Journalism Of Hope
BREAKING NEWS
ਪਰਵਿੰਦਰ ਝੋਟਾ ਕਤਲਕਾਂਡ: ਮੁੱਖ ਮੁਲਜ਼ਮ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ.....ਪਰਮਿੰਦਰ ਝੋਟਾ ਕਤਲ ਮਾਮਲਾ: ਇਨਸਾਫ਼ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ......ਪਰਮਿੰਦਰ ਝੋਟਾ ਦੇ ਕਤਲ ਮਗਰੋਂ ਪੁਰਾਣੇ ਸਾਥੀ ਜੱਸੀ ਪੈਂਚਰ ਦੀ ਅਸ਼ਵਨੀ ਸ਼ਰਮਾ ਨੂੰ ਧਮਕੀ....ਵੱਡੀ ਖ਼ਬਰ: ਮੈਡ ਸੰਧੂ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ SIT ਹੋਈ ਸਰਗਰਮ, ਪੀੜਤਾ ਦੇ ਬਿਆਨ ਦਰਜ......ਬਿਹਾਰ ’ਚ ਗੰਗਾ ਦਰਿਆ ਵਿੱਚ ਪਲਟੀ ਕਿਸ਼ਤੀ, 14 ਬੱਚਿਆਂ ਦੀ ਮੌਤ....ਮਮਤਾ ਬੈਨਰਜੀ ’ਤੇ ਚਾਕੂ ਨਾਲ ਹਮਲੇ ਦੀ ਕੋਸ਼ਿਸ਼ !.....ਅਦਾਲਤ ਨੇ CJP ਆਗੂ ਆਸ਼ੂਤੋਸ਼ ਅਤੇ ਸੌਰਭ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਜਰਮਨੀ ’ਚ ਇਮਾਰਤ ਨੂੰ ਅੱਗ ਲੱਗਣ ਕਾਰਨ 3 ਭਾਰਤੀਆਂ ਦੀ ਮੌਤ, ਕਤਲ ਦੇ ਸ਼ੱਕ ’ਚ ਇੱਕ ਗ੍ਰਿਫ਼ਤਾਰ

3 Indians die in building fire in Germany: ਨਵੀਂ ਦਿੱਲੀ: ਜਰਮਨੀ ਦੇ ਬੋਖੁਮ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਮ੍ਰਿਤਕਾਂ ਵਿੱਚ 25 ਅਤੇ 27 ਸਾਲ ਦੀਆਂ ਦੋ ਮੁਟਿਆਰਾਂ ਅਤੇ 26 ਸਾਲਾ ਨੌਜਵਾਨ ਸ਼ਾਮਲ ਹਨ। ਫਾਇਰ […]
By : Updated On: 15 Oct 2026 08:04:AM
ਜਰਮਨੀ ’ਚ ਇਮਾਰਤ ਨੂੰ ਅੱਗ ਲੱਗਣ ਕਾਰਨ 3 ਭਾਰਤੀਆਂ ਦੀ ਮੌਤ, ਕਤਲ ਦੇ ਸ਼ੱਕ ’ਚ ਇੱਕ ਗ੍ਰਿਫ਼ਤਾਰ
  • ਮ੍ਰਿਤਕਾਂ ’ਚ 25 ਤੇ 27 ਸਾਲ ਦੀਆਂ ਦੋ ਮੁਟਿਆਰਾਂ ਅਤੇ 26 ਸਾਲਾ ਨੌਜਵਾਨ ਸ਼ਾਮਲ; 5 ਹੋਰ ਜ਼ਖ਼ਮੀ

3 Indians die in building fire in Germany: ਨਵੀਂ ਦਿੱਲੀ: ਜਰਮਨੀ ਦੇ ਬੋਖੁਮ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਮ੍ਰਿਤਕਾਂ ਵਿੱਚ 25 ਅਤੇ 27 ਸਾਲ ਦੀਆਂ ਦੋ ਮੁਟਿਆਰਾਂ ਅਤੇ 26 ਸਾਲਾ ਨੌਜਵਾਨ ਸ਼ਾਮਲ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤਿੰਨਾਂ ਦੀਆਂ ਲਾਸ਼ਾਂ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਸਥਿਤ ਇੱਕ ਫਲੈਟ ਵਿੱਚੋਂ ਬਰਾਮਦ ਕੀਤੀਆਂ।

ਇਸ਼ਤਿਹਾਰ

ਅੱਗ ਕਾਰਨ ਪੰਜ ਹੋਰ ਲੋਕਾਂ ਨੂੰ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਸਾਹ ਲੈਣ ਵਿੱਚ ਦਿੱਕਤ ਹੋਈ। ਉਨ੍ਹਾਂ ਨੂੰ ਇਲਾਜ ਲਈ ਬੋਖੁਮ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ, ਮੀਡੀਆ ਰਿਪੋਰਟਾਂ ਵਿੱਚ ਜ਼ਖ਼ਮੀਆਂ ਦੀ ਕੌਮੀਅਤ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

ਕਤਲ ਦੇ ਸ਼ੱਕ ’ਚ 41 ਸਾਲਾ ਵਿਅਕਤੀ ਗ੍ਰਿਫ਼ਤਾਰ
ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦੇ ਸ਼ੱਕ ਹੇਠ ਇਮਾਰਤ ਵਿੱਚ ਰਹਿਣ ਵਾਲੇ 41 ਸਾਲਾ ਰੋਮਾਨੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚਕਰਤਾਵਾਂ ਨੇ ਅੱਗ ਲੱਗਣ ਪਿੱਛੇ ਤਕਨੀਕੀ ਖ਼ਰਾਬੀ ਜਾਂ ਅੱਗ ਲਗਾਉਣ ਦੀ ਸੰਭਾਵਨਾ ਦੀ ਜਾਂਚ ਕੀਤੀ ਹੈ। ਹਾਲਾਂਕਿ, ਅੱਗ ਜਾਣਬੁੱਝ ਕੇ ਲਗਾਈ ਗਈ ਸੀ ਜਾਂ ਇਹ ਹਾਦਸਾ ਸੀ, ਇਸ ਬਾਰੇ ਜਾਂਚ ਹਾਲੇ ਜਾਰੀ ਹੈ।

ਪੌੜੀਆਂ ਰਾਹੀਂ ਉੱਪਰ ਜਾਣਾ ਹੋਇਆ ਮੁਸ਼ਕਲ
ਇਹ ਘਟਨਾ ਮੰਗਲਵਾਰ ਸਵੇਰੇ ਬੋਖੁਮ ਦੇ ਹਾਫ਼ਸਟੇਡ ਇਲਾਕੇ ਵਿੱਚ ਇੱਕ ਬਹੁ-ਪਰਿਵਾਰਕ ਰਿਹਾਇਸ਼ੀ ਇਮਾਰਤ ਵਿੱਚ ਵਾਪਰੀ। ਅੱਗ ਪੌੜੀਆਂ ਰਾਹੀਂ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਉੱਪਰਲੇ ਫਲੈਟਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਆਈ। ਪੌੜੀਆਂ ਵਿੱਚ ਅੱਗ ਫੈਲਣ ਕਾਰਨ ਬਚਾਅ ਕਰਮਚਾਰੀ ਉੱਥੋਂ ਲੰਘ ਕੇ ਉੱਪਰਲੀਆਂ ਮੰਜ਼ਿਲਾਂ ’ਤੇ ਰਹਿਣ ਵਾਲੇ ਲੋਕਾਂ ਤੱਕ ਨਹੀਂ ਪਹੁੰਚ ਸਕੇ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News