ਪੰਜਾਬ ਦੇ 40 ਪਿੰਡਾਂ ਨੂੰ ਮਿਲਣਗੇ ਖੇਡ ਗਰਾਊਂਡ, ਮਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ 20 ਕਰੋੜ ਦੀ ਰਾਸ਼ੀ
Punjab villages to get playgrounds; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਲਗਾਤਾਰ ਨੌਜਵਾਨਾਂ ਲਈ ਪਿੰਡਾਂ ਅਤੇ ਸ਼ਹਿਰਾਂ ਅੰਦਰ ਖੇਡ ਗਰਾਊਂਡ ਬਣਾਏ ਜਾ ਰਹੇ ਹਨ।
ਜਿਸਦੇ ਮੱਦੇਨਜ਼ਰ ਪਿੰਡਾਂ ਵਿੱਚ ਬਣ ਰਹੇ ਖੇਡ ਗਰਾਉਂਡਾ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਭਦੌੜ ਦੇ 40 ਪਿੰਡਾਂ ਵਿੱਚ ਖੇਡ ਗਰਾਊਂਡ ਬਣਾਉਣ ਲਈ 20 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਬੋਧ ਕਰਨ ਦੇ ਮੁੱਖ ਮਕਸਦ ਨਾਲ ਪਿੰਡਾਂ ਵਿੱਚ ਖੇਡ ਗਰਾਉਂਡ ਬਣਾ ਕੇ ਨੌਜਵਾਨਾਂ ਨੂੰ ਗਰਾਊਂਡਾ ਨਾਲ ਜੋੜਿਆ ਜਾ ਰਿਹਾ ਹੈ।ਪਿੰਡਾਂ ਅੰਦਰ ਵਾਲੀਬਾਲ,ਟਰੈਕ, ਕ੍ਰਿਕਟ,ਨੈਟਬਾਲ,ਕਬੱਡੀ, ਫੁੱਟਬਾਲ ਸਮੇਤ ਵੱਖੋ ਵੱਖਰੀਆਂ ਖੇਡਾਂ ਲਈ ਪਿੰਡਾਂ ਵਿੱਚ ਖੇਡ ਗਰਾਉਂਡ ਬਣਾਏ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਖੇਡ ਗਰਾਉਂਡਾਂ ਵਿੱਚ ਆਪਣੀ ਮਿਹਨਤ ਕਰਕੇ ਪੰਜਾਬ ਅਤੇ ਦੇਸ਼ ਵਿੱਚ ਆਪਣੇ ਮਾਪਿਆਂ ਦਾ ਨਾਮ ਖੇਡਾਂ ਵਿੱਚ ਚਮਕਾ ਸਕਣ। ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ਼ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਵਿੱਚ ਖੇਡ ਗਰਾਊਂਡ ਜਰੂਰੀ ਹਨ। ਖੇਡ ਗਰਾਊਂਡਾਂ ਤੋਂ ਜਿੱਥੇ ਚੰਗੀ ਸਿਹਤ ਮਿਲਦੀ ਹੈ ਉੱਥੇ ਹੀ ਖੇਡਾਂ ਵਿੱਚ ਨੌਜਵਾਨ ਵੱਡੇ ਮੁਕਾਮ ਹਾਸਿਲ ਕਰਦੇ ਹਨ।
ਇਸ ਮੌਕੇ ਪਿੰਡ ਦੀਆਂ ਪੰਚਾਇਤਾਂ ਅਤੇ ਨੌਜਵਾਨਾਂ ਨੇ ਵੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬਣਾਏ ਜਾ ਰਹੇ ਖੇਡ ਗਰਾਊਂਡਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਗਿਆ ।
ਸੋ ਜੇਕਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਅੰਦਰ ਬਣਾਏ ਜਾ ਰਹੇ ਖੇਡ ਗਰਾਉਂਡਾ ਵਿੱਚ ਨੌਜਵਾਨ ਖੇਡਾਂ ਲਈ ਆਉਣਗੇ ਤਾਂ ਯਕੀਨਨ ਤੌਰ ਤੇ ਨੌਜਵਾਨ ਜਿੱਥੇ ਖੇਡਾਂ ਵਿੱਚ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ ਉੱਥੇ ਨਸ਼ਿਆਂ ਤੋਂ ਦੂਰ ਵੀ ਰਹਿਣਗੇ। ਜੋ ਇੱਕ ਬਹੁਤ ਵੱਡਾ ਸੁਨੇਹਾ ਹੈ।