ ਨਾਲ ਜੇਤੂ ਦੀ ਕੁੱਲ ਰਕਮ 20 ਲੱਖ ਰੁਪਏ ਬਣ ਗਈ।

ਪਹਿਲਾਂ ਵੀ ਨਿਕਲ ਚੁੱਕੇ ਹਨ ਵੱਡੇ ਇਨਾਮ

ਇਸ ਤੋਂ ਪਹਿਲਾਂ, ਰੋਪੜ ਦੇ ਹੀ ਇੱਕ ਹੋਰ ਨਸੀਬ ਵਾਲੇ ਨੇ 100 ਟਿਕਟਾਂ ਖਰੀਦੀਆਂ ਸਨ, ਜਿਹਨਾਂ ਉੱਤੇ 10 ਹਜਾਰ ਰੁਪਏ ਪ੍ਰਤੀ ਟਿਕਟ ਇਨਾਮ ਲੱਗਿਆ ਸੀ। ਮੌਜੂਦਾ ਮਾਮਲੇ ਵਿੱਚ, 7 ਰੁਪਏ ਵਾਲੀਆਂ 200 ਟਿਕਟਾਂ ਨੇ ਇੱਕ ਹੋਰ ਵਿਅਕਤੀ ਨੂੰ ਰਾਤੋ–ਰਾਤ ਲੱਖਪਤੀ ਬਣਾ ਦਿੱਤਾ ਹੈ।

 ਜੇਤੂ ਵਿਅਕਤੀ ਨੇ ਰੱਖੀ ਆਪਣੀ ਪਹਿਚਾਣ ਗੁਪਤ

ਲਾਟਰੀ ਜੇਤੂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੀ ਪਛਾਣ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ।

 ਲਾਟਰੀ ਸਟਾਲ ਮਾਲਕ ਵੱਲੋਂ ਪੁਸ਼ਟੀ

ਸ੍ਰੀ ਰਾਧਾ ਲਾਟਰੀ ਸਟਾਲ, ਰੋਪੜ ਦੇ ਮਾਲਕ ਗੌਰਵ ਧਵਨ ਨੇ ਦੱਸਿਆ ਕਿ ਇੱਕ ਗ੍ਰਾਹਕ ਨੇ ਉਹਨਾਂ ਦੀ ਦੁਕਾਨ ਤੋਂ 7 ਰੁਪਏ ਦੀਆਂ 200 ਟਿਕਟਾਂ ਖਰੀਦੀਆਂ ਸਨ ਅਤੇ ਸਾਰੀਆਂ ਉੱਤੇ ਇਨਾਮ ਨਿਕਲਿਆ। ਉਹਨਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਜੇਤੂ ਨੂੰ ਸਾਰੀ ਰਕਮ ਦੀ ਪੇਮੈਂਟ ਕੀਤੀ ਜਾ ਚੁੱਕੀ ਹੈ।

 ਲੋਕਾਂ ਵਿੱਚ ਲਾਟਰੀ ਪ੍ਰਤੀ ਵਧਦਾ ਰੁਝਾਨ

ਰੋਪੜ ਵਿੱਚ ਲਗਾਤਾਰ ਨਿਕਲ ਰਹੇ ਵੱਡੇ ਇਨਾਮਾਂ ਕਾਰਨ ਲੋਕਾਂ ਦਾ ਰੁਝਾਨ ਲਾਟਰੀਆਂ ਵੱਲ ਕਾਫ਼ੀ ਵੱਧ ਰਿਹਾ ਹੈ ਅਤੇ ਹਰ ਦਿਨ ਕਿਸੇ ਨਾ ਕਿਸੇ ਦੀ ਕਿਸਮਤ ਚਮਕ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News