Barnala News: ਲੜਕੀ ਗੁਰਪ੍ਰੀਤ ਤੋਂ ਹੁਣ 20 ਲੱਖ ਰੁਪਏ ਹੋਰ ਮੰਗ ਕਰ ਰਹੀ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਗੁਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੱਜ ਹਸਪਤਾਲ ‘ਚ ਦਮ ਤੋੜ ਦਿੱਤਾ।
Young Man Died after 24 Days: ਪਿਛਲੇ ਦਿਨੀਂ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੋੜ ਦੇ ਪਿੰਡ ਜੰਡਸਰ ਵਿਖੇ ਇੱਕ 36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੱਸ ਦਈਏ ਕਿ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ, ਜਿਸ ਨੂੰ ਜਿਮ ‘ਚ ਬਣੀ ਇੱਕ ਮਹਿਲਾ ਦੋਸਤ ਨੇ ਨਸ਼ੀਲੀ ਚੀਜ਼ ਪਿਆ ਕੇ ਅਸ਼ਲੀਲ ਵੀਡੀਓ ਬਣਾ ਲਈ ਤੇ ਫਿਰ ਕੁੜੀ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦਿੰਦਿਆਂ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ।
ਇਸ ਸਭ ਦੇ ਚੱਕਰ ‘ਚ ਗੁਰਪ੍ਰੀਤ ਬਲੈਕਮੇਲ ਕਰਨ ਵਾਲੀ ਲੜਕੀ ਨੂੰ ਲੱਖਾਂ ਰੁਪਏ, ਕਈ ਤੋਲੇ ਸੋਨਾ, ਆਈਫੋਨ, ਐਪਲ ਵਾਚ ਅਤੇ 19 ਲੱਖ ਦੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾ ਕੇ ਦੇ ਚੁੱਕਿਆ ਸੀ ਕੀ ਸ਼ਾਇਦ ਉਹ ਬੱਚ ਸਕੇ, ਪਰ ਬਲੈਕਮੇਲ ਕਰਨ ਵਾਲੇ ਦਾ ਲਾਲਚ ਖ਼ਤਮ ਨਹੀਂ ਹੋਇਆ ਖ਼ਤਮ ਹੋਇਆ ਤਾਂ ਮੁੰਡੇ ਦਾ ਜੀਵਨ।
ਲੜਕੀ ਗੁਰਪ੍ਰੀਤ ਤੋਂ ਹੁਣ 20 ਲੱਖ ਰੁਪਏ ਹੋਰ ਮੰਗ ਕਰ ਰਹੀ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਗੁਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਇਲਾਜ ਲਈ ਬਠਿੰਡਾ ਦੇ ਤਪਾ ਤੋਂ ਡੀਐਮਸੀ ਲੁਧਿਆਣਾ ਤੋਂ ਬਾਅਦ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦੀ ਹੁਣ 24 ਦਿਨਾਂ ਦੇ ਇਲਾਜ ਦੌਰਾਨ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਾਉਂਦੇ ਕਿਹਾ ਕਿ ਅੱਜ ਉਨ੍ਹਾਂ ਦਾ ਪੁੱਤ ਉਨ੍ਹਾਂ ਵਿਚਕਾਰ ਨਹੀਂ ਰਿਹਾ, ਪਰ ਇਸ ਬਲੈਕਮੇਲਰ ਲੜਕੀ ਕਾਰਨ ਉਨ੍ਹਾਂ ਘਰ ਦੇ ਵਿੱਚ ਮਾਤਮ ਛਾਇਆ ਹੈ। ਉਨ੍ਹਾਂ ਮੰਗ ਕਰਦੇ ਕਿਹਾ ਕਿ ਦੋਸ਼ੀ ਇਸ ਲੜਕੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਗ੍ਰਿਫ਼ਤਾਰ ਕੁੜੀ ਰਿਮਾਂਡ ‘ਤੇ, ਹੋ ਸਕਦੀਆਂ ਹੋਰ ਗ੍ਰਿਫ਼ਤਾਰੀਆਂ
ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸਹਿਣਾ ਦੇ ਐਸਐਚਓ ਗੁਰਮੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸਹਿਣਾ ਵੱਲੋਂ 4-6-2025 ਨੂੰ ਮੁਕਦਮਾ ਦਰਜ ਕਰਕੇ ਲੜਕੀ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲਿਆ ਗਿਆ ਸੀ। ਪੁਲਿਸ ਵੱਲੋਂ ਪਹਿਲਾਂ ਹੀ ਲੜਕੀ ਖਿਲਾਫ 318(4), 308(2), 351(2), 338, 336(3), 340(2), 61(2) ਪਹਿਲਾਂ ਹੀ ਮੁਕਦਮਾ ਦਰਜ ਕਰ ਲਿਆ ਸੀ।
ਅੱਜ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਜੀ ਮੌਤ ਤੋਂ ਬਾਅਦ ਮਾਮਲੇ ਵਿੱਚ ਮਰਨ ਲਈ ਮਜ਼ਬੂਰ ਕਰਨ ਤਹਿਤ 108 ਬੀਐਨਐਸ ਧਰਾਵਾਂ ਦਾ ਵਾਧਾ ਕਰਕੇ ਮੁੜ ਲੜਕੀ ਦਾ ਰਿਮਾਂਡ ਹਾਸਿਲ ਹੈ। ਪੁਲਿਸ ਵੱਲੋਂ ਲੜਕੀ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਲੜਕੀ ਵੱਲੋਂ ਕਰਵਾਈ ਗਈ ਜਾਅਲੀ ਰਜਿਸਟਰੀ ‘ਤੇ ਵੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਪੁਲਿਸ ਨੂੰ ਜਾਂਚ ਤੋਂ ਬਾਅਦ ਜਿੱਥੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਉੱਥੇ ਹੋਰ ਵੀ ਇਸ ਮਾਮਲੇ ਵਿੱਚ ਗ੍ਰਿਫਤਾਰੀਆਂ ਹੋ ਸਕਦੀਆਂ ਹਨ।