Treading News: ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ 21 ਸਾਲਾਂ ਲੜਕੇ ਨੇ 10 ਹਜ਼ਾਰ ਰੁਪਏ ਜਿੱਤਣ ਲਈ 5 ਬੋਤਲਾਂ ਸ਼ਰਾਬ ਪੀ ਲਈ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।
Karnataka Boy Died After Drink Liquor: ਕਰਨਾਟਕ ਦੇ ਇੱਕ ਨੌਜਵਾਨ ਨੇ 10 ਹਜ਼ਾਰ ਰੁਪਏ ਦਾ ਦਾਅ ਜਿੱਤਣ ਦੇ ਲਾਲਚ ‘ਚ ਆਪਣੀ ਜਾਨ ਗਵਾ ਦਿੱਤੀ। 21 ਸਾਲਾਂ ਨੌਜਵਾਨ ਨੇ ਸੋਡਾ ਜਾਂ ਪਾਣੀ ਤੋਂ ਬਗੈਰ ਸ਼ਰਾਬ ਦੀਆਂ ਪੰਜ ਬੋਤਲਾਂ ਪੀ ਲਈਆਂ। ਇੰਨੀ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਨੂੰ ਬਚਾਇਆ ਨਹੀਂ ਜਾ ਸਕਿਆ।
8 ਦਿਨ ਪਹਿਲਾਂ ਪਿਤਾ ਬਣਿਆ ਸੀ ਨੌਜਵਾਨ
ਜਾਣਕਾਰੀ ਮੁਤਾਬਕ, ਬੰਗਲੁਰੂ ਦੇ 21 ਸਾਲਾਂ ਕਾਰਤਿਕ ਨੇ ਕੁਝ ਦਿਨ ਪਹਿਲਾਂ ਆਪਣੇ ਦੋਸਤਾਂ ਵੈਂਕਟ ਰੈਡੀ, ਸੁਬਰਾਮਣੀ ਅਤੇ ਤਿੰਨ ਹੋਰਾਂ ਨੂੰ ਕਿਹਾ ਸੀ ਕਿ ਉਹ ਪਾਣੀ ਤੋਂ ਬਿਨਾਂ ਪੰਜ ਬੋਤਲਾਂ ਸ਼ਰਾਬ ਪੀ ਸਕਦਾ ਹੈ। ਵੈਂਕਟ ਰੈਡੀ ਨੇ ਕਾਰਤਿਕ ਨੂੰ ਕਿਹਾ ਸੀ ਕਿ ਜੇਕਰ ਉਹ ਅਜਿਹਾ ਕਰ ਸਕਦਾ ਹੈ, ਤਾਂ ਉਹ ਉਸਨੂੰ 10,000 ਰੁਪਏ ਦੇਵੇਗਾ।
ਸ਼ਰਤ ਜਿੱਤਣ ਦੇ ਉਤਸ਼ਾਹ ਵਿੱਚ, ਕਾਰਤਿਕ ਨੇ ਪੰਜ ਬੋਤਲਾਂ ਸ਼ਰਾਬ ਪੀ ਲਈ। ਇਸ ਤੋਂ ਬਾਅਦ ਉਸਦੀ ਹਾਲਤ ਨਾਜ਼ੁਕ ਹੋ ਗਈ। ਉਸਨੂੰ ਕੋਲਾਰ ਜ਼ਿਲ੍ਹੇ ਦੇ ਮੁਲਬਾਗਲ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਕਾਰਤਿਕ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸਦੀ ਪਤਨੀ ਨੇ ਅੱਠ ਦਿਨ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ।
ਨੰਗਲ ਪੁਲਿਸ ਸਟੇਸ਼ਨ ਵਿੱਚ ਛੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਵੈਂਕਟ ਰੈਡੀ ਅਤੇ ਸੁਬਰਾਮਣੀ ਸ਼ਾਮਲ ਹਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਸ਼ਰਾਬ ਪੀਣ ਦਾ ਕੋਈ ਸੁਰੱਖਿਅਤ ਪੱਧਰ ਨਹੀਂ- WHO
ਡਬਲਯੂਐਚਓ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਦਾ ਕੋਈ ਸੁਰੱਖਿਅਤ ਪੱਧਰ ਨਹੀਂ ਹੈ। ਸ਼ਰਾਬ ਪੀਣ ਦੇ ਸੁਰੱਖਿਅਤ ਪੱਧਰ ਦੀ ਪਛਾਣ ਕਰਨ ਲਈ, ਪ੍ਰਮਾਣਿਤ ਵਿਗਿਆਨਕ ਸਬੂਤਾਂ ਦੀ ਲੋੜ ਹੋਵੇਗੀ। ਤਾਂ ਜੋ ਇਹ ਜਾਣਿਆ ਜਾ ਸਕੇ ਕਿ ਇੱਕ ਖਾਸ ਪੱਧਰ ਜਾਂ ਘੱਟ ‘ਤੇ ਸ਼ਰਾਬ ਪੀਣ ਨਾਲ ਬਿਮਾਰੀ ਜਾਂ ਸੱਟ ਲੱਗਣ ਦਾ ਕੋਈ ਖ਼ਤਰਾ ਨਹੀਂ ਹੈ।