Banner
Banner

ਬਠਿੰਡਾ ਦੀ ਬਹਾਦਰ PCR ਟੀਮ ਨੂੰ ਮਿਲਣਗੇ CM ਮਾਨ

Punjab News: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸਵੇਰੇ ਬਠਿੰਡਾ ਦੀ ਬਹਾਦਰ ਪੀ.ਸੀ.ਆਰ. ਟੀਮ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਬਠਿੰਡਾ ਦੀ ਪੀਸੀਆਰ ਟੀਮ ਨੇ ਇੱਕ ਬਹੁਤ ਹੀ ਬਹਾਦਰੀ ਵਾਲਾ ਕੰਮ ਕੀਤਾ ਹੈ। ਪੁਲਿਸ ਦੀ ਟੀਮ ਨੇ ਸਰਹਿੰਦ ਨਹਿਰ ਵਿੱਚ ਕਾਰ ਡਿੱਗਣ ‘ਤੇ 11 ਲੋਕਾਂ ਦੀ ਜਾਨ ਬਚਾਈ ਸੀ। ਦੱਸ ਦਿੰਦੇ ਹਾਂ ਕਿ ਬੀਤੇ ਦਿਨੀਂ ਬਹਿਮਣ […]
Dailypost News
By : Updated On: 24 Jul 2025 20:54:PM
ਬਠਿੰਡਾ ਦੀ ਬਹਾਦਰ PCR ਟੀਮ ਨੂੰ ਮਿਲਣਗੇ CM ਮਾਨ

Punjab News: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸਵੇਰੇ ਬਠਿੰਡਾ ਦੀ ਬਹਾਦਰ ਪੀ.ਸੀ.ਆਰ. ਟੀਮ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਬਠਿੰਡਾ ਦੀ ਪੀਸੀਆਰ ਟੀਮ ਨੇ ਇੱਕ ਬਹੁਤ ਹੀ ਬਹਾਦਰੀ ਵਾਲਾ ਕੰਮ ਕੀਤਾ ਹੈ। ਪੁਲਿਸ ਦੀ ਟੀਮ ਨੇ ਸਰਹਿੰਦ ਨਹਿਰ ਵਿੱਚ ਕਾਰ ਡਿੱਗਣ ‘ਤੇ 11 ਲੋਕਾਂ ਦੀ ਜਾਨ ਬਚਾਈ ਸੀ।

ਦੱਸ ਦਿੰਦੇ ਹਾਂ ਕਿ ਬੀਤੇ ਦਿਨੀਂ ਬਹਿਮਣ ਪੁਲ ਨੇੜੇ ਸਰਹਿੰਦ ਨਹਿਰ ‘ਚ ਕਾਰ ਡਿੱਗ ਗਈ ਸੀ, ਜਿਸ ਵਿੱਚ ਪੰਜ ਬੱਚਿਆਂ ਸਮੇਤ 11 ਲੋਕਾਂ ਦਾ ਪਰਿਵਾਰ ਸਵਾਰ ਸੀ।ਡੀ.ਜੀ.ਪੀ. ਗੌਰਵ ਯਾਦਵ ਨੇ ਇਨ੍ਹਾਂ ਜਵਾਨਾਂ ਨੂੰ ਡਾਇਰੈਕਟਰ ਜਨਰਲ ਕਮੇੰਡੇਸ਼ਨ ਡਿਸਕ ਅਤੇ ₹25000 ਨਕਦ ਨਾਲ ਸਨਮਾਨਿਤ ਕੀਤਾ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਇਨ੍ਹਾਂ ਬਹਾਦਰ ਜਵਾਨਾਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਉਹਨਾਂ ਦੇ ਜਜ਼ਬੇ ਨੂੰ ਸਨਮਾਨਿਤ ਕਰਨਗੇ।

Read Latest News and Breaking News at Daily Post TV, Browse for more News

Ad
Ad