Journalism Of Hope
BREAKING NEWS
ਗੌਰਵ ਯਾਦਵ ਨੇ ਸੰਭਾਲਿਆ ਪੰਜਾਬ ਦੇ ਡੀਜੀਪੀ ਵੱਜੋਂ ਅਹੁਦਾ......ਪੰਜਾਬ ਸਰਕਾਰ ਦੀ SLP ’ਤੇ ਸੁਪਰੀਮ ਕੋਰਟ ’ਚ ਸੁਣਵਾਈ, ਜਸਟਿਸ ਸ਼ੀਲ ਨਾਗੂ ਸੁਣਵਾਈ ਤੋਂ ਹੋਏ ਵੱਖ.....CM ਦੇ OSD ਰਾਜਬੀਰ ਘੁੰਮਣ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ......ਡੀਏ ਬਕਾਏ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੇ ਮੰਗੀ ਮੁਆਫ਼ੀ: ਅਦਾਲਤ ਨੇ ਅਪਰਾਧਿਕ ਮਾਣਹਾਨੀ ਦਾ ਮਾਮਲਾ ਸਬੰਧਤ ਬੈਂਚ ਨੂੰ ਭੇਜਿਆ....ਬਲਵੰਤ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਦਾ ਕੇਂਦਰ ਨੇ ਕੀਤਾ ਵਿਰੋਧ.....ਇਜ਼ਰਾਈਲ ਵੱਲੋਂ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ.....ਨਾਨਾ ਪਾਟੇਕਰ ਦੇ ਦੇਹਾਂਤ ਮਾਮਲੇ ’ਚ ਗੋਆ ਪੁਲਿਸ ਨੇ ਕੇਸ ਕੀਤਾ ਦਰਜ, ਜਾਂਚ ਸ਼ੁਰੂ....UPI ਭੁਗਤਾਨ ’ਤੇ ਚਾਰਜ ਲਾਉਣ ਦਾ ਫ਼ੈਸਲਾ ਟਲਣ ਦੀ ਸੰਭਾਵਨਾ !........ਸੁਪਰੀਮ ਕੋਰਟ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਨੂੰ ਖੁੱਲ੍ਹੀ ਛੋਟ ਦੇਣ ਦੀ ਮੰਗ ਖਾਰਜ

ਭਾਰਤੀ ਮੂਲ ਦੀ ਨਵਨੀਤਮ ਪਿੱਲੈ ਨੂੰ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ

2026 Nobel Peace Prize to Navanethem Pillay: ਨਵੀਂ ਦਿੱਲੀ: ਨਾਰਵੇ ਦੀ ਨੋਬਲ ਕਮੇਟੀ ਨੇ ਸਾਲ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਭਾਰਤੀ ਮੂਲ ਦੀ ਨਵਨੀਤਮ ਨਵੀ ਪਿੱਲੈ ਨੂੰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਸ਼ਾਂਤੀ ਅਤੇ ਕੌਮਾਂਤਰੀ ਕਾਨੂੰਨ ਨੂੰ ਮਜ਼ਬੂਤ ਕਰਨ ਵਿੱਚ ਪਾਏ ਯੋਗਦਾਨ ਲਈ ਇਸ ਸਨਮਾਨ ਵਾਸਤੇ ਚੁਣਿਆ ਗਿਆ ਹੈ। ਦੱਖਣੀ ਅਫ਼ਰੀਕਾ ਵਿੱਚ ਜਨਮੀ […]
By : Updated On: 09 Oct 2026 15:23:PM
ਭਾਰਤੀ ਮੂਲ ਦੀ ਨਵਨੀਤਮ ਪਿੱਲੈ ਨੂੰ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ
  • ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਵਿਰੁੱਧ ਲੜਨ ਵਾਲਿਆਂ ਦੀ ਕੀਤੀ ਸੀ ਕਾਨੂੰਨੀ ਮਦਦ
  • ਨੇਲਸਨ ਮੰਡੇਲਾ ਦੇ ਹੱਕਾਂ ਲਈ ਵੀ ਲੜੇ

2026 Nobel Peace Prize to Navanethem Pillay: ਨਵੀਂ ਦਿੱਲੀ: ਨਾਰਵੇ ਦੀ ਨੋਬਲ ਕਮੇਟੀ ਨੇ ਸਾਲ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਭਾਰਤੀ ਮੂਲ ਦੀ ਨਵਨੀਤਮ ਨਵੀ ਪਿੱਲੈ ਨੂੰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਸ਼ਾਂਤੀ ਅਤੇ ਕੌਮਾਂਤਰੀ ਕਾਨੂੰਨ ਨੂੰ ਮਜ਼ਬੂਤ ਕਰਨ ਵਿੱਚ ਪਾਏ ਯੋਗਦਾਨ ਲਈ ਇਸ ਸਨਮਾਨ ਵਾਸਤੇ ਚੁਣਿਆ ਗਿਆ ਹੈ। ਦੱਖਣੀ ਅਫ਼ਰੀਕਾ ਵਿੱਚ ਜਨਮੀ ਪਿੱਲੈ ਨੇ ਰੰਗਭੇਦ ਵਿਰੁੱਧ ਸੰਘਰਸ਼ ਕਰਨ ਵਾਲੇ ਨੇਲਸਨ ਮੰਡੇਲਾ ਸਮੇਤ ਕਈ ਲੋਕਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜੰਗੀ ਅਪਰਾਧਾਂ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਦਿਸ਼ਾ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਇਸ਼ਤਿਹਾਰ

