Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ PCS-2025 ਦੀ ਭਰਤੀ ਪ੍ਰਕਿਰਿਆ ’ਤੇ ਹਾਈਕੋਰਟ ਨੇ ਲਗਾਈ ਰੋਕ......ਹਾਈਕੋਰਟ ‘ਚ DA ਮਾਮਲੇ ਦੀ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ.....MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਬੰਦੋਬਸਤ......MP ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਪੁਲਿਸ ਟੀਮ ਡਿੱਬਰੂਗੜ੍ਹ ਰਵਾਨਾ.......ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਮੈਸੇਜ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ.....ਦਾਊਦ ਇਬਰਾਹਿਮ ਦੇ ਪੁਸ਼ਤੈਨੀ ਘਰ ’ਤੇ ਚੱਲਿਆ ਬੁਲਡੋਜ਼ਰ......ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ਦਾ ਪੁਲ ਟੁੱਟਿਆ, ਦੋ ਟਰੱਕ ਫਸੇ

ਕੈਨੇਡਾ ’ਚ 36 ਲੱਖ ਡਾਲਰ ਦੀ ਟਰੱਕ ਚੋਰੀ ਦਾ ਪਰਦਾਫਾਸ਼; ਚਾਰ ਪੰਜਾਬੀ ਗ੍ਰਿਫ਼ਤਾਰ

ਨਵੀਂ ਦਿੱਲੀ: ਕੈਨੇਡਾ ਦੇ ਬਰੈਂਪਟਨ ਵਿੱਚ ਵਪਾਰਕ ਵਾਹਨਾਂ ਦੀ ਚੋਰੀ ਨਾਲ ਜੁੜੇ ਇੱਕ ਵੱਡੇ ਮਾਮਲੇ ਵਿੱਚ ਯਾਰਕ ਰੀਜਨਲ ਪੁਲੀਸ ਨੇ ਚਾਰ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਹੋਰ ਸ਼ੱਕੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਾਂਚ ਦੌਰਾਨ ਪੁਲੀਸ ਨੇ 17 ਟਰੈਕਟਰ ਅਤੇ 20 ਟਰੇਲਰ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕੈਨੇਡਾ ’ਚ 36 ਲੱਖ ਡਾਲਰ ਦੀ ਟਰੱਕ ਚੋਰੀ ਦਾ ਪਰਦਾਫਾਸ਼; ਚਾਰ ਪੰਜਾਬੀ ਗ੍ਰਿਫ਼ਤਾਰ
  • ਦੋ ਦੀ ਭਾਲ ਜਾਰੀ

ਨਵੀਂ ਦਿੱਲੀ: ਕੈਨੇਡਾ ਦੇ ਬਰੈਂਪਟਨ ਵਿੱਚ ਵਪਾਰਕ ਵਾਹਨਾਂ ਦੀ ਚੋਰੀ ਨਾਲ ਜੁੜੇ ਇੱਕ ਵੱਡੇ ਮਾਮਲੇ ਵਿੱਚ ਯਾਰਕ ਰੀਜਨਲ ਪੁਲੀਸ ਨੇ ਚਾਰ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਹੋਰ ਸ਼ੱਕੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਾਂਚ ਦੌਰਾਨ ਪੁਲੀਸ ਨੇ 17 ਟਰੈਕਟਰ ਅਤੇ 20 ਟਰੇਲਰ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 36 ਲੱਖ ਕੈਨੇਡੀਅਨ ਡਾਲਰ ਦੱਸੀ ਗਈ ਹੈ।

ਪੁਲੀਸ ਦੀ ਜਾਂਚ ਮੁਤਾਬਕ ਮੁਲਜ਼ਮਾਂ ਦਾ ਕਥਿਤ ਨੈੱਟਵਰਕ ਗਰੇਟਰ ਟੋਰਾਂਟੋ ਇਲਾਕੇ ਵਿੱਚ ਭਾਰੀ ਵਪਾਰਕ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਚੋਰੀ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ ਟਰਾਂਸਪੋਰਟ ਕਾਰੋਬਾਰ ਵਿੱਚ ਵਰਤਣ ਲਈ ਉਨ੍ਹਾਂ ਦੀ ਅਸਲ ਪਛਾਣ ਲੁਕਾਈ ਜਾਂਦੀ ਸੀ। ਇਸ ਮਕਸਦ ਲਈ ਵਾਹਨਾਂ ਦੇ ਪਛਾਣ ਨੰਬਰ (VIN) ਬਦਲਣ ਦੇ ਨਾਲ ਡੈਕਲ ਅਤੇ ਸਟਿੱਕਰ ਵੀ ਤਬਦੀਲ ਕੀਤੇ ਜਾਂਦੇ ਸਨ।

