Banner
Banner

ਰਾਘਵ ਚੱਢਾ ਸਮੇਤ 7 ਸਾਂਸਦਾਂ ਨੇ ਛੱਡੀ ਆਪ, ਕੀ ਰੱਦ ਹੋਵੇਗੀ ਰਾਜ ਸਭਾ ਦੀ ਮੈਂਬਰਸ਼ਿਪ… ਜਾਣੋ ਕੀ ਕਹਿੰਦਾ ਹੈ ਕਾਨੂੰਨ?

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਰਟੀ ਨਾਲੋਂ ਸਾਰੇ ਰਿਸ਼ਤੇ ਤੋੜਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ, “ਪਾਰਟੀ ਦੇ ਦੋ-ਤਿਹਾਈ ਸਾਂਸਦ ਸਾਡੇ ਨਾਲ ਹਨ ਅਤੇ ਅਸੀਂ ਭਾਰਤੀ ਜਨਤਾ ਪਾਰਟੀ ਵਿੱਚ ਵਿਲੀਨ ਹੋ ਰਹੇ ਹਾਂ। ਮੈਂ ਆਮ […]
Amritpal Singh
By : Updated On: 24 Apr 2026 19:34:PM
ਰਾਘਵ ਚੱਢਾ ਸਮੇਤ 7 ਸਾਂਸਦਾਂ ਨੇ ਛੱਡੀ ਆਪ, ਕੀ ਰੱਦ ਹੋਵੇਗੀ ਰਾਜ ਸਭਾ ਦੀ ਮੈਂਬਰਸ਼ਿਪ… ਜਾਣੋ ਕੀ ਕਹਿੰਦਾ ਹੈ ਕਾਨੂੰਨ?

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਰਟੀ ਨਾਲੋਂ ਸਾਰੇ ਰਿਸ਼ਤੇ ਤੋੜਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ, “ਪਾਰਟੀ ਦੇ ਦੋ-ਤਿਹਾਈ ਸਾਂਸਦ ਸਾਡੇ ਨਾਲ ਹਨ ਅਤੇ ਅਸੀਂ ਭਾਰਤੀ ਜਨਤਾ ਪਾਰਟੀ ਵਿੱਚ ਵਿਲੀਨ ਹੋ ਰਹੇ ਹਾਂ। ਮੈਂ ਆਮ ਆਦਮੀ ਪਾਰਟੀ ਤੋਂ ਦੂਰ ਹੁਣ ਜਨਤਾ ਦੇ ਵਿਚਕਾਰ ਜਾ ਰਿਹਾ ਹਾਂ।” ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ‘ਆਪ’ ਦੇ ਕੁੱਲ 10 ਸਾਂਸਦ ਹਨ, ਜਿਨ੍ਹਾਂ ਵਿੱਚੋਂ 7 ਪੰਜਾਬ ਅਤੇ 3 ਦਿੱਲੀ ਨਾਲ ਸਬੰਧਤ ਹਨ।

ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਰਾਘਵ ਚੱਢਾ ਸਮੇਤ ਇਨ੍ਹਾਂ ਦੋ-ਤਿਹਾਈ ਸਾਂਸਦਾਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਉਨ੍ਹਾਂ ਦੀ ਰਾਜ ਸਭਾ ਮੈਂਬਰਸ਼ਿਪ ਬਚੀ ਰਹੇਗੀ ਜਾਂ ਉਨ੍ਹਾਂ ਨੂੰ ਆਪਣੀ ਕੁਰਸੀ ਗੁਆਉਣੀ ਪਵੇਗੀ? ਇਸ ਸਵਾਲ ਦਾ ਜਵਾਬ ਭਾਰਤੀ ਸੰਵਿਧਾਨ ਦੇ ‘ਦਲ-ਬਦਲੀ ਵਿਰੋਧੀ ਕਾਨੂੰਨ’ ਵਿੱਚ ਮਿਲਦਾ ਹੈ।

