Journalism Of Hope
BREAKING NEWS
Punjab Police Transfers: 31 IPS/PPS ਅਫਸਰਾਂ ਦੀਆਂ ਬਦਲੀਆਂ.......ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ.......ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਅਮਰੀਕਾ ’ਚ 60 ਸਾਲ ਪੁਰਾਣੇ 5 ਟਨ ਜ਼ਹਿਰੀਲੇ ਵਿਸਫੋਟਕ ਨੂੰ ਕੀਤਾ ਨਸ਼ਟ

ਨਵੀਂ ਦਿੱਲੀ: ਅਮਰੀਕਾ ਦੇ ਆਇਓਵਾ ਸੂਬੇ ਵਿੱਚ ਫੌਜ ਨੇ ਕਰੀਬ 60 ਸਾਲ ਪੁਰਾਣੇ 5 ਟਨ ਜ਼ਹਿਰੀਲੇ ਵਿਸਫੋਟਕ ਨੂੰ ਧਮਾਕੇ ਰਾਹੀਂ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਮਿਡਲਟਾਊਨ ਸਥਿਤ ਫੌਜੀ ਗੋਲਾ-ਬਾਰੂਦ ਪਲਾਂਟ ਵਿੱਚ ਕੀਤੀ ਗਈ। ਭਾਰਤੀ ਸਮੇਂ ਮੁਤਾਬਕ ਰਾਤ 8:30 ਵਜੇ ਦੋ ਬੰਕਰਾਂ ਵਿੱਚ ਧਮਾਕੇ ਕੀਤੇ ਗਏ। ਧਮਾਕੇ ਤੋਂ ਬਾਅਦ ਅਸਮਾਨ ਵਿੱਚ ਚਿੱਟੇ ਅਤੇ ਸਲੇਟੀ ਰੰਗ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅਮਰੀਕਾ ’ਚ 60 ਸਾਲ ਪੁਰਾਣੇ 5 ਟਨ ਜ਼ਹਿਰੀਲੇ ਵਿਸਫੋਟਕ ਨੂੰ ਕੀਤਾ ਨਸ਼ਟ
  • ਧੂੰਏਂ ਦੇ 160 ਕਿਲੋਮੀਟਰ ਤੱਕ ਫੈਲਣ ਦਾ ਖ਼ਦਸ਼ਾ
  • 8 ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾਉਣ ਦੀ ਚੇਤਾਵਨੀ

ਨਵੀਂ ਦਿੱਲੀ: ਅਮਰੀਕਾ ਦੇ ਆਇਓਵਾ ਸੂਬੇ ਵਿੱਚ ਫੌਜ ਨੇ ਕਰੀਬ 60 ਸਾਲ ਪੁਰਾਣੇ 5 ਟਨ ਜ਼ਹਿਰੀਲੇ ਵਿਸਫੋਟਕ ਨੂੰ ਧਮਾਕੇ ਰਾਹੀਂ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਮਿਡਲਟਾਊਨ ਸਥਿਤ ਫੌਜੀ ਗੋਲਾ-ਬਾਰੂਦ ਪਲਾਂਟ ਵਿੱਚ ਕੀਤੀ ਗਈ। ਭਾਰਤੀ ਸਮੇਂ ਮੁਤਾਬਕ ਰਾਤ 8:30 ਵਜੇ ਦੋ ਬੰਕਰਾਂ ਵਿੱਚ ਧਮਾਕੇ ਕੀਤੇ ਗਏ।

ਧਮਾਕੇ ਤੋਂ ਬਾਅਦ ਅਸਮਾਨ ਵਿੱਚ ਚਿੱਟੇ ਅਤੇ ਸਲੇਟੀ ਰੰਗ ਦੇ ਧੂੰਏਂ ਦਾ ਵੱਡਾ ਗੁਬਾਰ ਉੱਠਿਆ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਹ ਧੂੰਆਂ 160 ਕਿਲੋਮੀਟਰ ਤੱਕ ਫੈਲ ਸਕਦਾ ਹੈ। ਇਸ ਕਾਰਵਾਈ ਨੂੰ ਲੈ ਕੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਈ ਦਿਨਾਂ ਤੋਂ ਚਿੰਤਾ ਬਣੀ ਹੋਈ ਸੀ। ਸਥਾਨਕ ਲੋਕਾਂ ਨੂੰ ਡਰ ਸੀ ਕਿ ਧਮਾਕੇ ਦੌਰਾਨ ਜ਼ਹਿਰੀਲੇ ਰਸਾਇਣਕ ਕਣ ਹਵਾ ਵਿੱਚ ਫੈਲ ਸਕਦੇ ਹਨ।

ਲੋਕਾਂ ਨੂੰ ਪਹਿਲਾਂ ਹੀ ਕੀਤਾ ਗਿਆ ਸੀ ਸਾਵਧਾਨ
ਸੁਰੱਖਿਆ ਦੇ ਮੱਦੇਨਜ਼ਰ ਫੌਜ ਨੇ ਪਲਾਂਟ ਤੋਂ ਦੱਖਣ-ਪੱਛਮ ਦਿਸ਼ਾ ਵਿੱਚ ਕਰੀਬ 8 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਸੀ। ਲੋਕਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਲੋੜ ਪੈਣ ’ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਕਰੀਬ ਛੇ ਦਹਾਕਿਆਂ ਤੋਂ ਸੰਭਾਲ ਕੇ ਰੱਖੇ ਇਸ ਖ਼ਤਰਨਾਕ ਵਿਸਫੋਟਕ ਨੂੰ ਨਸ਼ਟ ਕਰਨ ਦੀ ਕਾਰਵਾਈ ਦੌਰਾਨ ਧੂੰਏਂ ਦੇ ਫੈਲਾਅ ਅਤੇ ਸੰਭਾਵਿਤ ਰਸਾਇਣਕ ਪ੍ਰਭਾਵਾਂ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

Read Latest News and Breaking News at Daily Post TV, Browse for more News

Ad
Ad

Punjab District News