Banner
Banner

ਜਲੰਧਰ ASI ਨੂੰ ਨਹੀਂ CCTV ਕੈਮਰਿਆਂ ਦਾ ਡਰ, ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੀਤਾ ਗਿਆ ਮੁਅੱਤਲ

Punjab Police: ਵੀਡੀਓ ‘ਚ ASI ਕਿਸੇ ਦੇ ਘਰ ਜਾ ਕੇ ਰਿਸ਼ਵਤ ਲੈ ਰਿਹਾ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। Jalandhar ASI Taking Bribe Video: ਖਾਕੀ ਇੱਕ ਵਾਰ ਫਿਰ ਤੋਂ ਦਾਗਦਾਰ ਹੋਈ ਹੈ। ਦਰਅਸਲ, ਜਲੰਧਰ ਦਿਹਾਤੀ ਦੇ ਮਕਸੂਦਾਂ ਪੁਲਿਸ ਸਟੇਸ਼ਨ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ASI ਦੀ […]
Khushi
By : Updated On: 24 Jul 2025 14:35:PM
ਜਲੰਧਰ ASI ਨੂੰ ਨਹੀਂ CCTV ਕੈਮਰਿਆਂ ਦਾ ਡਰ, ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੀਤਾ ਗਿਆ ਮੁਅੱਤਲ

Punjab Police: ਵੀਡੀਓ ‘ਚ ASI ਕਿਸੇ ਦੇ ਘਰ ਜਾ ਕੇ ਰਿਸ਼ਵਤ ਲੈ ਰਿਹਾ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

Jalandhar ASI Taking Bribe Video: ਖਾਕੀ ਇੱਕ ਵਾਰ ਫਿਰ ਤੋਂ ਦਾਗਦਾਰ ਹੋਈ ਹੈ। ਦਰਅਸਲ, ਜਲੰਧਰ ਦਿਹਾਤੀ ਦੇ ਮਕਸੂਦਾਂ ਪੁਲਿਸ ਸਟੇਸ਼ਨ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ASI ਦੀ ਰਿਸ਼ਵਤ ਲੈਣ ਦੀ ਕਥਿਤ ਵੀਡੀਓ ਵਾਇਰਲ ਹੋਈ ਹੈ।

ਵੀਡੀਓ ‘ਚ ASI ਕਿਸੇ ਦੇ ਘਰ ਜਾ ਕੇ ਰਿਸ਼ਵਤ ਲੈ ਰਿਹਾ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਲਾਂਕਿ ਵੀਡੀਓ ਕਰੀਬ 6 ਦਿਨ ਪੁਰਾਣੀ ਹੈ। ਪਰ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ, SSP ਹਰਵਿੰਦਰ ਸਿੰਘ ਵਿਰਕ ਨੇ ਕਾਰਵਾਈ ਕਰਦਿਆਂ ASI ਨੂੰ ਮੁਅੱਤਲ ਕਰ ਦਿੱਤਾ।

ਦਰਅਸਲ, ਪੁਲਿਸ ਕਰਮਚਾਰੀ ਰਿਸ਼ਵਤ ਲੈਣ ਦੇ ਆਦੀ ਹੋ ਗਿਆ ਸੀ ਕਿ ਉਸਨੇ ਰਿਸ਼ਵਤ ਲੈਂਦੇ ਸਮੇਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਨਹੀਂ ਦੇਖੇ। ਜਿਸ ਕਾਰਨ ਭ੍ਰਿਸ਼ਟ ਅਧਿਕਾਰੀ ਦੇ ਪੈਸੇ ਲੈਣ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਜਲੰਧਰ ਦੇ ਪਿੰਡ ਬੁਲੰਦਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਦੀ ਸ਼ਿਕਾਇਤ ਤੋਂ ਬਾਅਦ ASI ਬਿਆਨ ਲੈਣ ਲਈ ਘਰ ਗਿਆ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਉੱਥੇ ਰਿਸ਼ਵਤ ਮੰਗੀ ਅਤੇ ਮਾਮਲੇ ਨੂੰ ਦਬਾਉਣ ਲਈ ਕਿਹਾ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸੀਸੀਟੀਵੀ ਵੀਡੀਓ ਵਿੱਚ ਦਿਖਾਈ ਦੇ ਰਹੇ ਏਐਸਆਈ ਨੂੰ ਲਾਈਨ ਡਿਊਟੀ ‘ਤੇ ਲਗਾਇਆ ਗਿਆ ਹੈ ਅਤੇ ਡੀਐਸਪੀ ਕਰਤਾਰਪੁਰ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਪੁਲਿਸ ਅਧਿਕਾਰੀ ਸੀਸੀਟੀਵੀ ਵੀਡੀਓ ‘ਚ ਪੈਸੇ ਲੈ ਰਿਹਾ ਹੈ ਜਾਂ ਕੁਝ ਹੋਰ, ਇਸਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad