3 ਕੇਂਦਰੀ ਮੰਤਰੀ ਕਰਨਗੇ ਕਿਸਾਨਾਂ ਨਾਲ ਕਰਨਗੇ ਮੀਟਿੰਗ: ਹਰਿਆਣਾ ਵੱਲ ਨੰਗੇ ਧੜ ਕੂਚ ਕਰਨ ਦਾ ਪ੍ਰੋਗਰਾਮ ਮੁਲਤਵੀ
3 Union Ministers to hold meeting with farmers: ਖਨੌਰੀ ਬਾਰਡਰ: ਕਿਸਾਨਾਂ ਵੱਲੋਂ ਖਨੌਰੀ ਬਾਰਡਰ ’ਤੇ ਅੱਜ ਕੀਤਾ ਜਾਣ ਵਾਲਾ ਨੰਗੇ ਧੜ ਹਰਿਆਣਾ ਵੱਲ ਕੂਚ ਅਤੇ ਪ੍ਰਦਰਸ਼ਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਵੱਲੋਂ ਇਹ ਫੈਸਲਾ 4 ਸਤੰਬਰ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦੇ ਮੱਦੇਨਜ਼ਰ ਲਿਆ ਗਿਆ ਹੈ।
4 ਸਤੰਬਰ ਨੂੰ ਕੇਂਦਰ ਨਾਲ ਹੋਵੇਗੀ ਮੀਟਿੰਗ
ਜਾਣਕਾਰੀ ਮੁਤਾਬਕ 4 ਸਤੰਬਰ ਨੂੰ ਕਿਸਾਨ ਆਗੂਆਂ ਦੀ ਤਿੰਨ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਸਮੇਤ ਦੋ ਹੋਰ ਕੇਂਦਰੀ ਮੰਤਰੀ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਉਹ 19 ਅਗਸਤ ਨੂੰ ਖਨੌਰੀ ਬਾਰਡਰ ਤੋਂ ਹਰਿਆਣਾ ਵੱਲ ਬੈਰੀਕੇਡਾਂ ਤੱਕ ਨੰਗੇ ਧੜ ਕੂਚ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਹੁਣ ਕੇਂਦਰ ਨਾਲ ਮੀਟਿੰਗ ਤੈਅ ਹੋਣ ਤੋਂ ਬਾਅਦ ਅੱਜ ਦਾ ਇਹ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