ਕੀ ਰੱਦ ਹੋਵੇਗੀ ਰਾਜ ਸਭਾ ਦੀ ਮੈਂਬਰਸ਼ਿਪ?
ਦਲ-ਬਦਲੀ ਵਿਰੋਧੀ ਕਾਨੂੰਨ ਅਜਿਹੇ ਮਾਮਲਿਆਂ ਦੀ ਵਿਸਥਾਰ ਨਾਲ ਵਿਆਖਿਆ ਕਰਦਾ ਹੈ। ਕਾਨੂੰਨ ਅਨੁਸਾਰ, ਜੇਕਰ ਕੋਈ ਵਿਧਾਇਕ ਜਾਂ ਸਾਂਸਦ ਆਪਣੀ ਮਰਜ਼ੀ ਨਾਲ ਪਾਰਟੀ ਛੱਡਦਾ ਹੈ, ਤਾਂ ਉਸ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਇਸੇ ਤਰ੍ਹਾਂ, ਜੇਕਰ ਕੋਈ ਮੈਂਬਰ ਪਾਰਟੀ ਦੇ ਵਿਰੁੱਧ ਜਾ ਕੇ ਵੋਟ ਪਾਉਂਦਾ ਹੈ ਜਾਂ ਪਾਰਟੀ ਵੱਲੋਂ ਜਾਰੀ ‘ਵਿੱਪ’ (Whip) ਦੀ ਉਲੰਘਣਾ ਕਰਦਾ ਹੈ, ਤਾਂ ਵੀ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।
ਹਾਲਾਂਕਿ, ਰਾਘਵ ਚੱਢਾ ਅਤੇ ਉਨ੍ਹਾਂ ਦੇ ਨਾਲ ਮੌਜੂਦ ਦੋ-ਤਿਹਾਈ ਸਾਂਸਦਾਂ ਦੇ ਮਾਮਲੇ ਵਿੱਚ ਇਹ ਨਿਯਮ ਲਾਗੂ ਨਹੀਂ ਹੁੰਦਾ। ਕਾਨੂੰਨ ਵਿੱਚ ਇੱਕ ਵਿਸ਼ੇਸ਼ ਬਚਾਅ ਦਾ ਰਸਤਾ ਦਿੱਤਾ ਗਿਆ ਹੈ। ਜੇਕਰ ਕਿਸੇ ਪਾਰਟੀ ਦੇ ਕੁੱਲ ਵਿਧਾਇਕਾਂ ਜਾਂ ਸਾਂਸਦਾਂ ਵਿੱਚੋਂ ਦੋ-ਤਿਹਾਈ (2/3) ਮੈਂਬਰ ਇਕੱਠੇ ਪਾਰਟੀ ਛੱਡ ਕੇ ਕਿਸੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ, ਤਾਂ ਉਨ੍ਹਾਂ ‘ਤੇ ਦਲ-ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ। ਇਸ ਦਾ ਮਤਲਬ ਹੈ ਕਿ ਇਨ੍ਹਾਂ ਸਾਂਸਦਾਂ ਦੀ ਮੈਂਬਰਸ਼ਿਪ ਬਰਕਰਾਰ ਰਹੇਗੀ ਅਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੇਗੀ। ਇਹੀ ਕਾਰਨ ਹੈ ਕਿ ਰਾਘਵ ਚੱਢਾ ਵਾਰ-ਵਾਰ ‘ਦੋ-ਤਿਹਾਈ’ ਦੇ ਅੰਕੜੇ ‘ਤੇ ਜ਼ੋਰ ਦੇ ਰਹੇ ਹਨ।

ਦਲ-ਬਦਲੀ ਕਾਨੂੰਨ ਕਦੋਂ ਲਾਗੂ ਨਹੀਂ ਹੁੰਦਾ?
ਜਦੋਂ ਦੋ-ਤਿਹਾਈ ਸਾਂਸਦ ਜਾਂ ਵਿਧਾਇਕ ਇਕੱਠੇ ਪਾਰਟੀ ਛੱਡਣ ।
ਜੇਕਰ ਕੋਈ ਪਾਰਟੀ ਪੂਰੀ ਤਰ੍ਹਾਂ ਕਿਸੇ ਦੂਜੀ ਸਿਆਸੀ ਪਾਰਟੀ ਵਿੱਚ ਵਿਲੀਨ ਹੋ ਜਾਂਦੀ ਹੈ।

ਜੇਕਰ ਮੈਂਬਰ ਪਾਰਟੀ ਦੇ ਵਿਲੀਨ ਹੋਣ ਨੂੰ ਸਵੀਕਾਰ ਨਹੀਂ ਕਰਦੇ ਅਤੇ ਵੱਖਰਾ ਗਰੁੱਪ ਬਣਾਉਣ ਦਾ ਫੈਸਲਾ ਲੈਂਦੇ ਹਨ। ਅਜਿਹੇ ਮਾਮਲਿਆਂ ਵਿੱਚ ਅੰਤਿਮ ਫੈਸਲਾ ਸਦਨ ਦੇ ਸਪੀਕਰ ਜਾਂ ਸਭਾਪਤੀ ਵੱਲੋਂ ਲਿਆ ਜਾਂਦਾ ਹੈ।

ਰਾਘਵ ਚੱਢਾ ਦੇ ਪਾਰਟੀ ਛੱਡਣ ਪਿੱਛੇ ਤਰਕ
ਪ੍ਰੈੱਸ ਕਾਨਫਰੰਸ ਵਿੱਚ ਰਾਘਵ ਚੱਢਾ ਨੇ ਦੱਸਿਆ ਕਿ ਸਾਰੇ ਸਾਂਸਦਾਂ ਨੇ ਦਸਤਾਵੇਜ਼ਾਂ ‘ਤੇ ਹਸਤਾਖਰ ਕਰ ਦਿੱਤੇ ਹਨ ਅਤੇ ਇਹ ਦਸਤਾਵੇਜ਼ ਰਾਜ ਸਭਾ ਦੇ ਸਭਾਪਤੀ ਨੂੰ ਸੌਂਪ ਦਿੱਤੇ ਗਏ ਹਨ। ਪਾਰਟੀ ਛੱਡਣ ਵਾਲੇ ਪ੍ਰਮੁੱਖ ਚਿਹਰਿਆਂ ਵਿੱਚ ਸਵਾਤੀ ਮਾਲੀਵਾਲ, ਅਸ਼ੋਕ ਕੁਮਾਰ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ ਅਤੇ ਵਿਕਰਮਜੀਤ ਸਿੰਘ ਸਾਹਨੀ ਸ਼ਾਮਲ ਹਨ।

ਆਪਣੇ ਫੈਸਲੇ ‘ਤੇ ਬੋਲਦਿਆਂ ਰਾਘਵ ਨੇ ਕਿਹਾ, “ਪਿਛਲੇ ਕੁਝ ਸਮੇਂ ਤੋਂ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਗਲਤ ਪਾਰਟੀ ਵਿੱਚ ਹਾਂ। ਅਸੀਂ ਸੰਵਿਧਾਨਕ ਨਿਯਮਾਂ ਦੀ ਪਾਲਣਾ ਕਰਦਿਆਂ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਜਿਸ ਆਮ ਆਦਮੀ ਪਾਰਟੀ ਨੂੰ ਅਸੀਂ ਆਪਣੇ ਖੂਨ-ਪਸੀਨੇ ਨਾਲ ਸਿੰਜਿਆ ਸੀ ਅਤੇ ਜਿਸ ਨੂੰ ਮੈਂ ਆਪਣੇ ਜੀਵਨ ਦੇ 15 ਅਹਿਮ ਸਾਲ ਦਿੱਤੇ, ਉਹ ਹੁਣ ਆਪਣੇ ਮੂਲ ਮੁੱਲਾਂ, ਸਿਧਾਂਤਾਂ ਅਤੇ ਨੈਤਿਕਤਾ ਤੋਂ ਭਟਕ ਗਈ ਹੈ। ‘ਆਪ’ ਹੁਣ ਦੇਸ਼ ਹਿਤ ਵਿੱਚ ਨਹੀਂ, ਸਗੋਂ ਨਿੱਜੀ ਫਾਇਦਿਆਂ ਲਈ ਕੰਮ ਕਰ ਰਹੀ ਹੈ।”

Read Latest News and Breaking News at Daily Post TV, Browse for more News

Ad
Ad