ਮੰਡੇਲਾ ਸਮੇਤ ਸਿਆਸੀ ਕੈਦੀਆਂ ਦੇ ਹੱਕਾਂ ਲਈ ਲੜਾਈ
ਨਵਨੀਤਮ ਪਿੱਲੈ ਨੇ 1973 ਵਿੱਚ ਪਟੀਸ਼ਨ ਦਾਇਰ ਕਰਕੇ ਰੋਬਨ ਆਈਲੈਂਡ ਜੇਲ੍ਹ ਵਿੱਚ ਬੰਦ ਸਿਆਸੀ ਕੈਦੀਆਂ ਨੂੰ ਵਕੀਲਾਂ ਦੀ ਮਦਦ ਲੈਣ ਦਾ ਹੱਕ ਦਿਵਾਉਣ ਲਈ ਯਤਨ ਕੀਤਾ ਸੀ। ਇਨ੍ਹਾਂ ਕੈਦੀਆਂ ਵਿੱਚ ਨੇਲਸਨ ਮੰਡੇਲਾ ਵੀ ਸ਼ਾਮਲ ਸਨ। ਹਾਲਾਂਕਿ, ਪਿੱਲੈ ਦੀ ਕਦੇ ਵੀ ਕੈਦੀ ਵਜੋਂ ਮੰਡੇਲਾ ਨਾਲ ਮੁਲਾਕਾਤ ਨਹੀਂ ਹੋਈ।

ਬਾਅਦ ਵਿੱਚ ਮੰਡੇਲਾ ਦੇ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ, ਉਨ੍ਹਾਂ ਨੇ 1995 ਵਿੱਚ ਪਿੱਲੈ ਨੂੰ ਦੇਸ਼ ਦੀ ਹਾਈ ਕੋਰਟ ਵਿੱਚ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ।

ਸ਼ਾਂਤੀ ਦਾ ਨੋਬਲ ਪੁਰਸਕਾਰ ਨਾਰਵੇ ਵਿੱਚ ਹੀ ਕਿਉਂ ਦਿੱਤਾ ਜਾਂਦਾ ਹੈ?
ਨੋਬਲ ਦੇ ਹੋਰ ਪੁਰਸਕਾਰ ਸਵੀਡਨ ਵਿੱਚ ਦਿੱਤੇ ਜਾਂਦੇ ਹਨ, ਜਦਕਿ ਸ਼ਾਂਤੀ ਪੁਰਸਕਾਰ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ। ਇਸ ਦੀ ਵਜ੍ਹਾ ਲਗਭਗ 130 ਸਾਲ ਪੁਰਾਣੀ ਹੈ।

ਅਲਫ੍ਰੇਡ ਨੋਬਲ ਨੇ 1895 ਵਿੱਚ ਆਪਣੀ ਵਸੀਅਤ ਵਿੱਚ ਤੈਅ ਕੀਤਾ ਸੀ ਕਿ ਸ਼ਾਂਤੀ ਪੁਰਸਕਾਰ ਦੇ ਜੇਤੂ ਦੀ ਚੋਣ ਨਾਰਵੇ ਦੀ ਸੰਸਦ ਵੱਲੋਂ ਨਿਯੁਕਤ ਕਮੇਟੀ ਕਰੇਗੀ। ਉਸ ਸਮੇਂ ਸਵੀਡਨ ਅਤੇ ਨਾਰਵੇ ਇੱਕੋ ਰਾਜੇ ਦੇ ਅਧੀਨ ਸਨ, ਪਰ ਦੋਵਾਂ ਦੀਆਂ ਆਪਣੀਆਂ ਸੰਸਦਾਂ ਅਤੇ ਵੱਖਰੀਆਂ ਸਿਆਸੀ ਵਿਵਸਥਾਵਾਂ ਸਨ।

ਨੋਬਲ ਨੇ ਆਪਣੀ ਵਸੀਅਤ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਸੀ ਕਿ ਉਨ੍ਹਾਂ ਨੇ ਸ਼ਾਂਤੀ ਪੁਰਸਕਾਰ ਦੀ ਜ਼ਿੰਮੇਵਾਰੀ ਨਾਰਵੇ ਨੂੰ ਹੀ ਕਿਉਂ ਸੌਂਪੀ। 1896 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਅਤੇ 1901 ਤੋਂ ਨੋਬਲ ਪੁਰਸਕਾਰ ਦੇਣੇ ਸ਼ੁਰੂ ਹੋਏ।

1905 ਵਿੱਚ ਸਵੀਡਨ ਅਤੇ ਨਾਰਵੇ ਵੱਖਰੇ ਦੇਸ਼ ਬਣ ਗਏ, ਪਰ ਸ਼ਾਂਤੀ ਪੁਰਸਕਾਰ ਸਬੰਧੀ ਨੋਬਲ ਦੀ ਵਸੀਅਤ ਵਿੱਚ ਤੈਅ ਕੀਤੀ ਵਿਵਸਥਾ ਜਾਰੀ ਰਹੀ। ਇਸੇ ਕਾਰਨ ਅੱਜ ਵੀ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਮੈਡੀਸਨ, ਸਾਹਿਤ ਅਤੇ ਅਰਥਸ਼ਾਸਤਰ ਦੇ ਨੋਬਲ ਪੁਰਸਕਾਰ ਸਵੀਡਨ ਵਿੱਚ, ਜਦਕਿ ਨੋਬਲ ਸ਼ਾਂਤੀ ਪੁਰਸਕਾਰ ਨਾਰਵੇ ਵਿੱਚ ਦਿੱਤਾ ਜਾਂਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News