ਯਾਰਕ ਰੀਜਨਲ ਪੁਲੀਸ ਦੀ ਆਟੋ ਕਾਰਗੋ ਥੈਫਟ ਯੂਨਿਟ ਨੇ ਅਗਸਤ 2026 ਵਿੱਚ ਇਸ ਮਾਮਲੇ ਦੀ ਜਾਂਚ ‘ਪ੍ਰੋਜੈਕਟ ਨੈਸ਼ਵਿਲ’ ਤਹਿਤ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਛੇ ਸ਼ੱਕੀਆਂ ਦੀ ਪਛਾਣ ਹੋਈ। ਇਸ ਤੋਂ ਬਾਅਦ 7 ਅਕਤੂਬਰ ਨੂੰ ਬਰੈਂਪਟਨ ਦੇ ਇੱਕ ਵਪਾਰਕ ਟਰੱਕਿੰਗ ਯਾਰਡ ਵਿੱਚ ਅਦਾਲਤੀ ਸਰਚ ਵਾਰੰਟ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਇੱਥੋਂ 37 ਵਾਹਨ ਕਬਜ਼ੇ ਵਿੱਚ ਲਏ ਗਏ, ਜਿਨ੍ਹਾਂ ਵਿੱਚੋਂ ਕਈਆਂ ਦੇ ਪਛਾਣ ਨੰਬਰ ਚੋਰੀਸ਼ੁਦਾ ਜਾਂ ਬਦਲੇ ਹੋਏ ਪਾਏ ਗਏ।

ਚਾਰ ਮੁਲਜ਼ਮਾਂ ਖ਼ਿਲਾਫ਼ ਕਈ ਦੋਸ਼
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਧੂਸੁਦਨ ਅਟਵਾਲ (35), ਸ਼ਰਨਦੀਪ ਅਟਵਾਲ (41), ਗੁਰਲਾਲ ਸਿੰਘ (30) ਅਤੇ ਅੰਮ੍ਰਿਤਸ਼ੇਰ ਸਿੰਘ (28) ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਚੋਰੀ ਦੀ ਜਾਇਦਾਦ ਆਪਣੇ ਕੋਲ ਰੱਖਣ, 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਚੋਰੀ ਦੇ ਵਾਹਨਾਂ ਜਾਂ ਸਾਮਾਨ ਨੂੰ ਵੇਚਣ ਤੇ ਤਸਕਰੀ ਕਰਨ ਦੇ ਇਰਾਦੇ ਨਾਲ ਰੱਖਣ ਸਮੇਤ ਵੱਖ-ਵੱਖ ਦੋਸ਼ ਲਾਏ ਗਏ ਹਨ। ਪੁਲੀਸ ਨੂੰ ਹੁਣ ਗੁਰਲਾਲ ਸਿੰਘ (35) ਅਤੇ ਪ੍ਰੀਤਮ ਰਤਨ (32) ਦੀ ਭਾਲ ਹੈ। ਦੋਵਾਂ ਖ਼ਿਲਾਫ਼ ਵੀ ਚੋਰੀ ਦੀ ਜਾਇਦਾਦ ਰੱਖਣ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।

ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਫਰਾਰ ਸ਼ੱਕੀਆਂ ਜਾਂ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੈ ਤਾਂ ਆਟੋ ਕਾਰਗੋ ਥੈਫਟ ਯੂਨਿਟ ਨਾਲ 1-866-876-5423, ਐਕਸਟੈਂਸ਼ਨ 6651 ’ਤੇ ਸੰਪਰਕ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ। ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੱਕ ਸਾਰੇ ਮੁਲਜ਼ਮ ਕਾਨੂੰਨੀ ਤੌਰ ’ਤੇ ਬੇਗੁਨਾਹ ਮੰਨੇ ਜਾਣਗੇ।

Read Latest News and Breaking News at Daily Post TV, Browse for more News

Ad
Ad

Punjab District News